07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਪ੍ਰਧਾਨ ਮੰਤਰੀ ਸੁਰੱਖਿਅਤਵ ਮਾਤਰਤਵ ਅਭਿਆਨ ਤਹਿਤ ਕੈਂਪ ਲਗਾਇਆ <br/>

Ad Position 21
No active advertisement
ਕੈਂਪ ਦੌਰਾਨ ਗਰਭਵਤੀ ਔਰਤਾਂ ਨੂੰ ਜਾਣਕਾਰੀ ਦਿੰਦੇ ਹੋਏ ਡਾਕਟਰ ਨੇਹਾ ਸੈਣੀ | ਤਸਵੀਰ - ਹਰਵਿੰਦਰ ਕੁਮਾਰ <br/> 24-02-2026
ਜਮਸ਼ੇਰ ਖਾਸ, 23 ਫਰਵਰੀ (ਹਰਵਿੰਦਰ ਕੁਮਾਰ) - ਸੀਨੀਅਰ ਮੈਡੀਕਲ ਅਫਸਰ ਡਾ. ਮਨਦੀਪ ਕੌਰ ਦੀ ਅਗਵਾਈ ਹੇਠ ਅੱਜ ਪ੍ਰਾਇਮਰੀ ਹੈਲਥ ਸੈਂਟਰ ਜਮਸ਼ੇਰ ਖਾਸ ਵਿਖੇ ਗਰਭਵਤੀ ਔਰਤਾਂ ਦੇ ਚੈੱਕਅੱਪ ਲਈ ਕੈਂਪ ਲਗਾਇਆ ਗਿਆ | ਐੱਸ. ਐਮ. ਓ. ਡਾਕਟਰ ਮਨਦੀਪ ਕੌਰ ਨੇ ਦੱਸਿਆ ਕਿ ਮਹੀਨੇ ਦੀ 9 ਤੇ 23 ਤਾਰੀਖ ਨੂੰ ਗਰਭਵਤੀ ਔਰਤਾਂ ਦਾ ਚੈੱਕਅੱਪ ਮਾਹਿਰ ਡਾਕਟਰ ਵਲੋਂ ਕੀਤਾ ਜਾਂਦਾ ਹੈ ਤਾਂ ਜੋ ਜਣੇਪੇ ਦੌਰਾਨ ਹੋਣ ਵਾਲੀਆਂ ਮੁਸ਼ਕਿਲਾਂ ਤੋਂ ਬਚਾਇਆ ਜਾ ਸਕੇ | ਡੈਂਟਲ ਮੈਡੀਕਲ ਅਫਸਰ ਡਾਕਟਰ ਨੇਹਾ ਸੈਣੀ ਨੇ ਗਰਭ ਦੌਰਾਨ ਹੋਣ ਵਾਲੀਆਂ ਦੰਦਾਂ ਦੀਆ ਬਿਮਾਰੀਆਂ ਬਾਰੇ ਤੇ ਦੰਦਾਂ ਦੀ ਸਫਾਈ ਬਾਰੇ ਜਾਗਰੁਕ ਕੀਤਾ | ਬਲਾਕ ਐਜੂਕੇਟਰ ਜਗਦੀਪ ਕੌਰ ਨੇ ਗਰਭ ਤੇ ਜਣੇਪੇ ਦੌਰਾਨ ਮਿਲਣ ਵਾਲੀਆਂ ਸਰਕਾਰੀ ਸਹਲੂਤਾਂ ਬਾਰੇ ਜਾਗਰੂਕ ਕੀਤਾ | ਕੈਂਪ ਦੌਰਾਨ ਕੁਸਮ ਗੁਪਤਾ, ਅਮਰਜੀਤ ਕੌਰ, ਮੋਨਾ ਵਰਮਾ ਵਲੋਂ ਸਹਿਯੋਗ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਿਹਤ ਬੀਮਾ ਯੋਜਨਾ ਸੰਬੰਧੀ ਕੌਂਸਲਰਾਂ ਨੂੰ ਮਸ਼ੀਨਾਂ ਦੇਣ ਲਈ ਮੰਗ ਪੱਤਰ ਦਿੱਤਾ <br/> ਅਗਲੀ ਖ਼ਬਰ ਮਾਂ-ਬੋਲੀ ਨੂੰ ਸਮਰਪਿਤ ਪੰਜਾਬੀ ਜਾਗਿ੍ਤੀ ਮਾਰਚ 26 ਨੂੰ ਜਲੰਧਰ 'ਚ - ਦੀਪਕ ਬਾਲੀ
Ad Position 24