07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਉਮੇਸ਼ ਸ਼ਾਰਦਾ ਹੋਣਗੇ ਸ਼ਾਹਕੋਟ ਹਲਕੇ ਤੋਂ ਭਾਜਪਾ ਦੇ ਨਵੇਂ ਮੋਗਾ ਰੈਲੀ ਇੰਚਾਰਜ <br/>

Ad Position 21
No active advertisement
ਉਮੇਸ਼ ਸ਼ਾਰਦਾ ਨੂੰ ਮੋਗਾ ਰੈਲੀ ਇੰਚਾਰਜ ਲਗਾਉਣ 'ਤੇ ਭਾਜਪਾ ਹਾਈਕਮਾਂਡ ਦਾ ਧੰਨਵਾਦ ਕਰਦੇ ਹੋਏ ਭਾਜਪਾ ਹਲਕਾ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ, ਕਾਲਾ ਪਹਿਲਵਾਨ ਸਟੇਟ ਕਮੇਟੀ ਮੈਂਬਰ, ਸੰਜਮ ਮੈਸਨ ਮੰਡਲ ਪ੍ਰਧਾਨ ਤੇ ਹੋਰ | ਤਸਵੀਰ : ਦਲਜੀਤ ਸਿੰਘ ਸਚਦੇਵਾ <br/> 24-02-2026
ਸ਼ਾਹਕੋਟ, 23 ਫਰਵਰੀ (ਦਲਜੀਤ ਸਿੰਘ ਸਚਦੇਵਾ)- ਸ਼ਾਹਕੋਟ ਦੇ ਭਾਜਪਾ ਵਰਕਰਾਂ ਵਿਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਪਈ, ਜਦੋਂ ਪਾਰਟੀ ਨੇ ਵਿਚਾਰ ਵਟਾਂਦਰਾ ਕਰਦੇ ਹੋਏ ਮੋਗਾ ਰੈਲੀ ਲਈ ਉਮੇਸ਼ ਸ਼ਾਰਦਾ ਨੂੰ ਸ਼ਾਹਕੋਟ ਹਲਕੇ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਹੈ | ਪ੍ਰੈੱਸ ਬਿਆਨ ਜਾਰੀ ਕਰਦਿਆਂ ਭਾਜਪਾ ਹਲਕਾ ਸ਼ਾਹਕੋਟ ਦੇ ਇੰਚਾਰਜ ਨਰਿੰਦਰਪਾਲ ਸਿੰਘ ਚੰਦੀ ਨੇ ਕਿਹਾ ਕੀ ਪਾਰਟੀ ਹਾਈਕਮਾਂਡ ਦੇ ਇਸ ਫੈਸਲੇ ਨਾਲ ਜੋ ਅਫ਼ਵਾਹਾਂ ਦਾ ਬਾਜ਼ਾਰ ਗਰਮ ਸੀ, ਉਸ 'ਤੇ ਵੀ ਵਿਰਾਮ ਲੱਗ ਗਿਆ ਹੈ | ਉਨ੍ਹਾਂ ਪਾਰਟੀ ਹਾਈਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ਤੇ ਕਿਹਾ ਕਿ ਉਨ੍ਹਾਂ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮੋਗਾ ਵਿਚ ਹੋਣ ਵਾਲੀ ਰੈਲੀ ਸੰਬੰਧੀ ਜਲਦੀ ਹੀ ਹਲਕਾ ਇੰਚਾਰਜ ਹੋਣ ਦੇ ਨਾਤੇ ਮੰਡਲ ਪ੍ਰਧਾਨਾਂ ਤੇ ਸਮੂਹ ਵਰਕਰਾਂ ਨਾਲ ਮੀਟਿੰਗ ਕਰਕੇ ਰੈਲੀ ਵਿਚ ਭਾਰੀ ਵਰਕਰਾਂ ਦੇ ਇਕੱਠ ਨਾਲ ਸ਼ਾਮਿਲ ਹੋਣ ਸਬੰਧੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਇਸ ਮੌਕੇ ਸਟੇਟ ਕਮੇਟੀ ਮੈਂਬਰ ਸੁਦਰਸ਼ਨ ਸੋਬਤੀ (ਕਾਲਾ ਪਹਿਲਵਾਨ), ਸੰਜਮ ਮੈਸਨ ਮੰਡਲ ਪ੍ਰਧਾਨ ਸ਼ਾਹਕੋਟ, ਦਲਬੀਰ ਸੱਭਰਵਾਲ ਮੰਡਲ ਪ੍ਰਧਾਨ ਮਲਸੀਆਂ, ਰੋਬਿਨ ਸ਼ਰਮਾ ਮੰਡਲ ਪ੍ਰਧਾਨ ਪਰਜੀਆਂ, ਟੋਨੀ ਅਨੇਜਾ ਮੰਡਲ ਪ੍ਰਧਾਨ ਮਹਿਤਪੁਰ, ਪਿਆਰਾ ਸਿੰਘ ਜ਼ਿਲ੍ਹਾ ਪ੍ਰਧਾਨ ਐੱਸ.ਸੀ. ਮੋਰਚਾ, ਕੰਵਰ ਸੰਧੂ ਸਟੇਟ ਕਮੇਟੀ ਮੈਂਬਰ ਕਿਸਾਨ ਮੋਰਚਾ, ਬੂਟਾ ਸਿੰਘ ਬਾਗੀਵਾਲ, ਜਸਵਿੰਦਰ ਕੌਰ ਬਾਊਪੁਰ ਮਹਿਲਾ ਮੰਡਲ ਪ੍ਰਧਾਨ ਪਰਜੀਆਂ, ਰਜਿੰਦਰ ਸਿੰਘ ਲਾਟੀਆ ਜਿਲ੍ਹਾ ਸਕੱਤਰ, ਬਲਜੀਤ ਸਿੰਘ ਬੱਲੀ ਪ੍ਰਧਾਨ ਬੀ.ਸੀ. ਮੋਰਚਾ, ਸੁਨੀਲ ਸ਼ਰਮਾ ਸਾਬਕਾ ਮੰਡਲ ਪ੍ਰਧਾਨ, ਮੁਖਤਿਆਰ ਸਿੰਘ ਲੋਹੀਆਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰਾਣਾ ਗੁਰਜੀਤ ਸਿੰਘ ਵਲੋਂ ਨਵੀਂ ਫ਼ਸਲ 'ਕਸਾਵਾ' ਦੀ ਸ਼ੁਰੂਆਤ ਸਾਰੀ ਫ਼ਸਲ ਖ਼ਰੀਦਣ ਦਾ ਕੀਤਾ ਐਲਾਨ <br/> ਅਗਲੀ ਖ਼ਬਰ ਅੰਮਿ੍ਤਸਰ-ਜਾਮਨਗਰ ਸੜਕ ਨੂੰ ਪਿੱਲਰਾਂ 'ਤੇ ਬਣਵਾਉਣ ਲਈ ਕਈ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੇ ਸੜਕ ਦਾ ਕੰਮ ਰੁਕਵਾਇਆ ਜ...
Ad Position 24