27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਰੰਘਰੇਟਾ ਸਮੁਦਾਇ ਵਲੋਂ ਸਿਆਸੀ ਤੇ ਧਾਰਮਿਕ 'ਸੇਧ' ਲਈ ਜਥੇ. ਬਾਬਾ ਮੇਜਰ ਸਿੰਘ ਸੋਢੀ ਨੂੰ ਸਰਪ੍ਰਸਤ ਐਲਾਨਿਆ <br/>

Ad Position 21
No active advertisement
ਦਸ਼ਮੇਸ਼ ਤਰਨਾ ਦਲ ਦੇ ਹੈੱਡ ਕੁਆਰਟਰ ਨਿਸ਼ਾਨੇ ਖਾਲਸਾ ਮੀਰਾਂ ਚੱਕ ਚਾਟੀਵਿੰਡ ਲੇਹਲ (ਅੰਮਿ੍ਤਸਰ) ਵਿਖੇ ਸਮਾਜਿਕ ਜਥੇਬੰਦੀਆਂ ਦੇ ਸਮੂਹ ਆਗੂਆਂ ਦੀ ਮੀਟਿੰਗ ਦੀ ਅਗਵਾਈ ਕਰਦੇ ਹੋਏ ਜਥੇ. ਬਾਬਾ ਮੇਜਰ ਸਿੰਘ ਸੋਢੀ | ਤਸਵੀਰ : ਜਸਪਾਲ ਸਿੰਘ <br/> 27-02-2026
ਨਵਾਂ ਪਿੰਡ, 26 ਫਰਵਰੀ (ਜਸਪਾਲ ਸਿੰਘ)-ਰੰਘਰੇਟਾ ਸਮੁਦਾਇ ਦੇ ਵੱਖ-ਵੱਖ ਜਥੇਬੰਦੀਆਂ ਦੀ ਪ੍ਰਤੀਨਿਧਤਾ ਕਰਦੇ ਆ ਰਹੇ ਆਗੂਆਂ ਦੀ ਸਾਂਝੀ ਇਕੱਤਰਤਾ ਦਸ਼ਮੇਸ਼ ਨਗਰ ਸਥਿਤ ਹੈਡਕੁਆਰਟਰ ਨਿਸ਼ਾਨੇ ਖ਼ਾਲਸਾ ਮੀਰਾਂ ਚੱਕ/ਚਾਟੀਵਿੰਡ ਲੇਹਲ (ਅੰਮਿ੍ਤਸਰ) ਵਿਖੇ ਦਸ਼ਮੇਸ਼ ਤਰਨਾ ਦਲ ਦੇ ਮੁੱਖੀ ਮਹਾਕਾਲ ਜਥੇ. ਬਾਬਾ ਮੇਜਰ ਸਿੰਘ ਸੋਢੀ ਦੀ ਅਗਵਾਈ ਹੇਠ ਹੋਈ, ਜਿਸ 'ਚ ਅਨੁਸੂਚਿਤ ਜਾਤੀ ਹਲਕਿਆਂ ਵਿਚ ਵਿਚਰਨ ਵਾਲੀਆਂ ਸਮਾਜ ਸੇਵੀ ਜਥੇਬੰਦੀਆਂ ਤੇ ਸਿਆਸੀ ਗੁੱਟ ਸ਼ਾਮਿਲ ਹੋਏ | ਮੀਟਿੰਗ 'ਚ ਜਥੇ. ਜੋਗਾ ਸਿੰਘ ਵਡਾਲਾ ਨੇ ਪ੍ਰਸਤਾਵ ਪਾਸ ਕਰਨ ਦੀ ਪੇਸ਼ਕਸ ਕੀਤੀ ਜਿਸ 'ਚ ਇਹ ਅਹਿਦ ਲਿਆ ਗਿਆ ਕਿ ਸਮਾਜ ਦੇ ਵੱਖ-ਵੱਖ ਜਾਤਾਂ ਅਧਾਰਿਤ ਸ਼੍ਰੇਣੀਆਂ ਨੂੰ ਯੋਗ ਅਗਵਾਈ ਦੇਣ ਤੇ ਸਹੀ ਦਿਸ਼ਾ ਨਿਰਦੇਸ਼ ਦੇਣ ਲਈ ਪੜਾਅ ਦਸ਼ਮੇਸ਼ ਤਰਨਾ ਦਲ ਡੱਡੂਆਣਾ ਨੂੰ ਸਮੂਹ ਜਥੇਬੰਦੀਆਂ ਦਾ ਕੇਂਦਰ ਬਿੰਦੂ ਐਲਾਨਿਆਂ ਜਾਵੇ | ਹੈਡਕੁਆਰਟਰ ਨਿਸ਼ਾਨੇ ਖ਼ਾਲਸਾ ਚਾਟੀਵਿੰਡ ਲੇਹਲ ਨੂੰ ਰੰਘਰੇਟਾ ਸਮਾਜ ਦੇ ਸਮੂਹ ਆਗੂਆਂ ਤੇ ਸਮਾਜ ਸੇਵੀ ਜਥੇਬੰਦੀਆਂ ਲਈ ਰਾਹ ਦਸੇਰਾ ਤਸਲੀਮ ਕਰਨ ਲਈ ਜਥੇ. ਬਾਬਾ ਮੇਜਰ ਸਿੰਘ ਸੋਢੀ ਨੂੰ ਅਪੀਲ ਕੀਤੀ | ਇਸ ਮੌਕੇ ਸਤਨਾਮ ਸਿੰਘ ਜੋਧਾ ਗਿੱਲ, ਮਹਿੰਦਰ ਸਿੰਘ ਹਮੀਰਾ, ਸੂਬੇਦਾਰ ਹਰਜੀਤ ਸਿੰਘ ਬਾਬਾ ਬਕਾਲਾ, ਬਾਬਾ ਮੰਗਲ ਸਿੰਘ ਸ਼ੇਰਗਿੱਲ, ਬਲਜੀਤ ਸਿੰਘ ਝਬਾਲ, ਪ੍ਰਗਟ ਸਿੰਘ ਰਾਜੇਆਣਾ, ਸਤਨਾਮ ਸਿੰਘ ਅੰਮਿ੍ਤਸਰ, ਜਰਨੈਲ ਸਿੰਘ ਕੋਟ ਮਹਿਤਾਬ, ਨਿਹੰਗ ਸਿੰਘ ਜਥੇਬੰਦੀਆਂ ਦੇ ਚੇਅਰਮੈਨ ਬਲਬੀਰ ਸਿੰਘ ਚੀਮਾ, ਮਹਿੰਦਰ ਸਿੰਘ ਹਮੀਰਾ, ਸਾਜਨ ਕੋਟ ਖਾਲਸਾ, ਸਤਨਾਮ ਸਿੰਘ ਅੰਮਿ੍ਤਸਰ, ਸਰਦਾਰ ਕਸ਼ਮੀਰ ਸਿੰਘ ਭਲੱਥ, ਜਗਜੀਤ ਸਿੰਘ ਬਰਨਾਲਾ, ਦਰਬਾਰਾ ਸਿੰਘ ਬਟਾਲਾ, ਬਲਜੀਤ ਸਿੰਘ ਮਜ਼ਦੂਰ ਝਬਾਲ, ਬਾਬਾ ਮੰਗਲ ਸਿੰਘ ਸ਼ੇਰਗਿੱਲ, ਭਾਈ ਜਰਨੈਲ ਸਿੰਘ ਕੋਟ ਮਹਿਤਾਬ, ਸੋਨੂ ਸਰਪੰਚ ਸਾਵਣ ਸਿੰਘ ਨਗਰ, ਜਸਬੀਰ ਸਿੰਘ ਬੁੱਢਾ ਥੇਹ, ਡਾ. ਰੋਮੀ ਕਪੂਰਥਲਾ, ਡਾ. ਰਣਜੀਤ ਸਿੰਘ ਕੋਟਕਪੂਰਾ, ਡਾ. ਰਾਜੇਸ਼ਵਰ ਸਿੰਘ, ਵਾਲਮੀਕੀ ਪ੍ਰਦੀਪ ਸਿੰਘ ਗੱਬਰ ਅੰਮਿ੍ਤਸਰ, ਜਥੇ. ਜੋਗਾ ਸਿੰਘ ਵਡਾਲਾ ਆਦਿ ਨੇ ਪ੍ਰਸਤਾਵ ਦੀ ਹਮਾਇਤ ਕੀਤੀ | ਵੱਖ ਵੱਖ ਬੁਲਾਰਿਆਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦਸ਼ਮੇਸ਼ ਤਰਨਾ ਦਲ ਦੇ ਹੈੱਡ ਕੁਆਰਟਰ ਨਿਸ਼ਾਨੇ ਖਾਲਸਾ ਚਾਟੀਵਿੰਡ ਲੇਹਲ ਨੂੰ ਰੰਗਰੇਟਾ ਸਮੁਦਾਇ ਦੇ ਆਗੂਆਂ ਦੀ ਸਿਆਸੀ ਰਾਜਧਾਨੀ ਤੇ ਧਾਰਮਿਕ ਜਥੇਬੰਦੀਆਂ ਦਾ ਕੇਂਦਰ ਬਿੰਦੂ ਸਥਾਪਤ ਕਰਨ ਦੀ ਸਿਫਾਰਸ਼ ਕੀਤੀ | ਇਹ ਵੀ ਫ਼ੈਸਲਾ ਕੀਤਾ ਕਿ ਪੰਜਾਬ ਦੇ ਰਾਜਨੀਤਿਕ ਹਲਕਿਆਂ 'ਚ ਸਰਗਰਮ ਸਮੂਹ ਰਾਜਨੀਤਿਕ ਪਾਰਟੀਆਂ ਤੋਂ ਐੱਸ. ਸੀ. ਆਗੂਆਂ ਨੂੰ ਰੁਤਬੇ ਤੇ ਟਿੱਕਟਾਂ ਦਸ਼ਮੇਸ਼ ਤਰਨਾ ਦਲ ਦੇ ਕੋਟੇ 'ਚੋਂ ਹੀ ਲੈਣ ਲਈ ਵਸੀਲੇ ਹੋਣੇ ਚਾਹੀਦੇ ਹਨ | ਬੁਲਾਰਿਆਂ ਨੇ ਇਹ ਵੀ ਸਹਿਮਤੀ ਦਿੱਤੀ ਕਿ ਕੌਮੀ ਤੇ ਖੇਤਰੀ ਰਾਜਨੀਤਿਕ ਦਲਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਉਹ ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ, 13 ਲੋਕ ਸਭਾ ਹਲਕਿਆਂ ਤੇ 7 ਰਾਜ ਸਭਾ ਸੀਟਾਂ ਲਈ ਆਗੂਆਂ ਦੀ ਸੂਚੀ ਦਲ ਦੇ ਹੈੱਡ ਕੁਆਰਟਰ ਤੋਂ ਜਥੇ. ਬਾਬਾ ਮੇਜਰ ਸਿੰਘ ਸੋਢੀ ਦੁਆਰਾ ਹੀ ਜਨਤਕ ਕੀਤੇ ਜਾਣ ਦੀ ਕਵਾਇਦ ਨੂੰ ਪੱਕਿਆ ਕੀਤਾ ਜਾਵੇ | ਉਨ੍ਹਾਂ ਨੇ ਕਿਹਾ ਕਿ ਸਾਨੂੰ ਸਮਾਜ ਨੂੰ ਲਾਮਬੰਦ ਕਰਕੇ ਬੂਥ ਪੱਧਰ 'ਤੇ ਵੋਟਰਾਂ ਨੂੰ ਕੇਡਰ ਦੇਣ ਦੀ ਖਾਸ਼ ਜ਼ਰੂਰਤ ਹੈ | ਇਸ ਲਈ ਰਾਜਨੀਤਿਕ ਖੇਤਰ 'ਚ ਉਤਾਰੇ ਜਾਣ ਵਾਲੇ ਹਰ ਵਲੰਟੀਆਰਜ਼ ਨੂੰ ਕੋਚਿੰਗ ਕਲਾਸ ਦਿੱਤੀ ਜਾਵੇ | ਮੀਟਿੰਗ 'ਚ ਚਿੰਤਕਾਂ ਨੇ ਸੋਸ਼ਲ ਮੀਡੀਆ ਹੱਬ ਨੂੰ ਸਮੇਂ ਦੇ ਹਾਣ ਦਾ ਬਣਾਉਂਣ ਤੇ ਸੋਸ਼ਲ ਮੀਡੀਆ ਨੂੰ ਚਲਾਉਣ ਵਾਲੀਆਂ ਟੀਮਾਂ ਦੀਆਂ ਨਿਯੁਕਤੀਆਂ ਕਰਨ ਦੇ ਫ਼ੈਸਲੇ ਨੂੰ ਮਨਜੂਰੀ ਦਿੱਤੀ | ਸਮਾਜ ਸੇਵੀ ਆਗੂਆਂ ਨੇ ਫ਼ੈਸਲਾ ਕੀਤਾ ਕਿ ਸਮਾਜਿਕ, ਰਾਜਨੀਤਿਕ ਤੇ ਧਾਰਮਿਕ ਮਾਮਲਿਆਂ ਤੋਂ ਇਲਾਵਾ ਪਰਿਵਾਰਕ ਮੁੱਦਿਆਂ ਨੂੰ ਸੁਲਝਾਉਣ ਲਈ ਜਥੇ. ਬਾਬਾ ਮੇਜਰ ਸਿੰਘ ਸੋਢੀ ਦੇ ਦਖਲ ਦੀ ਸੰਭਾਵਨਾ ਪੈਦਾ ਕੀਤੀ ਜਾਵੇ | ਬੁਲਾਰਿਆਂ ਨੇ ਇਸ ਗੱਲ 'ਤੇ ਸਹਿਮਤੀ ਦਿੱਤੀ ਕਿ ਸਾਨੂੰ ਸਮਾਜ 'ਚ ਜਾਤੀ ਭਿੰਨ ਭੇਦ ਤੇ ਨਸਲੀ ਵਿਚਾਰਧਾਰਾ ਨੂੰ ਖਤਮ ਕਰਕੇ ਆਪਸੀ ਭਾਈਚਾਰਕ ਸਾਂਝ ਵੱਲ ਹੱਥ ਵਧਾਉਣਾ ਚਾਹੀਦਾ ਹੈ | ਸੋਸ਼ਲ ਮੀਡੀਆ 'ਤੇ ਨਿੱਜੀ ਹਮਲੇ ਕਰਨ ਤੋਂ ਸਮੂਹ ਧਿਰਾਂ ਨੂੰ ਗੁਰੇਜ਼ ਕਰਨ ਦਾ ਜਨਤਕ ਤੌਰ 'ਤੇ ਹੋਕਾ ਦਿੱਤਾ ਗਿਆ ਹੈ | ਬੁਲਾਰਿਆਂ ਨੇ ਜਥੇਬੰਦੀ ਦੇ ਪ੍ਰਚਾਰ ਪ੍ਰਸਾਰ ਤੇ ਹਰ ਪਹਿਲੂ ਤੋਂ ਸਮਾਜ ਨੂੰ ਖੁਸ਼ਹਾਲ ਬਣਾਉਣ ਤੋਂ ਇਲਾਵਾ ਸਿਆਸੀ ਸੇਧ ਨੂੰ ਧਿਆਨ 'ਚ ਰੱਖਦਿਆਂ ਬੁੱਧੀਜੀਵੀਆਂ, ਪ੍ਰਸ਼ਾਸਨਿਕ ਅਧਿਕਾਰੀਆਂ, ਧਾਰਮਿਕ ਪ੍ਰਵਿਰਤੀ ਵਾਲਿਆਂ ਚਿੰਤਕਾਂ ਅਧਾਰਿਤ ਨੀਤੀ ਘਾੜਾ ਕਮੇਟੀ ਦੀ ਸਥਾਪਨਾ ਜਲਦੀ ਤੋਂ ਜਲਦੀ ਕੀਤੇ ਜਾਣ ਲਈ ਕਿਹਾ |

Ad Position 22
No active advertisement
ਪਿਛਲੀ ਖ਼ਬਰ ਠੇਕੇ 'ਤੇ ਰੱਖੇ ਨਿਗਮ ਕਰਮਚਾਰੀਆਂ ਨੂੰ ਪੂਰੀ ਤਨਖਾਹ ਨਾ ਮਿਲਣ ਦਾ ਮਾਮਲਾ ਭਖਿਆ ਅਗਲੀ ਖ਼ਬਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਮੰਗਾਂ ਸੰਬੰਧੀ ਮੰਤਰੀ ਬਲਜੀਤ ਕੌਰ ਦਾ ਘਿਰਾਓ 1 ਮਾਰਚ ਨੂੰ- ਗੁਰਮਿੰਦਰ ਕੌਰ ਹਰੀਆਂ...
Ad Position 24