ਜਲੰਧਰ, 23 ਫਰਵਰੀ (ਸ਼ਿਵ)- ਨਗਰ ਨਿਗਮ ਵਿਚ 1196 ਚੌਥਾ ਦਰਜਾ ਕਰਮਚਾਰੀਆਂ ਦੀ ਜਿਹੜੀ ਭਰਤੀ ਲਈ ਲੋਕਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ, ਉਸ ਨੂੰ ਲੈ ਕੇ ਹੁਣ ਅਰਜ਼ੀਆਂ ਜਮ੍ਹਾਂ ਕਰਵਾਉਣ ਲਈ ਕੁੱਝ ਦਿਨ ਹੀ ਰਹਿ ਗਏ ਹਨ ਜਿਸ ਕਰਕੇ ਨਗਰ ਨਿਗਮ ਵਿਚ ਅਰਜ਼ੀਆਂ ਦੇਣ ਵਾਲਿਆਂ ਦੀਆਂ ਅੱਜ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਸੀ | ਅੱਜ ਸੋਮਵਾਰ ਨੂੰ ਦੂਜੇ ਜ਼ਿਲਿ੍ਹਆਂ ਵਿਚੋਂ ਆਏ ਲੋਕ ਵੀ ਪਹੁੰਚੇ ਦੱਸੇ ਜਾ ਰਹੇ ਸਨ | ਅੱਜ ਇਸ ਬਾਰੇ ਅਰਜ਼ੀਆਂ ਜਮ੍ਹਾਂ ਕਰਨ ਲਈ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਲਾਈਨਾਂ ਲੱਗੀਆਂ ਰਹੀਆਂ | ਨਿਗਮ ਵੱਲੋਂ 27 ਫਰਵਰੀ ਤੱਕ ਹੀ ਅਰਜ਼ੀਆਂ ਲਈਆਂ ਜਾਣਗੀਆਂ |