ਜਲੰਧਰ, 25 ਫਰਵਰੀ (ਸ਼ਿਵ)- ਵਾਟਰ ਸਪਲਾਈ ਬਰਾਂਚ ਦੇ ਸੁਪਰਡੈਂਟ ਹਰਪ੍ਰੀਤ ਵਾਲੀਆ ਦੀ ਦੇਖ-ਰੇਖ ਵਿਚ ਅੱਜ ਜ਼ੋਨ ਨੰਬਰ 7 ਵਿਚ ਕਾਰਵਾਈ ਕੀਤੀ ਗਈ | ਇਸ ਦੌਰਾਨ ਜ਼ੋਨ ਨੰਬਰ 7 ਦੇ ਇੰਡਸਟਰੀਅਲ ਅਸਟੇਟ ਵਿਚ ਬਕਾਇਆ ਸੀਵਰੇਜ ਅਤੇ ਪਾਣੀ ਦੇ ਰੁਪਏ 2 ਲੱਖ ਰੁਪਏ ਦੀ ਵਸੂਲੀ ਕੀਤੀ ਗਈ | ਇਸ ਤੋਂ ਇਲਾਵਾ ਜਿਨ੍ਹਾਂ ਜਾਇਦਾਦਾਂ ਵੱਲੋਂ ਬਕਾਇਆ ਰਕਮ ਅਦਾ ਨਹੀਂ ਕੀਤੀ ਗਈ, ਉਨ੍ਹਾਂ ਦੇ ਪਾਣੀ ਤੇ ਸੀਵਰੇਜ ਕਨੈੱਕਸ਼ਨ ਕੱਟਣ ਦੀ ਕਾਰਵਾਈ ਵੀ ਕੀਤੀ ਗਈ | ਨਾਲ ਹੀ ਗੈਰ-ਕਾਨੂੰਨੀ ਤÏਰ 'ਤੇ ਚੱਲ ਰਹੇ ਪਾਣੀ ਤੇ ਸੀਵਰੇਜ ਕਨੈੱਕਸ਼ਨ ਵੀ ਕੱਟੇ ਗਏ | ਇਹ ਕਾਰਵਾਈ ਅਸ਼ਵਨੀ ਗਿੱਲ, ਜ਼ੋਨ ਨੰਬਰ 7 ਦੇ ਏਰੀਆ ਇੰਚਾਰਜ ਇੰਸਪੈਕਟਰ ਹਰਜੀਤ ਬੌਬੀ ਤੇ ਬਿੱਲ ਡਿਸਟ੍ਰੀਬਿਊਟਰ ਰਾਜਦੀਪ ਵੱਲੋਂ ਅਮਲ ਵਿਚ ਲਿਆਂਦੀ ਗਈ |