07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪਠਾਨਕੋਟ ਚੌਕ ਨੇੜੇ ਖੜ੍ਹੀ ਸਕਾਰਪੀਉ 'ਚੋਂ ਲੈਪਟਾਪ ਤੇ ਦੋ ਮੋਬਾਈਲ ਗਾਇਬ

Ad Position 21
No active advertisement
ਅਜੀਤ ਡੈਸਕ 24-02-2026
ਮਕਸੂਦਾਂ, 23 ਫਰਵਰੀ (ਸੌਰਵ ਮਹਿਤਾ) - ਪਠਾਨਕੋਟ ਚੌਕ ਨੇੜੇ ਮੱਛੀ ਮਾਰਕੀਟ ਦੇ ਕੋਲ ਦਿਨ ਦਿਹਾੜੇ ਇੱਕ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ | ਅਣਪਛਾਤੇ ਚੋਰ ਖੜ੍ਹੀ ਸਕਾਰਪੀਉ ਗੱਡੀ 'ਚੋਂ ਲੈਪਟਾਪ ਤੇ ਦੋ ਮੋਬਾਈਲ ਫੋਨ ਚੁੱਕ ਕੇ ਫਰਾਰ ਹੋ ਗਏ | ਹੈਰਾਨੀਜਨਕ ਗੱਲ ਇਹ ਹੈ ਕਿ ਵਾਰਦਾਤ ਉਸ ਵੇਲੇ ਅੰਜਾਮ ਦਿੱਤੀ ਗਈ ਜਦੋਂ ਗੱਡੀ ਮਾਲਕ ਸਿਰਫ ਕੁਝ ਕਦਮ ਦੂਰ ਖੜ੍ਹਾ ਹੋ ਕੇ ਬੋਨਟ ਖੋਲ੍ਹ ਕੇ ਇੰਜਣ ਦੀ ਜਾਂਚ ਕਰ ਰਿਹਾ ਸੀ | ਜਾਣਕਾਰੀ ਮੁਤਾਬਕ ਨਰਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਗੁਰੂ ਤੇਗ ਬਹਾਦਰ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਮੋਹਾਲੀ ਦੀ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦਾ ਹੈ | ਉਹ ਕੰਮ ਤੋਂ ਵਾਪਸ ਘਰ ਆ ਰਿਹਾ ਸੀ ਕਿ ਜਦੋਂ ਉਹ ਜਲੰਧਰ ਪਹੁੰਚਿਆ ਤਾਂ ਪਠਾਨਕੋਟ ਚੌਕ ਨੇੜੇ ਉਸਦੀ ਗੱਡੀ ਵਿੱਚ ਤਕਨੀਕੀ ਖਰਾਬੀ ਆ ਗਈ | ਉਪਰੰਤ ਉਸਨੇ ਗੱਡੀ ਨੂੰ ਮੱਛੀ ਮਾਰਕੀਟ ਦੇ ਕੋਲ ਸੜਕ ਦੇ ਇੱਕ ਪਾਸੇ ਖੜ੍ਹਾ ਕਰ ਦਿੱਤਾ ਤੇ ਬੋਨਟ ਖੋਲ੍ਹ ਕੇ ਇੰਜਣ ਦੀ ਜਾਂਚ ਕਰਨ ਲੱਗ ਪਿਆ | ਸ਼ਿਕਾਇਤਕਰਤਾ ਦੇ ਮੁਤਾਬਿਕ ਕੁਝ ਮਿੰਟ ਬਾਅਦ ਜਿਵੇਂ ਹੀ ਉਸ ਨੇ ਬੋਨਟ ਬੰਦ ਕਰਕੇ ਗੱਡੀ ਵਿੱਚ ਬੈਠਣ ਦੀ ਕੋਸ਼ਿਸ਼ ਕੀਤੀ ਤਾਂ ਉਸਦੀ ਨਜ਼ਰ ਪਿਛਲੀ ਸੀਟ ਵੱਲ ਗਈ, ਉੱਥੇ ਰੱਖਿਆ ਉਸਦਾ ਲੈਪਟਾਪ ਤੇ ਦੋ ਮੋਬਾਈਲ ਫੋਨ ਗਾਇਬ ਸਨ | ਪਲਕ ਝਪਕਦੇ ਹੀ ਹੋਈ ਇਸ ਚੋਰੀ ਨਾਲ ਇਲਾਕੇ ਵਿੱਚ ਹੜਕੰਪ ਮੱਚ ਗਿਆ | ਤੁਰੰਤ ਥਾਣਾ ਅੱਠ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ | ਸੂਚਨਾ ਮਿਲਦੇ ਹੀ ਥਾਣਾ ਡਿਵੀਜ਼ਨ ਨੰਬਰ 8 ਤੋਂ ਏ.ਐਸ.ਆਈ. ਗੁਰਮੇਲ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ | ਪੁਲਿਸ ਵੱਲੋਂ ਅਣਪਛਾਤੇ ਦੋਸ਼ੀਆਂ ਖਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ | ਜਾਂਚ ਅਧਿਕਾਰੀ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਕੁਝ ਅਹਿਮ ਸੀ.ਸੀ.ਟੀ.ਵੀ. ਫੁਟੇਜ ਹੱਥ ਲੱਗੀ ਹੈ | ਟੈਕਨੀਕਲ ਜਾਂਚ ਦੇ ਆਧਾਰ 'ਤੇ ਜਲਦ ਹੀ ਦੋਸ਼ੀਆਂ ਤੱਕ ਪਹੁੰਚ ਬਣਾਈ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਸਰਪੰਚ ਰਜਵੰਤ ਕੌਰ ਦੇ ਯਤਨਾਂ ਨਾਲ ਬੋਲੀਨਾ ਦੋਆਬਾ ਵਿਖੇ ਵਿਕਾਸ ਕਾਰਜ ਜਾਰੀ <br/> ਅਗਲੀ ਖ਼ਬਰ ਗਰਮੀਆਂ ਸ਼ੁਰੂ ਹੁੰਦੇ ਸਾਰ ਹੀ ਦੂਸ਼ਿਤ ਪਾਣੀ ਦੇ ਮਾਮਲੇ ਵਧਣ ਲੱਗੇ
Ad Position 24