27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਠੇਕੇ 'ਤੇ ਰੱਖੇ ਨਿਗਮ ਕਰਮਚਾਰੀਆਂ ਨੂੰ ਪੂਰੀ ਤਨਖਾਹ ਨਾ ਮਿਲਣ ਦਾ ਮਾਮਲਾ ਭਖਿਆ

Ad Position 21
No active advertisement
ਅਜੀਤ ਡੈਸਕ 27-02-2026
ਜਲੰਧਰ, 26 ਫਰਵਰੀ (ਸ਼ਿਵ)- ਨਗਰ ਨਿਗਮ ਵੱਲੋਂ ਪਿਛਲੇ ਸਾਲ ਠੇਕੇ 'ਤੇ ਰੱਖੇ ਗਏ 370 ਕਰਮਚਾਰੀਆਂ ਦੀਆਂ ਪੂਰੀਆਂ ਤਨਖ਼ਾਹਾਂ ਦੀ ਅਦਾਇਗੀ ਨਾ ਹੋਣ ਦਾ ਮਾਮਲਾ ਭਖ ਗਿਆ ਹੈ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਨਿਗਮ ਯੂਨੀਅਨ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਕਿ ਜੇਕਰ ਇਸ ਵਰਗ ਦੇ ਕਰਮਚਾਰੀਆਂ ਨੂੰ ਪੂਰੀਆਂ ਤਨਖ਼ਾਹਾਂ ਨਾ ਮਿਲੀਆਂ ਤਾਂ ਉਹ ਸੰਘਰਸ਼ ਸ਼ੁਰੂ ਕਰ ਸਕਦੇ ਹਨ | ਨਿਗਮ ਨੇ ਪਿਛਲੇ ਸਾਲ ਹਰ ਵਾਰਡ ਵਿਚ ਸੀਵਰੇਜ ਸਫ਼ਾਈ ਅਤੇ ਰੋਡ ਗਲੀਆਂ ਦੀ ਸਫ਼ਾਈ ਲਈ 3-3 ਕਰਮਚਾਰੀ ਰੱਖੇ ਸਨ ਤੇ ਇਨ੍ਹਾਂ ਵਿਚ ਕਈਆਂ ਨੂੰ ਹੋਰ ਕੰਮਾਂ 'ਤੇ ਲਗਾਇਆ ਗਿਆ ਸੀ | ਦੱਸਿਆ ਜਾਂਦਾ ਹੈ ਕਿ ਕਈ ਕਰਮਚਾਰੀਆਂ ਨੇ ਸ਼ਿਕਾਇਤ ਕੀਤੀ ਕਿ ਉਨਾਂ ਨੂੰ ਘੱਟ ਤਨਖ਼ਾਹਾਂ ਦਿੱਤੀਆਂ ਜਾ ਰਹੀਆਂ ਹਨ | ਸੀਵਰਮੈਨ ਯੂਨੀਅਨ ਦੇ ਪ੍ਰਧਾਨ ਪਵਨ ਬਾਬਾ ਅਤੇ ਪੰਜਾਬ ਸਫ਼ਾਈ ਮਜ਼ਦੂਰ ਫੈਡਰੇਸ਼ਨ ਦੇ ਜਨਰਲ ਸਕੱਤਰ ਸੰਨ੍ਹੀ ਸਹੋਤਾ ਦੇ ਧਿਆਨ ਵਿਚ ਜਦੋਂ ਇਹ ਮਾਮਲਾ ਆਇਆ ਸੀ ਤਾਂ ਉਨਾਂ ਨੇ ਇਸ ਮਾਮਲੇ ਨੂੰ ਮੇਅਰ ਅਤੇ ਕਮਿਸ਼ਨਰ ਕੋਲ ਉਠਾਇਆ ਸੀ | ਸਾਰੇ ਕਰਮਚਾਰੀਆਂ ਨੂੰ ਗ੍ਰੇਟਿਸ ਕੰਪਨੀ ਵੱਲੋਂ ਰੱਖਿਆ ਗਿਆ ਸੀ | ਮੇਅਰ ਨੇ ਕੰਪਨੀ ਅਧਿਕਾਰੀਆਂ ਨੂੰ ਵੀ ਸੱਦਿਆ ਸੀ | ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਉਨਾਂ ਨੂੰ ਸ਼ਿਕਾਇਤਾਂ ਮਿਲੀਆਂ ਸੀ ਕਿ ਕਰਮਚਾਰੀਆਂ ਨੂੰ ਘੱਟ ਤਨਖ਼ਾਹ ਦਿੱਤੀ ਜਾ ਰਹੀ ਹੈ | ਪ੍ਰੋਵੀਡੈਂਟ ਫ਼ੰਡ ਕੱਟਣ ਤੋਂ ਬਾਅਦ ਉਨਾਂ ਨੂੰ 10231 ਰੁਪਏ ਮਿਲਣੇ ਸੀ ਪਰ ਉਨਾਂ ਨੂੰ 9100 ਰੁਪਏ ਮਿਲ ਰਹੇ ਹਨ | ਕਰਮਚਾਰੀਆਂ ਨੂੰ ਕਿਸ਼ਤਾਂ ਵਿਚ ਇਹ ਰਕਮਾਂ ਆ ਰਹੀਆਂ ਹਨ | ਉਨਾਂ ਦਾ ਕਹਿਣਾ ਸੀ ਕਿ ਠੇਕੇ 'ਤੇ ਰੱਖੇ ਕਰਮਚਾਰੀਆਂ ਨੂੰ ਤਨਖ਼ਾਹਾਂ ਦੀ ਅਦਾਇਗੀ ਨਿਗਮ ਕਰੇ ਕਿਉਂਕਿ ਇਸ ਨਾਲ ਕਰਮਚਾਰੀਆਂ ਦੇ ਹਿਤ ਸੁਰੱਖਿਅਤ ਰਹਿਣਗੇ |
Ad Position 22
No active advertisement
ਪਿਛਲੀ ਖ਼ਬਰ ਸੀ. ਜੀ. ਐੱਸ. ਟੀ. ਟੀਮ ਨੂੰ ਬੰਧਕ ਬਣਾਉਣ ਮਾਮਲੇ 'ਚ ਮੇਜਰ ਸਿੰਘ ਸਮੇਤ 9 'ਤੇ ਕੇਸ ਦਰਜ ਅਗਲੀ ਖ਼ਬਰ ਰੰਘਰੇਟਾ ਸਮੁਦਾਇ ਵਲੋਂ ਸਿਆਸੀ ਤੇ ਧਾਰਮਿਕ 'ਸੇਧ' ਲਈ ਜਥੇ. ਬਾਬਾ ਮੇਜਰ ਸਿੰਘ ਸੋਢੀ ਨੂੰ ਸਰਪ੍ਰਸਤ ਐਲਾਨਿਆ <br/>
Ad Position 24