07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਨਿੱਜੀ ਕੇਬਲ ਤੇ ਨੈੱਟਵਰਕ ਕੰਪਨੀਆਂ ਦੀਆਂ ਤਾਰਾਂ ਦਾ ਮੱਕੜਜਾਲ ਲਗਾਤਾਰ ਵਧ ਰਿਹੈ ਵਾਧੂ ਤਾਰਾਂ ਦੇ ਭਾਰ ਨਾਲ ਕਦੇ ਵੀ ਡਿੱਗ ਸਕਦੇ ਹਨ ਕਈ ਬਿਜਲੀ ਦੇ ਖੰਭੇ <br/>

Ad Position 21
No active advertisement
ਸ਼ਹਿਰ 'ਚ ਵਾਧੂ ਤਾਰਾਂ ਨਾਲ ਭਰੇ ਬਿਜਲੀ ਦੇ ਖੰਭੇ ਅਤੇ ਸੜਕ ਦੇ ਵਿਚਕਾਰ ਲਟਕ ਰਹੀਆਂ ਤਾਰਾਂ | ਤਸਵੀਰਾਂ-ਮੁਨੀਸ਼ <br/> 24-02-2026
ਜਲੰਧਰ, 23 ਫਰਵਰੀ (ਚੰਦੀਪ ਭੱਲਾ)- ਸ਼ਹਿਰ ਭਰ 'ਚ ਨਿੱਜੀ ਕੇਬਲ ਅਤੇ ਨੈੱਟਵਰਕ ਕੰਪਨੀਆਂ ਦੀਆਂ ਤਾਰਾਂ ਦਾ ਮੱਕੜਜਾਲ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਤੇ ਸ਼ਹਿਰ ਦੀਆਂ ਸੜਕਾਂ ਤੇ ਗਲੀਆਂ 'ਚ ਇਨ੍ਹਾਂ ਤਾਰਾਂ ਦਾ ਜਾਲ ਘਟਣ ਦਾ ਥਾਂ ਵਧ ਰਿਹਾ ਹੈ | ਸੜਕਾਂ ਤੇ ਗਲੀਆਂ 'ਚ ਲਟਕ ਰਹੀਆਂ ਵਾਧੂ ਤਾਰਾਂ ਆਏ ਦਿਨ ਹਾਦਸਿਆਂ ਦਾ ਕਾਰਨ ਵੀ ਬਣ ਰਹੀਆਂ ਹਨ ਤੇ ਸ਼ਹਿਰ ਭਰ ਦੀਆਂ ਕਲੋਨੀਆਂ ਦੇ ਲੋਕ ਇਨ੍ਹਾਂ ਤੋਂ ਕਾਫ਼ੀ ਪ੍ਰੇਸ਼ਾਨ ਹਨ | ਲੋਕਾਂ ਦੇ ਕਹਿਣਾ ਹੈ ਕਿ ਜਦੋਂ ਵੀ ਕੋਈ ਕੇਬਲ ਨੈੱਟਵਰਕ ਦੀ ਤਾਰ ਟੁੱਟ ਜਾਂਦੀ ਹੈ ਤੇ ਕਰਮਚਾਰੀ ਆ ਕੇ ਟੁੱਟੀ ਤਾਰ ਨੂੰ ਲਟਕਦੀਆਂ ਛੱਡ ਕੇ ਇੱਕ ਨਵੀਂ ਤਾਰ ਲਗਾ ਜਾਂਦੇ ਹਨ ਜਿਸ ਕਰਕੇ ਇਹ ਤਾਰਾਂ ਵਧਦੀਆਂ ਹੀ ਜਾ ਰਹੀਆਂ ਹਨ | ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਇੱਕੋ ਇੱਕ ਨੰਬਰ 'ਤੇ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਗਈਆਂ ਹਨ, ਲੋਕੇਸ਼ਨਾਂ ਵੀ ਭੇਜੀਆਂ ਗਈਆਂ ਹਨ ਪਰ ਇਸ ਦੇ ਬਾਅਦ ਵੀ ਇਨ੍ਹਾਂ ਤਾਰਾਂ ਦਾ ਜੰਜਾਲ ਨਹੀਂ ਘੱਟ ਰਿਹਾ ਹੈ | ਲੋਕਾਂ ਦਾ ਕਹਿਣਾ ਹੈ ਕਿ ਇਸ ਸੰਬੰਧੀ ਡੀ.