ਅੱਪਰਾ, 25 ਫਰਵਰੀ (ਦਲਵਿੰਦਰ ਸਿੰਘ ਅੱਪਰਾ)- ਬੀਤੇ ਦਿਨੀਂ ਸੰਤ ਨਿਰੰਕਾਰੀ ਸਤਿਸੰਗ ਭਵਨ ਅੱਪਰਾ ਵਲੋਂ 'ਪ੍ਰੋਜੈਕਟ ਅੰਮਿ੍ਤ' ਤਹਿਤ ਸਫਾਈ ਮੁਹਿੰਮ ਚਲਾਈ ਗਈ | ਸਤਿਸੰਗ ਭਵਨ ਅੱਪਰਾ ਦੇ ਸੇਵਾਦਾਰਾਂ ਨੇ ਦੱਸਿਆ ਕਿ ਸਤਿਗੁਰੂ ਮਾਤਾ ਸਦੀਕਸ਼ਾ ਦੇ ਆਦੇਸ਼ ਹਨ ਕਿ ਸਵੱਛ ਮਨ ਅਤੇ ਸਵੱਛ ਜਲ ਸ੍ਰੋਤ ਮਾਨਵ ਅਮਰ ਕਲਿਆਣ ਲਈ ਅਤਿ ਜ਼ਰੂਰੀ ਹਨ ਸੋ ਸਤਿਗੁਰੂ ਮਾਤਾ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਹੇਠ ਸੰਤ ਨਿਰੰਕਾਰੀ ਭਵਨ ਅੱਪਰਾ ਦੇ ਸਮੂਹ ਸੇਵਾ ਦਲ ਵਲੋਂ ਪ੍ਰੋਜੈਕਟ ਅੰਮਿ੍ਤ ਅਧੀਨ ਸਫਾਈ ਅਭਿਆਨ ਚਲਾਇਆ ਗਿਆ | ਇਸ ਮੌਕੇ ਹਾਜ਼ਰ ਸਮੂਹ ਸੇਵਾਦਾਰਾਂ ਤੇ ਸਾਧ ਸੰਗਤ ਵਲੋਂ ਸਵੱਛ ਜਲ ਲਈ ਗੜ੍ਹੀ ਮਹਾ ਸਿੰਘ ਅੱਪਰਾ ਸੜਕ 'ਤੇ ਸਥਿਤ ਨਹਿਰ ਤੇ ਹੋਰ ਜਲ ਸਰੋਤਾਂ ਦੀ ਸਫਾਈ ਕੀਤੀ ਗਈ |