ਅੱਪਰਾ, 23 ਫਰਵਰੀ (ਦਲਵਿੰਦਰ ਸਿੰਘ ਅੱਪਰਾ)- ਐਨ. ਆਰ. ਆਈ. ਜੋੜੀ ਕਾਮਰੇਡ ਭੁਪਿੰਦਰ ਸਿੰਘ ਛੋਕਰ ਤੇ ਉਨ੍ਹਾਂ ਦੀ ਪਤਨੀ ਬਲਜਿੰਦਰ ਕੌਰ ਛੋਕਰ ਵਲੋਂ ਆਪਣੇ ਪਿਤਾ ਕਾਮਰੇਡ ਸ਼ੰਕਰ ਸਿੰਘ ਦੀ ਯਾਦ 'ਚ ਸਰਕਾਰੀ ਐਲੀਮੈਂਟਰੀ ਸਕੂਲ ਛੋਕਰਾਂ ਨੂੰ 30 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਗਈ | ਇਸ ਮੌਕੇ ਅੱਠਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ 'ਚ ਪਹਿਲੀ ਪੁਜੀਸ਼ਨ ਹਾਸਲ ਕਰਨ ਵਾਲੀ ਕੁਸ਼ਿਕਾ ਦੇਵੀ ਨੂੰ 40 ਹਜ਼ਾਰ ਰੁਪਏ, ਦੂਜੇ ਸਥਾਨ 'ਤੇ ਰਹਿਣ ਵਾਲੀ ਰਿਤਿਕਾ ਖੁਤਣ ਨੂੰ 20 ਹਜ਼ਾਰ ਰੁਪਏ ਦੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੀਬੀ ਬਲਜਿੰਦਰ ਕੌਰ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ | ਮੈਂਬਰ ਪੰਚਾਇਤ ਮਨਜੀਤ ਸਿੰਘ ਖਾਲਸਾ ਨੇ ਗ੍ਰਾਮ ਪੰਚਾਇਤ ਛੋਕਰਾਂ ਅਤੇ ਐੱਸ. ਐੱਮ. ਸੀ. ਵਲੋਂ ਐਨ. ਆਰ. ਆਈ. ਕਾਮਰੇਡ ਭੁਪਿੰਦਰ ਸਿੰਘ ਛੋਕਰ ਤੇ ਬੀਬੀ ਬਲਜਿੰਦਰ ਕੌਰ ਦਾ ਤਹਿ ਦਿਲੋਂ ਧੰਨਵਾਦ ਕੀਤਾ | ਇਸ ਮੌਕੇ ਸਕੂਲ ਮੁਖੀ ਮਾਸਟਰ ਕੁਲਬੀਰ ਸਿੰਘ, ਚਰਨਜੀਤ ਕੁਮਾਰ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ, ਖਜ਼ਾਨਚੀ ਜਗਜੀਤ ਸੋਨੀ, ਵਰਿੰਦਰ ਕੁਮਾਰ ਚੇਅਰਮੈਨ, ਮੀਤ ਪ੍ਰਧਾਨ ਕਮਲ ਕੁਮਾਰ, ਸੁਰਜੀਤ ਸਿੰਘ ਪ੍ਰਧਾਨ ਗੁ. ਗੁਰੂ ਨਾਨਕ ਸਿੰਘ ਸਭਾ, ਅਵਤਾਰ ਸਿੰਘ, ਸਰਬਜੀਤ ਸਿੰਘ, ਬਲਵੀਰ ਸਿੰਘ, ਮੁਹੰਮਦ ਸਰਵਰ ਮੱਖਣ, ਤੀਰਥ ਸ਼ਰਮਾ, ਲਖਵਿੰਦਰ ਬਿੰਦਰ, ਕੁਲਦੀਪ ਲੋਹਟ, ਮਨੀਸ਼ ਲੋਹਟ, ਸੰਦੀਪ ਕਲੇਰ, ਪਰਸ ਰਾਮ, ਤਨਵੀਰ ਕਲੇਰ, ਹਰਮਨ ਲੋਹਟ, ਸਰਬਜੀਤ ਕਲੇਰ, ਤੀਰਥ ਕੁਮਾਰ, ਅਮਰਜੀਤ ਕਾਲਾ, ਅਸ਼ੋਕ ਕੁਮਾਰ, ਅਵਤਾਰ ਤਾਰੀ ਆਦਿ ਹਾਜ਼ਰ ਸਨ |