07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗੁਰਦਾਸਪੁਰ ਦੇ ਜੂਡੋ ਖਿਡਾਰੀ ਕਰਨਜੀਤ ਨੇ ਰਾਸ਼ਟਰਮੰਡਲ ਖੇਡਾਂ ਦੀ ਟਿਕਟ ਪੱਕੀ ਕੀਤੀ <br/>

Ad Position 21
No active advertisement
ਰਾਸ਼ਟਰਮੰਡਲ ਖੇਡਾਂ ਲਈ ਚੁਣੇ ਜਾਣ ਵਾਲੇ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ ਆਪਣੇ ਕੋਚ ਅਮਰਜੀਤ ਸ਼ਾਸਤਰੀ ਨਾਲ | ਤਸਵੀਰ-ਮੁਨੀਸ਼ <br/> 24-02-2026
ਜਲੰਧਰ, 23 ਫਰਵਰੀ (ਡਾ.ਜਤਿੰਦਰ ਸਾਬੀ)-ਜੁਲਾਈ ਮਹੀਨੇ ਗਲਾਸਗੋ 'ਚ ਹੋਣ ਵਾਲੀਆਂ ਕਾਮਨਵੈਲਥ ਖੇਡਾਂ 'ਚ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਜੂਡੋ ਖਿਡਾਰੀ ਕਰਨਜੀਤ ਸਿੰਘ ਮਾਨ ਦੀ ਚੋਣ ਹੋਣ 'ਤੇ ਇਲਾਕੇ 'ਚ ਖ਼ੁਸ਼ੀ ਦੀ ਲਹਿਰ ਹੈ | ਬੀਤੇ ਦਿਨੀਂ ਜੂਡੋ ਫੈਡਰੇਸ਼ਨ ਆਫ਼ ਇੰਡੀਆ ਵੱਲੋਂ ਦਿੱਲੀ ਵਿਖੇ ਕਰਵਾਏ ਗਏ ਚੋਣ ਟਰਾਇਲਾਂ ਵਿਚ 90 ਕਿੱਲੋ ਭਾਰ ਵਰਗ 'ਚ ਸਿਰਮੌਰ 8 ਖਿਡਾਰੀਆਂ ਨੂੰ ਸਖ਼ਤ ਚੋਣ ਪ੍ਰਕਿਰਿਆ ਤੋਂ ਗੁਜ਼ਰਨ ਤੋਂ ਬਾਅਦ ਕਰਨਜੀਤ ਸਿੰਘ ਮਾਨ ਨੂੰ ਸਫਲ ਖਿਡਾਰੀ ਐਲਾਨਿਆ ਗਿਆ ਹੈ | ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਕਰਨਜੀਤ ਪੰਜਾਬ ਦਾ ਇਕੋ ਇਕ ਖਿਡਾਰੀ ਹੈ ਜੋ ਇਹਨਾਂ ਖੇਡਾਂ 'ਚ ਭਾਗ ਲੈਣ ਦੇ ਯੋਗ ਹੋਇਆ ਹੈ | ਕਰਨਜੀਤ ਦੀ ਇਸ ਪ੍ਰਾਪਤੀ ਤੇ ਪੰਜਾਬ ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਵਿਕਰਮ ਜੀਤ ਸਿੰਘ ਬਾਜਵਾ, ਜਰਨਲ ਸਕੱਤਰ ਸੁਰਿੰਦਰ ਕੁਮਾਰ, ਮੀਤ ਪ੍ਰਧਾਨ ਵਰਿੰਦਰ ਸਿੰਘ ਸੰਧੂ, ਟੈਕਨੀਕਲ ਚੇਅਰਮੈਨ ਪੰਜਾਬ ਜੂਡੋ ਐਸੋਸੀਏਸ਼ਨ ਦੇ ਸਤੀਸ਼ ਕੁਮਾਰ, ਬਲਵਿੰਦਰ ਕੌਰ ਰਾਵਲਪਿੰਡੀ ਸੀਨੀਅਰ ਖਿਡਾਰੀ ਕਪਿਲ ਕੌਂਸਲ ਸ਼ਰਮਾ, ਰਾਜ ਕੁਮਾਰ ਸ਼ਰਮਾ, ਜਤਿੰਦਰ ਪਾਲ ਸਿੰਘ ਸਾਹਿਲ ਪਠਾਣੀਆਂ, ਵਿਸ਼ਾਲ ਕਾਲੀਆ, ਗਗਨਦੀਪ ਸਿੰਘ, ਅਤੁਲ ਕੁਮਾਰ, ਦਿਨੇਸ਼ ਕੁਮਾਰ ਬਟਾਲਾ, ਨਵੀਨ ਸਲਗੋਤਰਾ, ਰਵਿੰਦਰ ਸਿੰਘ, ਰਵਿੰਦਰ ਖੰਨਾ ਨੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਚੌਥਾ ਦਰਜਾ ਭਰਤੀ ਲਈ ਅਰਜ਼ੀ ਦੇਣ ਵਾਲਿਆਂ ਦੀਆਂ ਲੱਗੀਆਂ ਲੰਬੀਆਂ ਲਾਈਨਾਂ <br/> ਅਗਲੀ ਖ਼ਬਰ ਸਰਪੰਚ ਰਜਵੰਤ ਕੌਰ ਦੇ ਯਤਨਾਂ ਨਾਲ ਬੋਲੀਨਾ ਦੋਆਬਾ ਵਿਖੇ ਵਿਕਾਸ ਕਾਰਜ ਜਾਰੀ <br/>
Ad Position 24