08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਹੈਲਮਟ ਨਾ ਪਾਉਣਾ ਦੋਪਹੀਆ ਵਾਹਨ ਚਾਲਕਾਂ ਲਈ ਬਣਿਆ ਫੈਸ਼ਨ

Ad Position 21
No active advertisement
ਅਜੀਤ ਡੈਸਕ 23-02-2026
ਜਲੰਧਰ, 22 ਫ਼ਰਵਰੀ (ਸ਼ੈਲੀ)- ਅੱਜ ਕੱਲ੍ਹ ਬਿਨਾ ਹੈਲਮਟ ਪਹਿਨੇ ਦੋਪਹੀਆ ਵਾਹਨ ਚਾਲਕਾਂ ਦੇ ਹਾਦਸਿਆਂ ਦੇ ਸ਼ਿਕਾਰ ਹੋਣ ਦੀਆਂ ਖ਼ਬਰਾਂ ਅਕਸਰ ਸੁਰਖੀਆਂ ਬਣਦੀਆਂ ਹਨ | ਇਨ੍ਹਾਂ ਹਾਦਸਿਆਂ ਵਿਚ ਅਨੇਕਾਂ ਲੋਕਾਂ ਦੀਆਂ ਜਾਨਾਂ ਅਜਾਈਾ ਜਾ ਚੁੱਕੀਆਂ ਹਨ | ਕਈ ਘਰਾਂ ਦੇ ਚਿਰਾਗ਼ ਤੱਕ ਬੁਝ ਗਏ ਹਨ ਪਰ ਇਸ ਦੇ ਬਾਵਜੂਦ ਬਹੁਤੇ ਲੋਕ ਅਜੇ ਵੀ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਜਿਸ ਕਾਰਨ ਅਜੇਹੇ ਹਾਦਸਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ | ਨੌਜਵਾਨ ਵਰਗ ਵਿਚ ਹੈਲਮਟ ਨਾ ਪਹਿਨਣਾ ਜਿੱਥੇ ਇਕ ਫ਼ੈਸ਼ਨ ਬਣ ਗਿਆ ਹੈ ਉੱਥੇ ਹੀ ਵਡੇਰੀ ਉਮਰ ਦੇ ਵਿਅਕਤੀ ਵੀ ਹੈਲਮੈਟ ਪਹਿਨਣਾ ਇਕ ਮਜਬੂਰੀ ਸਮਝਦੇ ਹਨ | ਸੜਕਾਂ 'ਤੇ ਜ਼ਿਆਦਾਤਰ ਦੋਪਹੀਆ ਵਾਹਨ ਚਾਲਕਾਂ ਨੂੰ ਬਿਨਾ ਹੈਲਮਟ ਦੇ ਦੇਖਿਆ ਜਾ ਸਕਦਾ ਹੈ | ਇਨ੍ਹਾਂ ਵਿਚ ਜ਼ਿਆਦਾਤਰ ਨੌਜਵਾਨ ਮੁੰਡੇ ਕੁੜੀਆਂ ਹੁੰਦੇ ਹਨ | ਇਹੀ ਨਹੀਂ ਉਪਰੋਕਤ ਕੁੱਝ ਲੋਕ ਟਰੈਫ਼ਿਕ ਨਿਯਮਾਂ ਦੀ ਪਾਲਣਾ ਨਾ ਕਰਦੇ ਹੋਏ ਖ਼ੁਦ ਤਾਂ ਹਾਦਸੇ ਨੂੰ ਸੱਦਾ ਦਿੰਦੇ ਹਨ ਹਨ, ਕਈ ਵਾਰ ਹੋਰਾਂ ਦੇ ਵੀ ਨੁਕਸਾਨ ਦਾ ਕਾਰਨ ਬਣ ਜਾਂਦੇ ਹਨ | ਹਾਲਾਂਕਿ ਵਾਹਨ ਚਲਾਉਣ ਲਈ ਟਰੈਫ਼ਿਕ ਨਿਯਮ ਲੋਕਾਂ ਦੀ ਸੁਰੱਖਿਆ ਲਈ ਬਣਾਏ ਗਏ ਹਨ | ਬਾਈਕ ਚਲਾਉਣ ਸਮੇਂ ਹੈਲਮੈਟ, ਕਾਰ ਚਲਾਉਣ ਸਮੇਂ ਸੀਟ ਬੈਲਟ ਅਤੇ ਹੋਰ ਕਈ ਨਿਯਮ ਹਨ ਜਿਨ੍ਹਾਂ ਦੀ ਪਾਲਣਾ ਕਰ ਕੇ ਸੜਕ ਹਾਦਸਿਆਂ ਤੋਂ ਬਚਾਅ ਹੋ ਸਕਦਾ ਹੈ ਪਰ ਲੋਕਾਂ ਵੱਲੋਂ ਇਨ੍ਹਾਂ ਨਿਯਮਾਂ ਦੀ ਅਣਦੇਖੀ ਅਕਸਰ ਦੇਖੀ ਜਾ ਸਕਦੀ ਹੈ | ਲੋਕ ਇਨ੍ਹਾਂ ਨਿਯਮਾਂ ਨੂੰ ਜਾਣਬੁੱਝ ਕੇ ਹੀ ਅਣਦੇਖਿਆ ਕਰਦੇ ਹਨ | ਕਈ ਅਜਿਹੇ ਹਾਦਸੇ ਦੇਖੇ ਗਏ ਹਨ ਜਿਨ੍ਹਾਂ 'ਚ ਸਿਰ 'ਤੇ ਸੱਟ ਲੱਗਣ ਕਾਰਨ ਵਿਅਕਤੀ ਦੀ ਮੌਤ ਵੀ ਹੋ ਜਾਂਦੀ ਹੈ | ਜੇਕਰ ਉਸ ਸਮੇਂ ਉਸ ਵਿਅਕਤੀ ਨੇ ਸਿਰ 'ਤੇ ਹੈਲਮੈਟ ਪਾਇਆ ਹੁੰਦਾ ਤਾਂ ਉਹ ਬਚ ਸਕਦਾ ਸੀ |
ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਨਹੀਂ ਪਰਵਾਹ
ਸ਼ਹਿਰ ਵਿਚ ਜਿੱਥੇ ਟਰੈਫ਼ਿਕ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਵਾਹਨਾਂ ਦੇ ਕਾਗ਼ਜ਼ ਚੈੱਕ ਕੀਤੇ ਜਾਂਦੇ ਹਨ ਅਤੇ ਚਲਾਨ ਕੀਤੇ ਜਾਂਦੇ ਹਨ ਉੱਥੇ ਹੀ ਹੁਣ ਟਰੈਫ਼ਿਕ ਪੁਲਿਸ ਵੱਲੋਂ ਸ਼ਹਿਰ ਦੇ ਚੌਕਾਂ ਵਿਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ | ਜਾਣਕਾਰੀ ਅਨੁਸਾਰ ਸ਼ਹਿਰ ਦੇ ਕੁਝ ਕੁ ਚੌਕਾਂ ਦੇ ਕੈਮਰੇ ਹੀ ਕੰਮ ਕਰ ਰਹੇ ਹਨ ਪਰ ਫਿਰ ਵੀ ਜਿਸ ਚੌਕ ਦੇ ਕੈਮਰੇ ਚਲ ਰਹੇ ਹਨ ਉੱਥੇ ਲੰਘਣ ਵਾਲਿਆਂ ਵਿਚੋਂ ਵੀ ਜ਼ਿਆਦਾਤਰ ਦੋ ਪਹਿਆ ਵਾਹਨ ਚਾਲਕਾਂ ਵਿਚੋਂ ਕਿਸੇ ਕਿਸੇ ਨੇ ਹੀ ਹੈਲਮਟ ਪਾਇਆ ਹੁੰਦਾ ਹੈ | ਉਨ੍ਹਾਂ ਨੂੰ ਚਲਾਨ ਹੋਏ ਦਾ ਉਦੋਂ ਪਤਾ ਲਗਦਾ ਹੈ ਜਦੋਂ ਉਨ੍ਹਾਂ ਦੇ ਫ਼ੋਨ 'ਤੇ ਮੈਸੇਜ ਆਉਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਦੋਆਬਾ ਖ਼ਾਲਸਾ ਸਕੂਲ ਮਾਰਕੀਟ ਐਸੋਸੀਏਸ਼ਨ ਦੀ ਨਵੀਂ ਕਮੇਟੀ ਵਲੋਂ ਨਿਤਿਨ ਕੋਹਲੀ ਨਾਲ ਮੁਲਾਕਾਤ ਅਗਲੀ ਖ਼ਬਰ ਐਨ.ਐਚ.ਐਸ. ਹਸਪਤਾਲ ਨੇ ਲਗਾਈ ਲਾਈਵ ਸਰਜਰੀ ਵਰਕਸ਼ਾਪ 400 ਤੋਂ ਵੱਧ ਡਾਕਟਰਾਂ ਨੇ ਕੀਤੀ ਸ਼ਿਰਕਤ <br/>
Ad Position 24