06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

2 ਟਰੱਕਾਂ ਨਾਲ ਐਂਬੂਲੈਂਸ ਤੇ ਬਲੈਰੋ ਗੱਡੀ ਦੀ ਜ਼ਬਰਦਸਤ ਟੱਕਰ 9 ਵਿਅਕਤੀ ਗੰਭੀਰ ਜ਼ਖਮੀ <br/>

Ad Position 21
No active advertisement
ਹਾਦਸੇ ਦੌਰਾਨ ਨੁਕਸਾਨੀ ਐਂਬੂਲੈਂਸ ਤੇ ਬਲੈਰੋ ਗੱਡੀ | ਤਸਵੀਰਾਂ- ਸੁਖਦੀਪ ਸਿੰਘ <br/> 24-02-2026
ਮਲਸੀਆਂ/ਸ਼ਾਹਕੋਟ, 23 ਫਰਵਰੀ (ਸੁਖਦੀਪ ਸਿੰਘ)- ਜਲੰਧਰ-ਮੋਗਾ ਕੌਮੀ ਮਾਰਗ 'ਤੇ ਮਲਸੀਆਂ ਨਜ਼ਦੀਕ ਰੇਲਵੇ ਕਰਾਸਿੰਗ ਫਲਾਈਓਵਰ ਕੋਲ ਅੱਜ ਸਵੇਰੇ 2 ਟਰੱਕਾਂ ਨਾਲ ਐਂਬੂਲੈਂਸ ਤੇ ਬਲੈਰੋ ਗੱਡੀ ਦੇ ਟਕਰਾਉਣ ਕਾਰਨ 9 ਵਿਅਕਤੀ ਗੰਭੀਰ ਜ਼ਖਮੀ ਹੋ ਗਏ | ਜਾਣਕਾਰੀ ਅਨੁਸਾਰ ਸਟੇਸ਼ਨ 'ਤੇ ਸਪੈਸ਼ਲ ਗੱਡੀ ਲੋਡ ਹੋਣ ਕਾਰਨ ਉਥੇ ਟਰੱਕਾਂ ਦੀ ਆਵਾਜ਼ਾਈ ਕਾਫ਼ੀ ਹੈ ਜਿੱਥੇ ਅੱਜ ਸਵੇਰੇ ਕਰੀਬ 7.45 ਵਜੇ ਸ਼ਾਹਕੋਟ ਤੋਂ ਮਲਸੀਆਂ ਵੱਲ ਰੇਲਵੇ ਕਰਾਸਿੰਗ ਫਲਾਈਓਵਰ ਕੌਮੀ ਮਾਰਗ ਤੋਂ ਟਰੱਕ ਸਰਵਿਸ ਰੋਡ ਵੱਲ ਮੁੜ ਰਹੇ ਸਨ | ਮੁੜਨ ਸਮੇਂ ਉਥੋਂ ਲੰਘ ਰਹੀ ਇਕ ਸੈੱਲ ਕੰਪਨੀ ਦੀ ਐਂਬੂਲੈਂਸ (ਪੀ.ਬੀ. 05 ਏ.ਐਮ. 6082) ਟਰੱਕ ਨਾਲ ਟਕਰਾ ਗਈ | ਐਂਬੂਲੈਂਸ ਗੁਰੂ ਹਰਸਹਾਇ ਤੋਂ ਜਲੰਧਰ ਜਾ ਰਹੀ ਸੀ, ਜਿਸ ਨੂੰ ਬਲਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਖੱਪਿਆਂ ਵਾਲੇ (ਸ੍ਰੀ ਮੁਕਤਸਰ ਸਾਹਿਬ) ਚਲਾ ਰਿਹਾ ਸੀ ਤੇ ਉਸ ਦੇ ਨਾਲ ਰਿਸ਼ੂ ਕੁਮਾਰ ਪੁੱਤਰ ਰੌਸ਼ਨ ਲਾਲ, ਸ਼ਨੀ ਪੁੱਤਰ ਰਕੇਸ਼ ਕੁਮਾਰ ਤੇ ਡਾ. ਆਜੂਬ ਆਸਿਕ ਮਸੀਹ (ਸਾਰੇ) ਵਾਸੀ ਗੁਰੂ ਹਰਸਹਾਇ ਸਵਾਰ ਸਨ | ਇਹ ਸਾਰੇ ਵਿਅਕਤੀ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਏ | ਇਸੇ ਦੌਰਾਨ ਹੀ ਇਕ ਹੋਰ ਟਰੱਕ ਸਰਵਿਸ ਰੋਡ ਵੱਲ ਮੁੜਨ ਲੱਗਿਆਂ ਪਿੱਛੇ ਕਰਦੇ ਸਮੇਂ ਉਥੋਂ ਲੰਘ ਰਹੀ ਬਲੈਰੋ ਗੱਡੀ (ਪੀ.ਬੀ. 10 ਈ.ਏ. 4366) ਉਸ ਨਾਲ ਟਕਰਾ ਗਈ | ਬਲੈਰੋ ਨੂੰ ਵਿਸ਼ਾਲ ਪੁੱਤਰ ਧਰਮਪਾਲ ਵਾਸੀ ਸ਼ਾਹਕੋਟ ਚਲਾ ਰਿਹਾ ਸੀ | ਉਸ ਨਾਲ ਉਸ ਦੇ ਪਿਤਾ ਧਰਮਪਾਲ ਦੌਦਰ ਪੁੱਤਰ ਸਰਬਨ ਸਿੰਘ, ਮਾਤਾ ਕੁਲਵੀਰ ਕੌਰ, ਨਾਲ ਇਕ ਛੋਟੀ ਬੱਚੀ (ਸਾਰੇ) ਵਾਸੀ ਸ਼ਾਹਕੋਟ, ਗੁਰਦੀਪ ਸਿੰਘ ਪੁੱਤਰ ਸਰਬਨ ਸਿੰਘ, ਬਲਜੀਤ ਕੌਰ ਪਤਨੀ ਗੁਰਦੀਪ ਸਿੰਘ (ਦੋਵੇਂ) ਵਾਸੀ ਪਿੰਡ ਢੰਡੋਵਾਲ ਸਵਾਰ ਸਨ ਤੇ ਇੰਨ੍ਹਾਂ ਵਿਚੋਂ ਬੱਚੀ ਦਾ ਬਚਾਅ ਰਿਹਾ ਜਦਕਿ ਬਾਕੀ ਸਾਰੇ ਵਿਅਕਤੀ ਗੰਭੀਰ ਜ਼ਖਮੀ ਹੋ ਗਏ | ਇਕ ਟਰੱਕ ਨੂੰ ਜਸਵਿੰਦਰ ਸਿੰਘ ਪੁੱਤਰ ਦਇਆ ਸਿੰਘ ਵਾਸੀ ਇੰਪਲਾਈਜ਼ ਕਲੌਨੀ ਸ਼ਾਹਕੋਟ ਅਤੇ ਦੂਸਰੇ ਟਰੱਕ ਨੂੰ ਬੀਰਾ ਵਾਸੀ ਪਿੰਡ ਬੱਗਾ (ਸ਼ਾਹਕੋਟ) ਚਲਾ ਰਿਹਾ ਸੀ | ਹਾਦਸੇ ਤੋਂ ਬਾਅਦ ਇਕ ਚਾਲਕ ਟਰੱਕ ਸਟੇਸ਼ਨ ਵੱਲ ਭਜਾ ਕੇ ਲੈ ਗਿਆ | ਹਾਦਸੇ ਬਾਰੇ ਪਤਾ ਲੱਗਣ 'ਤੇ ਪੁਲਿਸ ਸਹਾਇਤਾ 112 ਦੇ ਮੁਲਾਜ਼ਮ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ | ਬਲੈਰੋ ਸਵਾਰ ਵਿਅਕਤੀਆਂ ਨੂੰ ਨਕੋਦਰ ਦੇ ਇਕ ਨਿੱਜੀ ਹਸਪਤਾਲ ਜਦਕਿ ਐਂਬੂਲੈਂਸ ਸਵਾਰ ਵਿਅਕਤੀਆਂ ਨੂੰ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ | ਪੁਲਿਸ ਵਲੋਂ ਦੋਵੇਂ ਟਰੱਕ ਚਾਲਕਾਂ ਨੂੰ ਕਾਬੂ ਕਰ ਲਿਆ ਗਿਆ | ਮਲਸੀਆਂ ਪੁਲਿਸ ਚੌਂਕੀ ਦੇ ਇੰਚਾਰਜ ਏ.ਐਸ.ਆਈ. ਜਗਤਾਰ ਸਿੰਘ ਨੇ ਦੱਸਿਆ ਕਿ ਹਾਦਸੇ 'ਚ ਐਂਬੂਲੈਂਸ ਤੇ ਬਲੈਰੋ ਸਵਾਰ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ ਤੇ ਉਨ੍ਹਾਂ ਦੀ ਹਾਲਤ ਠੀਕ ਹੈ | ਸਾਰੀਆਂ ਧਿਰਾਂ 'ਚ ਆਪਸੀ ਸਮਝੌਤੇ ਦੀ ਗੱਲਬਾਤ ਚੱਲ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਜਾਨ ਦੀ ਪ੍ਰਵਾਹ ਨਾ ਕਰਦਿਆਂ ਲੋਕ ਟੈ੍ਰਫਿਕ ਨਿਯਮਾਂ ਨੂੰ ਮੰਨਣ ਤੋਂ ਹੋ ਰਹੇ ਮੁਨਕਰ <br/> ਅਗਲੀ ਖ਼ਬਰ ਅਕਾਲੀ ਆਗੂ ਐੱਚ.ਐੱਸ. ਵਾਲੀਆ 'ਤੇ ਜਾਨਲੇਵਾ ਹਮਲਾ ਕਰਨ ਦੇ ਮਾਮਲੇ 'ਚ 4 ਖ਼ਿਲਾਫ਼ ਮਾਮਲਾ ਦਰਜ
Ad Position 24