ਸੀ. ਹਿਮਾਂਸ਼ੂ ਅਗਰਵਾਲ ਨੇ ਵੀ ਕਈ ਵਾਰ ਨਿੱਜੀ ਕੰਪਨੀਆਂ ਅਤੇ ਪੀ.ਐੱਸ.ਪੀ.ਸੀ.ਐਲ. ਦੇ ਅਧਿਕਾਰੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਹਨ ਪਰ ਇਸ ਦੇ ਬਾਅਦ ਵੀ ਕੋਈ ਨਤੀਜਾ ਨਹੀਂ ਨਿਕਲਿਆ ਹੈ | ਲੋਕਾਂ ਦਾ ਕਹਿਣਾ ਹੈ ਕਿ ਵਾਧੂ ਤਾਰਾਂ ਦੇ ਭਾਰ ਨਾਲ ਬਿਜਲੀ ਵਿਭਾਗ ਦੇ ਕਈ ਖੰਭੇ ਕਦੇ ਵੀ ਡਿੱਗ ਸਕਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਪਿਛਲੀਆਂ ਗਰਮੀਆਂ 'ਚ ਜਦੋਂ ਵੀ ਕਿਸੇ ਬਿਜਲੀ ਦੀ ਤਾਰ ਨੂੰ ਮਾਮੂਲੀ ਜਿਹੀ ਵੀ ਅੱਗ ਲੱਗੀ ਸੀ ਤਾਂ ਇਨ੍ਹਾਂ ਵਾਧੂ ਤਾਰਾਂ ਦੇ ਗੁੱਛਿਆਂ ਕਰਕੇ ਅੱਗ ਹੋਰ ਭੜਕ ਗਈ ਸੀ ਤੇ ਅੱਗ ਲੱਗਣ ਦੇ ਕਈ ਮਾਮਲਿਆਂ 'ਚ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੂੰ ਕਾਫ਼ੀ ਨੁਕਸਾਨ ਵੀ ਝੱਲਣਾ ਪਿਆ ਸੀ | ਲੋਕਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਇਸ ਪਾਸੇ ਧਿਆਨ ਦੇਵੇ ਤੇ ਸ਼ਹਿਰ ਦੀਆਂ ਕਲੋਨੀਆਂ 'ਚ ਸੜਕਾਂ 'ਤੇ ਲਟਕ ਰਹੀਆਂ ਤੇ ਬਿਜਲੀ ਦੇ ਖੰਭਿਆਂ 'ਤੇ ਲਟਕ ਰਹੇ ਵਾਧੂ ਤਾਰਾਂ ਦੇ ਗੁੱਛਿਆਂ ਨੂੰ ਹਟਵਾਉਣ ਲਈ ਸਬੰਧਿਤ ਕੰਪਨੀਆਂ ਨੂੰ ਹੁਕਮ ਜਾਰੀ ਕਰੇ ਤਾਂ ਕਿ ਆਉਣ ਵਾਲੇ ਗਰਮੀ ਦੇ ਦਿਨਾਂ 'ਚ ਇਨ੍ਹਾਂ ਤਾਰਾਂ ਕਰਕੇ ਕਿਸੇ ਵੀ ਤਰ੍ਹਾਂ ਦਾ ਕੋਈ ਹਾਦਸਾ ਵਾਪਰਨ ਤੋਂ ਰੋਕਿਆ ਜਾ ਸਕੇ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਛੋਕਰਾਂ ਦੇ ਬੱਚਿਆਂ ਨੂੰ ਇਨਾਮ ਵੰਡੇ <br/> ਅਗਲੀ ਖ਼ਬਰ ਰਾਣਾ ਗੁਰਜੀਤ ਸਿੰਘ ਵਲੋਂ ਨਵੀਂ ਫ਼ਸਲ 'ਕਸਾਵਾ' ਦੀ ਸ਼ੁਰੂਆਤ ਸਾਰੀ ਫ਼ਸਲ ਖ਼ਰੀਦਣ ਦਾ ਕੀਤਾ ਐਲਾਨ <br/>
Ad Position 24