07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਸਰਪੰਚ ਰਜਵੰਤ ਕੌਰ ਦੇ ਯਤਨਾਂ ਨਾਲ ਬੋਲੀਨਾ ਦੋਆਬਾ ਵਿਖੇ ਵਿਕਾਸ ਕਾਰਜ ਜਾਰੀ <br/>

Ad Position 21
No active advertisement
ਪਿੰਡ ਬੋਲੀਨਾ ਦੋਆਬਾ ਵਿਖੇ ਗਲ਼ੀ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ ਕਰਨ ਦੌਰਾਨ ਹਾਜ਼ਰ ਸਰਪੰਚ ਰਜਵੰਤ ਕੌਰ, ਨਾਲ ਪੰਚਾਇਤ ਮੈਂਬਰ ਰਘੂ ਬੰਗੜ, ਸਾਹਿਲ ਬਾਘਾ, ਨਰਿੰਦਰ ਬਾਘਾ ਤੇ ਗੁਰਮੀਤ ਕੌਰ | <br/> 24-02-2026
ਚੁਗਿੱਟੀ/ਜੰਡੂਸਿੰਘਾ, 23 ਫਰਵਰੀ (ਨਰਿੰਦਰ ਲਾਗੂ) - ਵਿਧਾਨ ਸਭਾ ਹਲਕਾ ਆਦਮਪੁਰ ਅਧੀਨ ਆਉਂਦੇ ਪਿੰਡ ਬੋਲੀਨਾ ਦੋਆਬਾ ਵਿਖੇ ਸੋਮਵਾਰ ਨੂੰ ਸਰਪੰਚ ਰਜਵੰਤ ਕੌਰ ਦੀ ਅਗਵਾਈ ਵਿੱਚ ਪਿੰਡ ਦੇ ਵਿਕਾਸ ਕਾਰਜਾਂ ਦੇ ਸਿਲਸਿਲੇ ਨੂੰ ਅੱਗੇ ਵਧਾਉਂਦੇ ਹੋਏ ਇੱਕ ਗਲੀ ਦਾ ਨਿਰਮਾਣ ਸ਼ੁਰੂ ਕੀਤਾ ਗਿਆ | ਸਰਪੰਚ ਰਜਵੰਤ ਕੌਰ ਨੇ ਦੱਸਿਆ ਕਿ ਇਸ ਗਲੀ ਵਿੱਚ ਇੰਟਰਲਾਕ ਟਾਈਲਾਂ ਲਗਾਈਆਂ ਜਾ ਰਹੀਆਂ ਹਨ | ਉਨ੍ਹਾਂ ਨੇ ਕਿਹਾ ਕਿ ਜਿਸ ਤਰ੍ਹਾਂ ਉਨ੍ਹਾਂ ਦੇ ਪਤੀ ਸਾਬਕਾ ਸਰਪੰਚ ਗੁਰਦੀਪ ਸਿੰਘ ਫਗੂੜਾ ਵਲੋਂ ਆਪਣੇ ਕਾਰਜਕਾਲ ਦੌਰਾਨ ਵੱਡੇ ਪੱਧਰ 'ਤੇ ਵਿਕਾਸ ਦੇ ਕਾਰਜ ਕਰਵਾਏ ਗਏ ਸਨ ਉਸੇ ਤਰ੍ਹਾਂ ਅਗਾਂਹ ਵੀ ਲੋਕਾਂ ਦੇ ਮਸਲੇ ਹੱਲ ਕਰਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਉਨ੍ਹਾਂ ਵੱਲੋਂ ਲੋੜਵੰਦ ਲੋਕਾਂ ਨੂੰ ਸਰਕਾਰੀ ਪੈਨਸ਼ਨ ਲਗਵਾਉਣ ਲਈ ਵੀ ਕਾਫ਼ੀ ਕੰਮ ਕੀਤਾ ਜਾ ਰਿਹਾ ਹੈ | ਇਸ ਮੌਕੇ ਪਿੰਡ ਦੇ ਲੋਕਾਂ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਨਾਲ ਪੰਚਾਇਤ ਮੈਂਬਰ ਗੁਰਮੀਤ ਕੌਰ, ਰਘੂ ਬੰਗੜ, ਸਾਹਿਲ ਬਾਘਾ ਤੇ ਗੁਰਮੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦਾਸਪੁਰ ਦੇ ਜੂਡੋ ਖਿਡਾਰੀ ਕਰਨਜੀਤ ਨੇ ਰਾਸ਼ਟਰਮੰਡਲ ਖੇਡਾਂ ਦੀ ਟਿਕਟ ਪੱਕੀ ਕੀਤੀ <br/> ਅਗਲੀ ਖ਼ਬਰ ਪਠਾਨਕੋਟ ਚੌਕ ਨੇੜੇ ਖੜ੍ਹੀ ਸਕਾਰਪੀਉ 'ਚੋਂ ਲੈਪਟਾਪ ਤੇ ਦੋ ਮੋਬਾਈਲ ਗਾਇਬ
Ad Position 24