ਸ਼ਾਹਕੋਟ, 21 ਫ਼ਰਵਰੀ (ਨਗਿੰਦਰ ਸਿੰਘ ਬਾਂਸਲ)- ਢੰਡੋਵਾਲ ਵੈਲਫੇਅਰ ਆਰਗੇਨਾਈਜੇਸ਼ਨ ਐਨ.ਆਰ.ਆਈ. ਅਤੇ ਪਿੰਡ ਢੰਡੋਵਾਲ ਦੇ ਸਮੂਹ ਨਗਰ ਨਿਵਾਸੀਆਂ ਵੱਲੋਂ ਸਮੂਹਿਕ ਵਿਆਹ ਸਮਾਗਮ 22 ਫ਼ਰਵਰੀ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ | ਇਸ ਮੌਕੇ 11 ਲੋੜਵੰਦ ਜੋੜਿਆਂ ਦੇ ਅਨੰਦ ਕਾਰਜ ਕਰਵਾਏ ਜਾਣਗੇ | ਢੰਡੋਵਾਲ ਦੇ ਖੇਡ ਸਟੇਡੀਅਮ ਵਿਚ ਕੀਤੇ ਜਾ ਰਹੇ ਇਸ ਸਮਾਗਮ ਵਿੱਚ ਸਾਬਕਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ, ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਹਲਕਾ ਕਪੂਰਥਲਾ ਰਾਣਾ ਗੁਰਜੀਤ ਸਿੰਘ, ਸਾਬਕਾ ਕੈਬਨਿਟ ਮੰਤਰੀ ਤੇ ਵਿਧਾਇਕ ਹਲਕਾ ਫਤਿਹਗੜ੍ਹ ਚੂੜੀਆਂ ਤਿ੍ਪਤ ਰਾਜਿੰਦਰ ਸਿੰਘ ਬਾਜਵਾ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕਰਨਗੇ | ਇਸ ਸਾਰੇ ਉਪਰਾਲੇ ਵਿਚ ਸਲੋਹ ਵਾਕਿੰਗ ਗਰੁੱਪ ਯੂ.ਕੇ. ਤੋਂ ਇਲਾਵਾ ਮਾਨ, ਢਿੱਲੋ, ਥਿਆੜਾ, ਨਿੱਜਰ, ਖੋਸਾ, ਰਿਹਾਨ ਤੇ ਦਿਓਲ ਪਰਿਵਾਰਾਂ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ¢ ਹਲਕਾ ਸ਼ਾਹਕੋਟ ਦੇ ਵਿਧਾਇਕ ਤੇ ਕਾਂਗਰਸ ਜਲੰਧਰ (ਦਿਹਾਤੀ) ਦੇ ਪ੍ਰਧਾਨ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਤੇ ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਤੇ ਕਾਂਗਰਸ ਦੇ ਬਲਾਕ ਪ੍ਰਧਾਨ ਸੁਰਿੰਦਰਜੀਤ ਸਿੰਘ ਚੱਠਾ ਸਮੂਹਿਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਮਹਿਮਾਨਾਂ ਦਾ ਸਵਾਗਤ ਕਰਨਗੇ | ਇਸ ਤੋਂ ਪਹਿਲਾਂ ਢੰਡੋਵਾਲ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਰਸਮਾਂ ਪੂਰੇ ਚਾਵਾਂ ਨਾਲ ਕੀਤੀਆਂ ਗਈਆਂ | ਰਸਮਾਂ ਨਿਭਾਉਣ ਵੇਲੇ ਬੀਬੀ ਕੁਲਵੰਤ ਕੌਰ ਚੱਠਾ, ਗੁਰਲੀਨ ਕੌਰ ਚੱਠਾ, ਰਣਜੀਤ ਕੌਰ, ਡਾ. ਮਨਵੀਰ ਕੌਰ, ਕੁਲਵੰਤ ਸਿੰਘ ਚੱਠਾ ਯੂ.ਕੇ., ਗੁਰਪਾਲ ਸਿੰਘ ਚੱਠਾ ਯੂ.ਕੇ., ਬਲਵਿੰਦਰ ਸਿੰਘ ਬਿੱਲੂ ਯੂ.ਐਸ.ਏ., ਨਛੱਤਰ ਸਿੰਘ ਸੱਤੀ ਪਹਿਲਵਾਨ, ਜਗਤਾਰ ਸਿੰਘ ਖਾਲਸਾ ਪ੍ਰਧਾਨ ਢੰਡੋਵਾਲ ਕੋਆਪਰੇਟਿਵ ਸੋਸਾਇਟੀ ਸਮੇਤ ਪਿੰਡ ਦੀਆਂ ਅÏਰਤਾਂ ਅਤੇ ਹੋਰ ਪਤਵੰਤੇ ਹਾਜ਼ਰ ਸਨ |