20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

'ਆਪ' ਸਰਕਾਰ ਦੀਆਂ ਨੀਤੀਆਂ ਤੋਂ ਲੋਕ ਬਹੁਤ ਖੁਸ਼- ਰੂਪ ਲਾਲ ਸ਼ਰਮਾ <br/>

Ad Position 21
No active advertisement
ਸ਼ਾਹਕੋਟ ਵਿਖੇ ਆਮ ਆਦਮੀ ਪਾਰਟੀ ਦੀ ਵਰਕਰ ਮਿਲਣੀ ਦੌਰਾਨ ਆਬਜ਼ਰਵਰ ਸ਼ਾਂਤੀ ਸਰੂਪ, ਨਰੇਸ਼ ਕੁਮਾਰ, ਵਾਰਡ ਇੰਚਾਰਜ ਰੂਪ ਲਾਲ ਸ਼ਰਮਾ ਤੇ ਹੋਰ | ਤਸਵੀਰ- ਸੁਖਦੀਪ ਸਿੰਘ <br/> 26-02-2026
ਸ਼ਾਹਕੋਟ, 25 ਫਰਵਰੀ (ਸੁਖਦੀਪ ਸਿੰਘ)- ਆਮ ਆਦਮੀ ਪਾਰਟੀ ਵਲੋਂ ਸ਼ਾਹਕੋਟ ਦੇ ਵਾਰਡ ਨੰਬਰ-5 ਮੁਹੱਲਾ ਬਾਵਿਆਂ ਵਿਖੇ ਇੱਕ ਵਰਕਰ ਮਿਲਣੀ ਵਾਰਡ ਇੰਚਾਰਜ ਰੂਪ ਲਾਲ ਸ਼ਰਮਾ ਦੇ ਗ੍ਰਹਿ ਵਿਖੇ ਕੀਤੀ ਗਈ | ਇਸ ਮੀਟਿੰਗ 'ਚ ਆਬਜ਼ਰਵਰ ਸ਼ਾਂਤੀ ਸਰੂਪ ਤੇ ਨਰੇਸ਼ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਪਾਰਟੀ ਦੀਆਂ ਗਤੀਵਿਧੀਆਂ ਤੇ ਲੋਕ ਭਲਾਈ ਸਕੀਮਾਂ ਦਾ ਲਾਭ ਘਰ-ਘਰ ਤੱਕ ਪਹੁੰਚਾਉਣ ਬਾਰੇ ਵਿਚਾਰ-ਚਰਚਾ ਕੀਤੀ ਗਈ | ਇਸ ਮੌਕੇ ਰੂਪ ਲਾਲ ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਪੰਜਾਬ ਸਰਕਾਰ ਨੇ ਸੂਬੇ ਦੇ ਲੋਕਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਅਨੇਕਾਂ ਯੋਜਨਾਵਾਂ ਤਿਆਰ ਕੀਤੀਆਂ ਹਨ ਤੇ ਲੋਕ ਇਸ ਸਰਕਾਰ ਦੀਆਂ ਨੀਤੀਆਂ ਤੋਂ ਬਹੁਤ ਖੁਸ਼ ਹਨ | ਇਸ ਮੌਕੇ ਮਦਨ ਲਾਲ ਸ਼ਰਮਾ, ਪ੍ਰਵੇਸ਼ ਕੁਮਾਰ ਸ਼ਰਮਾ, ਪਰਮਿੰਦਰ ਸਿੰਘ ਸੈਣੀ, ਰੰਗਾ ਸਿੰਘ, ਤਜਿੰਦਰ ਸਿੰਘ, ਕਮਲਦੀਪ ਰਿਹਾਨ, ਪ੍ਰਦੀਪ ਸ਼ਰਮਾ, ਸਰੋਜ ਢੰਡ, ਮਮਤਾ ਸ਼ਰਮਾ, ਪ੍ਰੀਤੀ, ਅੰਜਲੀ ਮਿਸ਼ਰਾ, ਸ਼ੀਲੋ, ਜੀਆ ਸ਼ਰਮਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਚਾਇਤਾਂ ਨੂੰ 5-5 ਲੱਖ ਦੇ ਚੈੱਕ ਭੇਟ ਕਰ ਕੇ ਸਰਕਾਰ ਧੰਨਵਾਦ ਦੀ ਪਾਤਰ ਬਣੀ : ਸਰਪੰਚ ਰਾਣਾ ਜਾਣੀਆਂ <br/> ਅਗਲੀ ਖ਼ਬਰ ਸੰਤ ਨਿਰੰਕਾਰੀ ਸਤਿਸੰਗ ਭਵਨ ਅੱਪਰਾ ਨੇ ਸਫਾਈ ਮੁਹਿੰਮ ਚਲਾਈ <br/>
Ad Position 24