07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਰਾਣਾ ਗੁਰਜੀਤ ਸਿੰਘ ਵਲੋਂ ਨਵੀਂ ਫ਼ਸਲ 'ਕਸਾਵਾ' ਦੀ ਸ਼ੁਰੂਆਤ ਸਾਰੀ ਫ਼ਸਲ ਖ਼ਰੀਦਣ ਦਾ ਕੀਤਾ ਐਲਾਨ <br/>

Ad Position 21
No active advertisement
ਖੇਤਾਂ ਵਿਚ ਕਿਸਾਨਾਂ ਨੂੰ ਕਸਾਵਾ ਬਾਰੇ ਜਾਣਕਾਰੀ ਦਿੰਦੇ ਹੋਏ ਵਿਧਾਇਕ ਰਾਣਾ ਗੁਰਜੀਤ ਸਿੰਘ ਨਾਲ ਵਿਧਾਇਕ ਲਾਡੀ ਸ਼ੇਰੋਵਾਲੀਆ, ਵਿਧਾਇਕ ਇੰਦਰਪ੍ਰਤਾਪ ਸਿੰਘ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 24-02-2026
ਵਿਧਾਇਕ ਰਾਣਾ ਨੇ ਕਿਹਾ ਕਿ ਕਸਾਵਾ ਦੀ ਫ਼ਸਲ ਨਾਲ ਝੋਨੇ ਤੇ ਕਣਕ ਦੇ ਮੁਕਾਬਲੇ 80 ਫ਼ੀਸਦੀ ਪਾਣੀ ਦੀ ਬਚਤ ਹੋਵੇਗੀ ਤੇ ਇਹ ਫ਼ਸਲ ਪੰਜਾਬ ਦੇ ਖੇਤਾਂ ਨੂੰ ਮਾਰੂਥਲ ਬਣਨ ਤੋਂ ਬਚਾਅ ਸਕਦੀ ਹੈ | ਉਨ੍ਹਾਂ ਕਿਹਾ ਕਿ 20 ਏਕੜ ਰਕਬੇ 'ਚ ਕਸਾਵੇ ਦੀ ਫ਼ਸਲ ਦੀ ਬਿਜਾਈ ਇਕ ਟਰਾਇਲ ਬੇਸ ਹੈ | ਜੇਕਰ ਇਹ ਤਜ਼ਰਬਾ ਸਫ਼ਲ ਰਹਿੰਦਾ ਹੈ ਤਾਂ ਸ੍ਰੀ ਮੁਕਤਸਰ ਸਾਹਿਬ, ਬਰਨਾਲਾ ਤੇ ਹੋਰਨਾਂ ਜ਼ਿਲਿ੍ਹਆਂ ਦੇ ਰੇਤਲੀ ਜ਼ਮੀਨਾਂ ਵਾਲੇ ਇਲਾਕਿਆਂ 'ਚ ਕਸਾਵਾ ਦੀ ਬਿਜਾਈ ਕੀਤੀ ਜਾਵੇਗੀ |


ਮਲਸੀਆਂ, 23 ਫਰਵਰੀ (ਦਲਜੀਤ ਸਿੰਘ ਸਚਦੇਵਾ)- ਪੰਜਾਬ ਵਿਚ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਧਰ ਤੇ ਕਿਸਾਨਾਂ ਨੂੰ ਰਵਾਇਤੀ ਫ਼ਸਲ ਚੱਕਰ (ਕਣਕ-ਝੋਨੇ) 'ਚੋਂ ਬਾਹਰ ਕੱਢਣ ਲਈ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵਲੋਂ ਵੱਡੀ ਪਹਿਲਕਦਮੀ ਕੀਤੀ ਗਈ ਹੈ | ਅੱਜ ਰਾਣਾ ਗੁਰਜੀਤ ਸਿੰਘ ਵਲੋਂ ਨਵੀਂ ਸੋਚ, ਨਵਾਂ ਪੰਜਾਬ ਮੁਹਿੰਮ ਤਹਿਤ ਪੰਜਾਬ ਨੂੰ ਪਾਣੀ ਦੇ ਸੰਕਟ ਤੋਂ ਬਚਾਉਣ ਲਈ ਸੂਬੇ 'ਚ ਨਵੀਂ ਫ਼ਸਲ 'ਕਸਾਵਾ' ਦੀ ਸ਼ੁਰੂਆਤ ਕਰਕੇ ਇਕ ਬਦਲਵੀਂ ਫ਼ਸਲ ਵਜੋਂ ਪੇਸ਼ ਕੀਤਾ ਗਿਆ | ਇਸ ਸੰਬੰਧੀ ਮਲਸੀਆਂ ਦੇ ਸਾਹਲਾ ਨਗਰ ਵਿਖੇ ਸ਼ਾਹਕੋਟ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੇ ਖੇਤਾਂ 'ਚ ਇਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਤੇ ਵਿਧਾਇਕ ਲਾਡੀ ਸ਼ੇਰੋਵਾਲੀਆ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਇਸ ਤੋਂ ਇਲਾਵਾ ਡਾ: ਚੈਰੀਅਨ ਡਾਇਰੈਕਟਰ ਆਈ.ਸੀ.ਏ.ਆਰ, ਡਾ: ਹਰੀ ਰਾਮ ਪੀ.ਏ.ਯੂ., ਡਾ: ਗੁਲਜ਼ਾਰ ਸਿੰਘ ਸੰਘੇੜਾ ਡਾਇਰੈਕਟਰ ਆਰ.ਆਰ.ਐੱਸ. ਕਪੂਰਥਲਾ ਤੇ ਡਾ: ਹਰਿੰਦਰ ਸਿੰਘ ਐਸੋਸੀਏਟ ਡਾਇਰੈਕਟਰ ਕੇ.ਵੀ.ਕੇ ਕਪੂਰਥਲਾ ਵੀ ਪਹੁੰਚੇ | ਇਸ ਮੌਕੇ ਇਲਾਕੇ ਦੇ ਅਗਾਂਹਵਧੂ ਕਿਸਾਨ ਵੀ ਸ਼ਾਮਿਲ ਹੋਏ | ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹ ਵਿਧਾਇਕ ਸ਼ੇਰੋਵਾਲੀਆ ਦੇ ਬਹੁਤ ਧੰਨਵਾਦੀ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਕਹਿਣ 'ਤੇ ਆਪਣੀ ਜ਼ਮੀਨ ਵਿਚ ਤਿੰਨ ਏਕੜ ਕਸਾਵਾ ਫ਼ਸਲ ਦੀ ਬਿਜਾਈ ਕੀਤੀ | ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪਿਛਲੇ ਸਾਲ ਬਰਸਾਤੀ ਮੱਕੀ ਖ਼ਰੀਦਣ ਦਾ ਐਲਾਨ ਕੀਤਾ ਸੀ, ਉਹ ਉਸ 'ਤੇ ਅਜੇ ਵੀ ਕਾਇਮ ਹਨ | ਅਜੇ ਇਕ ਸਾਲ ਹੋਰ ਉਹ ਬਰਸਾਤੀ ਮੱਕੀ ਖ਼ਰੀਦਣਗੇ | ਉਨ੍ਹਾਂ ਕਿਹਾ ਕਿ ਕਸਾਵਾ ਕਿਸਾਨਾਂ ਲਈ ਲਾਹੇਵੰਦ ਫ਼ਸਲ ਹੈ | ਕਸਾਵਾ ਦਾ 5 ਹਜ਼ਾਰ ਬੀਜ ਇਕ ਏਕੜ 'ਚ ਫਰਵਰੀ ਮਹੀਨੇ 'ਚ ਬੀਜਣਾ ਚਾਹੀਦਾ ਹੈ ਤੇ ਇਕ ਮਹੀਨਾ ਇਸ ਦੀ ਪੂਰੀ ਦੇਖ-ਰੇਖ ਕਰਨੀ ਚਾਹੀਦੀ ਹੈ | ਇਕ ਏਕੜ 'ਚੋਂ 250 ਕਇੰਟਲ ਕਸਾਵਾ ਨਿਕਲੇਗਾ | ਫ਼ਸਲ ਦੇ ਬੀਜ ਵੀ ਉਨ੍ਹਾਂ ਵਲੋਂ ਹੀ ਦਿੱਤੇ ਜਾਣਗੇ ਤੇ ਪੂਰੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ | ਇਹ ਫ਼ਸਲ ਸਾਲ ਦਾ ਢਾਈ ਲੱਖ ਰੁਪਇਆ ਛੱਡੇਗੀ | ਉਨ੍ਹਾਂ ਵਲੋਂ ਇਸ ਫ਼ਸਲ ਦੇ ਖੁਖ਼ਤਾ ਮਾਰਕੀਟਿੰਗ ਦੇ ਪ੍ਰਬੰਧ ਕੀਤੇ ਜਾਣਗੇ ਤੇ ਉਨ੍ਹਾਂ ਵਲੋਂ 15 ਰੁਪਏ ਕਿੱਲੋਂ ਦੇ ਹਿਸਾਬ ਨਾਲ ਫ਼ਸਲ ਖ਼ਰੀਦੀ ਜਾਵੇਗੀ | ਮਸ਼ੀਨਰੀ ਵੀ ਮੁਹੱਈਆ ਕਰਵਾਈ ਜਾਵੇਗੀ | ਉਨ੍ਹਾਂ ਵਲੋਂ ਇਹ ਸਭ ਉਪਰਾਲਾ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਕੀਤਾ ਜਾ ਰਿਹਾ ਹੈ | ਇਸ ਮੌਕੇ ਕਿਸਾਨਾਂ ਨੇ ਦੋਨਾ ਖੇਤਰ 'ਚ 20 ਏਕੜ ਕਸਾਵਾ ਫ਼ਸਲ ਬੀਜਣ ਦਾ ਭਰੋਸਾ ਦਿੱਤਾ | ਇਸ ਮੌਕੇ ਸੋਨੂੰ ਕੰਗ ਪੀ.ਏ, ਅਸ਼ਵਿੰਦਰਪਾਲ ਸਿੰਘ ਨੀਟੂ ਸਾਬਕਾ ਚੇਅਰਮੈਨ, ਸੰਤੋਖ ਸਿੰਘ ਖਹਿਰਾ ਕਾਰੋਬਾਰੀ, ਮੇਜਰ ਸਿੰਘ ਬਾਜਵਾ ਸਾਬਕਾ ਡਾਇਰੈਕਟਰ, ਸੋਨੂੰ ਕਿਲੀ ਨੰਬਰਦਾਰ, ਬਿੱਟੂ ਬੁੱਢਣਵਾਲ, ਬਲਜੀਤ ਸਿੰਘ ਥਿੰਦ ਸਰਪੰਚ ਮੀਏਾਵਾਲ ਅਰਾਈਆਂ, ਬਲਜਿੰਦਰ ਸਿੰਘ ਕੰਗ ਮਹਿਤਪੁਰ, ਮੀਤ ਸਿੰਘ ਰਿਟਾ: ਬੀ.ਪੀ.ਈ.ਓ, ਸੰਦੀਪ ਸਿੰਘ ਖਹਿਰਾ, ਅੰਗਰੇਜ ਸਿੰਘ ਤਲਵੰਡੀ ਬੂਟਿਆਂ, ਚੈਂਚਲ ਸਿੰਘ ਮਾਲੂਪੁਰ, ਜਸਵੀਰ ਸਿੰਘ ਸ਼ੀਰਾ ਸਾਬਕਾ ਸਰਪੰਚ, ਮੈਨੇਜਰ ਠਾਕੁਰ, ਜੁਗਰਾਜ ਸਿੰਘ ਰਾਜਾ, ਭਗਵੰਤ ਸਿੰਘ ਥਿੰਦ ਬਿੱਲੀ ਚੁਹਾਰਮੀ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਨਿੱਜੀ ਕੇਬਲ ਤੇ ਨੈੱਟਵਰਕ ਕੰਪਨੀਆਂ ਦੀਆਂ ਤਾਰਾਂ ਦਾ ਮੱਕੜਜਾਲ ਲਗਾਤਾਰ ਵਧ ਰਿਹੈ ਵਾਧੂ ਤਾਰਾਂ ਦੇ ਭਾਰ ਨਾਲ ਕਦੇ ਵੀ ਡਿ... ਅਗਲੀ ਖ਼ਬਰ ਲਾ-ਬਲਾਸਮ ਸਕੂਲ ਨੇ 'ਸਪੋਰਟਸ ਓ ਮੇਨੀਆ 2026' ਤਹਿਤ ਛੋਟੇ ਬੱਚਿਆਂ ਲਈ ਖੇਡਾਂ ਕਰਵਾਈਆਂ <br/>
Ad Position 24