05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

'ਯੁੱਧ ਨਸ਼ਿਆਂ ਵਿਰੁੱਧ' ਤਹਿਤ 'ਦੌੜਦਾ ਪੰਜਾਬ-2 ਤੇ 17ਵੀਂ ਸੀ. ਟੀ. ਹਾਫ ਮੈਰਾਥਨ ਦੌੜ ਅੱਜ

Ad Position 21
repet_subhas-goyals [Copy P29]
ਅਜੀਤ ਡੈਸਕ 08-03-2026

ਜਲੰਧਰ, 7 ਮਾਰਚ (ਡਾ. ਜਤਿੰਦਰ ਸਾਬੀ)-ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਪਹਿਲਕਦਮੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਵਿਸ਼ੇਸ਼ ਮੌਕੇ 8 ਮਾਰਚ ਨੂੰ 'ਦੌੜਦਾ ਪੰਜਾਬ-2 ਤੇ 17ਵੀਂ ਸੀ. ਟੀ. ਹਾਫ਼ ਮੈਰਥਾਨ ਕਰਵਾਈ ਜਾ ਰਹੀ ਹੈ | ਡੀ. ਸੀ. ਜਲੰਧਰ ਡਾ. ਹਿਮਾਂਸ਼ੂ ਅਗਰਵਾਲ ਨੇ ਸੀ. ਟੀ. ਸ਼ਾਹਪੁਰ ਕੈਂਪ ਪਹੁੰਚ ਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਮੌਕੇ 'ਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਜਸਬੀਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਿਵਿਆ ਪੀ, ਸਹਾਇਕ ਕਮਿਸ਼ਨਰ (ਯੂ.ਟੀ.) ਮੁਕਿਲਨ ਆਰ, ਸੀ. ਟੀ. ਗਰੁੱਪ ਦੇ ਵਾਈਸ ਚੇਅਰਮੈਨ ਹਰਪ੍ਰੀਤ ਸਿੰਘ ਤੇ ਹੋਰ ਸ਼ਖਸੀਅਤਾਂ ਵੀ ਮੌਜੂਦ ਸਨ | ਇਹ ਹਾਫ਼ ਮੈਰਾਥਨ 21 ਕਿਲੋਮੀਟਰ (ਓਪਨ), 5 ਕਿਲੋਮੀਟਰ (ਓਪਨ) ਅਤੇ 5 ਕਿੱਲੋਮੀਟਰ (ਵੈਟਰਨ) ਤਿੰਨ ਸ਼੍ਰੇਣੀਆਂ ਵਿਚ ਹੋਵੇਗੀ, ਜਿਸ ਵਿਚ 10 ਹਜ਼ਾਰ ਦੇ ਕਰੀਬ ਭਾਗੀਦਾਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ | ਉਨ੍ਹਾਂ ਕਿਹਾ ਕਿ ਹਾਫ਼ ਮੈਰਾਥਨ ਵਿਚ ਕਈ ਖਿਡਾਰੀਆਂ ਵਲੋਂ ਭਾਗ ਲਿਆ ਜਾਵੇਗਾ ਅਤੇ ਕਰੀਬ 2 ਲੱਖ ਰੁਪਏ ਤੱਕ ਦੀ ਰਾਸ਼ੀ ਦੇ ਇਨਾਮ ਵੰਡੇ ਜਾਣਗੇ | ਉਨ੍ਹਾਂ ਕਿਹਾ ਕਿ 21 ਕਿੱਲੋਮੀਟਰ ਹਾਫ਼ ਮੈਰਾਥਨ ਦੇ ਜੇਤੂ ਨੂੰ 25 ਹਜ਼ਾਰ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਜਾਵੇਗਾ ਤੇ ਇਸ ਮੌਕੇ ਨਸ਼ਿਆਂ ਖਿਲਾਫ਼ ਪ੍ਰਣ ਕਰਵਾਉਣ ਤੋਂ ਇਲਾਵਾ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ 10 ਲੜਕੀਆਂ/ਮਹਿਲਾਵਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ 'ਦੌੜਦਾ ਪੰਜਾਬ-2' ਤੇ 17ਵੀਂ ਸੀ. ਟੀ. ਹਾਫ਼ ਮੈਰਥਾਨ ਵਿਚ ਵਧ-ਚੜ੍ਹ ਭਾਗ ਲੈਣ ਦਾ ਸੱਦਾ ਦਿੱਤਾ | ਇਸ ਦੀ 5 ਕਿਲੋਮੀਟਰ ਦੌੜ ਸੀ.ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਹਪੁਰ ਤੋਂ ਸ਼ੁਰੂ ਹੋ ਕੇ ਸੀ.ਟੀ. ਵਰਲਡ ਸਕੂਲ, ਰੋਇਲ ਰੈਜ਼ੀਡੈਂਸੀ ਤੋਂ ਮੁੜ ਕੇ ਵਾਪਸ ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਹਪੁਰ ਵਿਖੇ ਸਮਾਪਤ ਹੋਵੇਗੀ ਜਦਕਿ 21 ਕਿਲੋਮੀਟਰ ਹਾਫ਼ ਮੈਰਾਥਨ ਸੀ. ਟੀ. ਸ਼ਾਹਪੁਰ ਕੈਂਪਸ ਤੋਂ ਸ਼ੁਰੂ ਹੋ ਕੇ ਸੀ. ਟੀ. ਵਰਲਡ ਸਕੂਲ, ਰੋਇਲ ਰੈਜ਼ੀਡੈਂਸੀ, ਜਲੰਧਰ ਹਾਈਟਸ-2, ਜਲੰਧਰ ਹਾਈਟਸ-1, ਕਿਊਰੋ ਮਾਲ, ਕਿਡਨੀ ਹਸਪਤਾਲ, ਆਈਕਾਨਿਕ ਮਾਲ, ਚੁਨਮੁਨ ਮਾਲ ਤੋਂ ਵਾਪਸ ਇਸੇ ਰੂਟ ਤੋਂ ਹੁੰਦੇ ਹੋਏ ਮੁੜ ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨਜ਼ ਸ਼ਾਹਪੁਰ ਵਿਖੇ ਸਮਾਪਤ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਬਦਲਾਅ ਦੀ ਨੀਂਹ ਰੱਖੇਗੀ ਭਾਜਪਾ ਦੀ ਮੋਗਾ ਰੈਲੀ-ਅਸ਼ਵਨੀ ਸ਼ਰਮਾ ਅਗਲੀ ਖ਼ਬਰ ਛੋਕਰਾਂ ਦੇ 19 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
Ad Position 24