06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਜਾਨ ਦੀ ਪ੍ਰਵਾਹ ਨਾ ਕਰਦਿਆਂ ਲੋਕ ਟੈ੍ਰਫਿਕ ਨਿਯਮਾਂ ਨੂੰ ਮੰਨਣ ਤੋਂ ਹੋ ਰਹੇ ਮੁਨਕਰ <br/>

Ad Position 21
No active advertisement
ਪੁਲ 'ਤੇ ਉਲਟ ਦਿਸ਼ਾ 'ਚ ਚੱਲ ਰਹੇ ਦੋਪਹੀਆ ਅਤੇ ਚੌਪਹੀਆ ਵਾਹਨ, ਨਾਲ ਦੀ ਖ਼ਾਲੀ ਪਈ ਸੜਕ ਦਾ ਦਿ੍ਸ਼ | ਤਸਵੀਰ ਮੁਨੀਸ਼ <br/> 24-02-2026
ਜਲੰਧਰ, 23 ਫਰਵਰੀ (ਹਰਵਿੰਦਰ ਸਿੰਘ ਫੁੱਲ)- ਅੱਜ ਦੇ ਰੁਝੇਵਿਆਂ ਭਰੇ ਜੀਵਨ 'ਚ ਲੋਕ ਆਪਣੇ ਜੀਵਨ ਦੀ ਵੀ ਪ੍ਰਵਾਹ ਨਹੀਂ ਕਰਦੇ | ਇਹ ਆਮ ਦੇਖਿਆਂ ਜਾਂਦਾ ਹੈ ਕਿ ਕਿਵੇਂ ਲੋਕ ਡਰਾਈਵਿੰਗ ਕਾਨੂੰਨਾਂ ਨੂੰ ਅੱਖੋਂ ਪਰੋਖੇ ਕਰ ਕੇ ਟਰੈਫ਼ਿਕ ਨਾਲ ਭਰੀਆਂ ਸੜਕਾਂ 'ਤੇ ਉਲਟ ਦਿਸ਼ਾ 'ਚ ਚੱਲ ਕੇ ਆਪ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ | ਜਿਨ੍ਹਾਂ ਵਿਚ ਕਈਆਂ ਦੀ ਜਾਨ ਮਾਲ ਦਾ ਵੀ ਨੁਕਸਾਨ ਹੋ ਰਿਹਾ ਹੈ | ਵਾਹਨ ਚਾਲਕ ਉਲਟ ਦਿਸ਼ਾ 'ਚ ਗੱਡੀ ਚਲਾਉਣਾ ਜਾਂ ਸਮੇਂ ਦੀ ਬੱਚਤ ਕਰਨਾ ਆਪਣਾ ਜੱਦੀ ਅਧਿਕਾਰ ਮੰਨਦੇ ਹਨ ਤੇ ਹਾਦਸਾ ਹੋਣ 'ਤੇ ਆਪਣੀ ਗ਼ਲਤੀ ਮੰਨਣ ਦੀ ਬਜਾਏ ਦੂਸਰੇ ਨੂੰ ਕਸੂਰਵਾਰ ਠਹਿਰਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾ ਦਿੰਦੇ ਹਨ | ਇਹ ਨਜ਼ਾਰਾ ਲੱਗਭਗ ਹਰ ਵੇਲੇ ਸ਼ਹਿਰ ਦੀਆਂ ਸੜਕਾਂ 'ਤੇ ਆਮ ਦੇਖਿਆ ਜਾ ਸਕਦਾ ਹੈ ਜਿਸ ਤੋਂ ਸਾਫ਼ ਝਲਕਦਾ ਹੈ ਕਿ ਦੋ ਪਹੀਆਂ ਤੇ ਚਾਰ ਪਹੀਆਂ ਵਾਹਨਾਂ ਚਾਲਕਾਂ ਦੇ ਮਨਾਂ 'ਚ ਪੁਲਿਸ ਜਾ ਚਲਾਨ ਦਾ ਡਰ ਖ਼ਤਮ ਹੁੰਦਾ ਜਾ ਰਿਹਾ ਹੈ | ਹਾਲਾਂਕਿ ਲੋਕਾਂ ਨੂੰ ਟਰੈਫ਼ਿਕ ਨਿਯਮਾਂ ਤੋਂ ਜਾਣੂ ਕਰਾਉਣ ਲਈ ਟਰੈਫ਼ਿਕ ਪੁਲਿਸ ਵਲੋਂ ਕਈ ਸੈਮੀਨਾਰ ਵੀ ਕੀਤੇ ਜਾਂਦੇ ਹਨ ਪਰ ਨਤੀਜਾ? ਇਹ ਵਰਤਾਰਾ ਰਾਤ ਨੂੰ ਹੋਰ ਵੀ ਗੰਭੀਰ ਰੂਪ ਅਖ਼ਤਿਆਰ ਕਰਦਾ ਹੈ ਜਦੋਂ ਰਾਤ ਸਮੇਂ ਰਾਮਾ ਮੰਡੀ ਤੋਂ ਪੀ.ਏ.ਪੀ. ਭੂਰ ਮੰਡੀ ਨੂੰ ਜਾਣ ਵਾਲੇ ਤੇਜ਼ ਰਫ਼ਤਾਰ ਵਾਹਨ ਉਲਟ ਦਿਸ਼ਾ 'ਚ ਚੱਲ ਕੇ ਸਿੱਧੇ ਰਾਹ ਜਾਣ ਵਾਲੇ ਵਾਹਨ ਚਾਲਕਾਂ ਲਈ ਪ੍ਰੇਸ਼ਾਨੀਆਂ ਖੜੀਆਂ ਕਰਦੇ ਹਨ, ਇਨ੍ਹਾਂ ਵਿਚ ਜ਼ਿਆਦਾਤਰ ਪੁਲਿਸ ਕਰਮੀਂ ਹੀ ਦੇਖੇ ਜਾਂਦੇ ਹਨ | ਇਸੇ ਤਰ੍ਹਾਂ ਰਾਤ ਨੂੰ ਸ਼ਰਾਬ ਪੀ ਕੇ ਗੱਡੀ ਚਲਾਉਣਾ ਜਾ ਉਲਟ ਦਿਸ਼ਾ 'ਚ ਗੱਡੀ ਚਲਾਉਣਾ ਇੱਕ ਫ਼ੈਸ਼ਨ ਬਣਦਾ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਗਰਮੀਆਂ ਸ਼ੁਰੂ ਹੁੰਦੇ ਸਾਰ ਹੀ ਦੂਸ਼ਿਤ ਪਾਣੀ ਦੇ ਮਾਮਲੇ ਵਧਣ ਲੱਗੇ ਅਗਲੀ ਖ਼ਬਰ 2 ਟਰੱਕਾਂ ਨਾਲ ਐਂਬੂਲੈਂਸ ਤੇ ਬਲੈਰੋ ਗੱਡੀ ਦੀ ਜ਼ਬਰਦਸਤ ਟੱਕਰ 9 ਵਿਅਕਤੀ ਗੰਭੀਰ ਜ਼ਖਮੀ <br/>
Ad Position 24