07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਆਲ ਇੰਡੀਆ ਸੈਣੀ ਸੇਵਾ ਸਮਾਜ ਵਲੋਂ ਕਈ ਸ਼ਖਸੀਅਤਾਂ ਦਾ ਸਨਮਾਨ <br/>

Ad Position 21
No active advertisement
ਬਜ਼ੁਰਗਾਂ ਅਤੇ ਮਾਰਗਦਰਸ਼ਕਾਂ ਨੂੰ ਸਨਮਾਨਿਤ ਕਰਨ ਮੌਕੇ ਜੋਗਿੰਦਰ ਸਿੰਘ ਤੇ ਹੋਰ | ਤਸਵੀਰ: ਮੁਨੀਸ਼ <br/> 24-02-2026
ਜਲੰਧਰ, 23 ਫਰਵਰੀ (ਸ਼ਿਵ)- ਆਲ ਇੰਡੀਆ ਸੈਣੀ ਸੇਵਾ ਸਮਾਜ (ਜਲੰਧਰ ਯੂਨਿਟ) ਵੱਲੋਂ ਭਾਈਚਾਰੇ ਦੇ ਬਜ਼ੁਰਗਾਂ ਅਤੇ ਮਾਰਗ-ਦਰਸ਼ਕਾਂ ਨੂੰ ਜੋਗਿੰਦਰ ਸਿੰਘ ਦੀ ਅਗਵਾਈ ਵਿਚ ਸਨਮਾਨਿਤ ਕੀਤਾ ਗਿਆ | ਮੀਟਿੰਗ ਦੌਰਾਨ ਮੁੱਖ ਤੌਰ 'ਤੇ 1 ਮਾਰਚ ਨੂੰ ਦੀਨਾਨਗਰ ਵਿਖੇ ਹੋਣ ਵਾਲੀ ਆਲ ਇੰਡੀਆ ਸੈਣੀ ਸੇਵਾ ਸਮਾਜ (ਪੰਜਾਬ ਯੂਨਿਟ) ਦੀ ਵਿਸ਼ਾਲ ਰੈਲੀ ਵਿਚ ਸ਼ਮੂਲੀਅਤ ਕਰਨ ਸੰਬੰਧੀ ਰਣਨੀਤੀ ਉਲੀਕੀ ਗਈ | ਪ੍ਰਧਾਨ ਜੋਗਿੰਦਰ ਸਿੰਘ ਸੈਣੀ ਨੇ ਰੈਲੀ ਦੀਆਂ ਤਿਆਰੀਆਂ ਅਤੇ ਮੈਂਬਰਾਂ ਦੀ ਡਿਊਟੀਆਂ ਬਾਰੇ ਵਿਸਥਾਰ ਵਿਚ ਚਰਚਾ ਕੀਤੀ | ਇਸ ਮੌਕੇ ਸਮਾਜ ਦੇ ਬਜ਼ੁਰਗਾਂ ਦਾ ਨਿੱਘਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ | ਸਨਮਾਨਿਤ ਹੋਣ ਵਾਲੀਆਂ ਸ਼ਖ਼ਸੀਅਤਾਂ ਵਿਚ ਸ੍ਰੀਮਤੀ ਕੁੰਤੀ ਦੇਵੀ ਸੈਣੀ, ਸ੍ਰੀਮਤੀ ਅਮਰ ਕੌਰ ਸੈਣੀ, ਰਾਮ ਦਾਸ ਸਿੰਘ (ਰਿਟਾ. ਡੀ.ਐੱਸ.ਪੀ.), ਰਤਨ ਚੰਦ ਸੈਣੀ ਤੇ ਬਲਦੇਵ ਕਿ੍ਸ਼ਨ ਸੈਣੀ (ਰਿਟਾ. ਡਿਪਟੀ ਪੋਸਟ ਮਾਸਟਰ) ਸ਼ਾਮਲ ਸਨ | ਇਸ ਤੋਂ ਇਲਾਵਾ ਜੈ ਕਿ੍ਸ਼ਨ ਸੈਣੀ (ਸਾਬਕਾ ਮੰਤਰੀ ਤੇ ਮੇਅਰ) ਤੇ ਰਿਸ਼ੀ ਪਾਲ ਸੈਣੀ (ਐਡਵੋਕੇਟ) ਨੂੰ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਜਾ ਕੇ ਸਨਮਾਨਿਤ ਕੀਤਾ ਗਿਆ | ਮੀਟਿੰਗ ਵਿਚ ਸੁਰਿੰਦਰ ਸੈਣੀ, ਪ੍ਰੇਮ ਸੈਣੀ, ਕਰਨਲ ਜਗਦੀਸ਼ ਸਿੰਘ ਸੈਣੀ, ਇਕਬਾਲ ਸਿੰਘ ਸੈਣੀ, ਸਤਵਿੰਦਰ ਕੌਰ ਸੈਣੀ, ਇੰਦਰਜੀਤ ਕੌਰ ਸੈਣੀ, ਪਿ੍ਤਪਾਲ ਸਿੰਘ ਸੈਣੀ (ਐਡਵੋਕੇਟ), ਪਿ੍ੰਸ ਸੈਣੀ, ਸੁਨੀਲ ਸੈਣੀ, ਸੁਖਜਿੰਦਰ ਸਿੰਘ ਸੈਣੀ, ਗੁਰਚਰਨ ਸਿੰਘ ਸੈਣੀ, ਤਰਸੇਮ ਸੈਣੀ ਅਤੇ ਰਮੇਸ਼ ਸੈਣੀ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਾਂ-ਬੋਲੀ ਨੂੰ ਸਮਰਪਿਤ ਪੰਜਾਬੀ ਜਾਗਿ੍ਤੀ ਮਾਰਚ 26 ਨੂੰ ਜਲੰਧਰ 'ਚ - ਦੀਪਕ ਬਾਲੀ ਅਗਲੀ ਖ਼ਬਰ ਪੀ. ਐਫ. ਮੈਂਬਰਾਂ ਦੇ ਮਸਲੇ ਸਮੇਂ ਸਿਰ ਹੱਲ ਕਰਵਾਏ ਜਾ ਰਹੇ - ਪੰਕਜ ਕੁਮਾਰ
Ad Position 24