13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-02-2026

ਸਿੱਧ ਸ਼ਕਤੀਪੀਠ ਸ੍ਰੀ ਦੇਵੀ ਤਾਲਾਬ ਮੰਦਰ ਵਿਖੇ ਪੰਜ ਦਿਨਾ ਜਯੋਤਿਰਲਿੰਗ ਦਰਸ਼ਨ ਉਤਸਵ ਸਮਾਪਤ

Ad Position 21
No active advertisement
ਜਯੋਤਿਰਲਿੰਗ ਦੇ ਦਰਸ਼ਨ ਕਰਦੇ ਹੋਏ ਲਵਲੀ ਗਰੁੱਪ ਦੇ ਰਮੇਸ਼ ਮਿੱਤਲ ਤੇ ਨਰੇਸ਼ ਮਿੱਤਲ, ਡਾ. ਆਰ. ਐੱਲ. ਬੱਸਨ ਤੇ ਬ੍ਰਹਮਾਕੁਮਾਰੀ ਭੈਣਾਂ | (ਸੱਜੇ) ਜਯੋਤਿਰਲਿੰਗ ਦੇ ਦਰਸ਼ਨਾਂ ਲਈ ਪਹੁੰਚੀ ਸ਼ਰਧਾਲੂਆਂ ਦੀ ਭੀੜ | ਤਸਵੀਰਾਂ : ਮੁਨੀਸ਼ <br/> 25-02-2026
ਜਲੰਧਰ, 24 ਫਰਵਰੀ (ਸ਼ੈਲੀ)-ਪ੍ਰਜਾਪਿਤਾ ਬ੍ਰਹਮਾਕੁਮਾਰੀ ਯੂਨੀਵਰਸਿਟੀ, ਆਦਰਸ਼ ਨਗਰ ਜਲੰਧਰ ਵਲੋਂ ਸਿਧ ਸ਼ਕਤੀਪੀਠ ਸ੍ਰੀ ਦੇਵੀ ਤਲਾਬ ਮੰਦਿਰ ਵਿਖੇ ਆਯੋਜਿਤ ਪੰਜ ਦਿਨਾਂ ਬਾਰਾਂ ਜਯੋਤਿਰਲਿੰਗ ਦਰਸ਼ਨ ਉਤਸਵ ਸਫਲਤਾਪੂਰਵਕ ਸਮਾਪਤ ਹੋ ਗਿਆ | ਇਸ ਪੰਜ ਦਿਨਾਂ ਅਧਿਆਤਮਿਕ ਉਤਸਵ ਦੌਰਾਨ ਹਜ਼ਾਰਾਂ ਸ਼ਰਧਾਲੂਆਂ ਨੇ ਆਪਣੇ ਪਰਿਵਾਰਾਂ ਸਮੇਤ ਭਗਵਾਨ ਸ਼ਿਵ ਦੇ ਵੱਖ-ਵੱਖ ਰੂਪਾਂ ਦੇ ਦਰਸ਼ਨ ਕੀਤੇ | ਪ੍ਰਬੰਧਕਾਂ ਨੇ ਦੱਸਿਆ ਕਿ ਅਧਿਆਤਮਿਕ ਉਤਸਵ ਦਾ ਉਦਘਾਟਨ 20 ਫਰਵਰੀ ਨੂੰ ਸ਼੍ਰੀ ਰਾਮ ਹਾਲ ਵਿਚ ਹੋਇਆ | ਰਾਜਯੋਗਿਨੀ ਪ੍ਰੇਮ ਦੀਦੀ, ਰਾਜਯੋਗਿਨੀ ਉੱਤਰਾ ਦੀਦੀ, ਰਾਜਯੋਗਿਨੀ ਸੰਦੀਰਾ ਦੀਦੀ, ਰਾਜਯੋਗਿਨੀ ਵਿਜੇ ਦੀਦੀ ਤੇ ਰਾਜਯੋਗਿਨੀ ਲਕਸ਼ਮੀ ਦੀਦੀ ਵਿਸ਼ੇਸ਼ ਰੁਪ ਵਿਚ ਪਹੁੰਚੇ | ਇਸ ਦੌਰਾਨ ਬਤੌਰ ਮੁੱਖ ਮਹਿਮਾਨਾਂ ਵਿਚ ਸ੍ਰੀ ਦੇਵੀ ਤਲਾਬ ਮੰਦਿਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ, ਜਨਰਲ ਸਕੱਤਰ ਰਾਜੇਸ਼ ਵਿਜ, ਮੇਅਰ ਵਿਨੀਤ ਧੀਰ ਅਤੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਨੇ ਜੋ ਜਗਾ ਕੇ ਇਸ਼ ਮੇਲੇ ਦਾ ਉਦਘਾਟਨ ਕੀਤਾ | ਇਸ ਦੌਰਾਨ, ਹਰ ਰੋਜ਼ ਇੱਕ ਵਿਸ਼ੇਸ਼ ਮਹਿਮਾਨ ਵਲੋਂ ਜੋਜ ਜਗਾਕੇ ਮੇਲੇ ਆਰਤੀ ਕੀਤੀ ਗਈ | 21 ਫਰਵਰੀ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ; 22 ਫਰਵਰੀ ਨੂੰ ਦੈਨਿਕ ਉੱਤਮ ਹਿੰਦੂ ਸੰਪਾਦਕ ਇਰਵਿਨ ਖੰਨਾ; 23 ਫਰਵਰੀ ਨੂੰ ਸਾਬਕਾ ਵਿਧਾਇਕ ਰਜਿੰਦਰ ਬੇਰੀ, ਜਲੰਧਰ ਆਈ.ਐੱਮ.ਏ. ਦੇ ਪ੍ਰਧਾਨ ਡਾ. ਧੀਰਜ ਭਾਟੀਆ; ਸਾਬਕਾ ਪ੍ਰਧਾਨ ਡਾ. ਹਰੀਸ਼ ਭਾਰਦਵਾਜ, ਡਾ. ਆਰਚ, 24 ਫਰਵਰੀ ਨੂੰ ਸ਼੍ਰੀ ਹਿੰਦੂ ਤਖ਼ਤ ਭਾਰਤ ਦੇ ਰਾਸ਼ਟਰੀ ਬੁਲਾਰੇ ਕੁਨਾਲ ਅਗਰਵਾਲ, ਲਵਲੀ ਗਰੁੱਪ ਤੋਂ ਰਮੇਸ਼ ਮਿੱਤਲ ਅਤੇ ਨਰੇਸ਼ ਮਿੱਤਲ, ਲਕਸ਼ਮੀ ਨਾਰਾਇਣ ਮੰਦਿਰ ਦੇ ਪ੍ਰਧਾਨ ਦਿਨੇਸ਼ ਸ਼ਰਮਾ ਅਤੇ ਜਲੰਧਰ ਦੇ ਸਾਬਕਾ ਮੇਅਰ ਜਗਦੀਸ਼ ਰਾਜ ਰਾਜਾ ਪਹੁੰਚੇ ਅਤੇ ਮੱਥਾ ਟੇਕਿਆ | ਇਸ ਮੌਕੇ ਰਾਜਯੋਗਿਨੀ ਸੰਦੀਰਾ ਦੀਦੀ, ਰਾਜਯੋਗਿਨੀ ਵਿਜੇ ਦੀਦੀ, ਤੇ ਰਾਜਯੋਗਿਨੀ ਲਕਸ਼ਮੀ ਦੀਦੀ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਕੀਤਾ | ਮੇਲੇ ਵਿਚ ਸ਼ਾਮਲ ਸ਼ਰਧਾਲੂਆਂ ਨੂੰ ਰਾਜਯੋਗ ਧਿਆਨ ਰਾਹੀਂ ਨਸ਼ਾ ਛੁਡਾਉਣ ਦਾ ਰਸਤਾ ਸਿਖਾਇਆ ਗਿਆ | ਸ਼ਾਮ ਨੂੰ ਸਮਾਪਤੀ ਸਮਾਰੋਹ ਵਿੱਚ ਸ਼੍ਰੀ ਦੇਵੀ ਤਲਾਬ ਮੰਦਰ ਪ੍ਰਬੰਧਨ ਕਮੇਟੀ ਦੀ ਪ੍ਰਧਾਨ ਸ਼ੀਤਲ ਵਿਜ, ਜਨਰਲ ਸਕੱਤਰ ਰਾਜੇਸ਼ ਵਿਜ ਅਤੇ ਖਜ਼ਾਨਚੀ ਪਰਵਿੰਦਰ ਬਹਿਲ ਮੌਜੂਦ ਸਨ | ਰਾਜਯੋਗਿਨੀ ਸੰਦੀਰਾ ਦੀਦੀ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਧੰਨਵਾਦ ਕੀਤਾ | ਆਪਣੇ ਸੰਬੋਧਨ ਵਿੱਚ, ਮੰਦਰ ਕਮੇਟੀ ਦੀ ਪ੍ਰਧਾਨ ਸ਼ੀਤਲ ਵਿਜ ਨੇ ਬ੍ਰਹਮਾ ਕੁਮਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਮਾਗਮ ਨੇ ਨਾ ਸਿਰਫ਼ ਜਲੰਧਰ ਦੇ ਸ਼ਰਧਾਲੂਆਂ ਨੂੰ ਸਗੋਂ ਆਲੇ ਦੁਆਲੇ ਦੇ ਜ਼ਿਲਿ੍ਹਆਂ ਦੇ ਸ਼ਰਧਾਲੂਆਂ ਨੂੰ ਵੀ ਅਧਿਆਤਮਿਕ ਲਾਭ ਪ੍ਰਦਾਨ ਕੀਤਾ ਹੈ | ਇਸ ਮੌਕੇ ਡਾ. ਆਰ.ਐੱਸ. ਬਾਲ, ਡਾ. ਆਰ. ਐੱਲ. ਬੱਸਨ ਤੇ ਹੋਰ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਕੀਲਾਂ ਨੇ ਦੂਜੇ ਦਿਨ ਵੀ ਕੰਮਕਾਜ ਰੱਖਿਆ ਠੱਪ <br/> ਅਗਲੀ ਖ਼ਬਰ ਲਾਵਾਰਸ ਕੁੱਤਿਆਂ ਲਈ ਨਗਰ ਨਿਗਮ 48 ਲੱਖ ਦੀ ਲਾਗਤ ਨਾਲ ਬਣਾਏਗਾ ਸ਼ੈਲਟਰ ਹੋਮ
Ad Position 24