05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਛੋਕਰਾਂ ਦੇ 19 ਸਾਲਾ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

Ad Position 21
repet_subhas-goyals [Copy P29]
ਅਜੀਤ ਡੈਸਕ 08-03-2026
ਅੱਪਰਾ, 7 ਮਾਰਚ (ਦਲਵਿੰਦਰ ਸਿੰਘ ਅੱਪਰਾ)-ਬੀਤੀ ਰਾਤ ਪਿੰਡ ਛੋਕਰਾਂ ਦੇ 19 ਸਾਲਾ ਨੌਜਵਾਨ ਦੀ ਇਕ ਭਿਆਨਕ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ | ਪ੍ਰਾਪਤ ਵੇਰਵਿਆਂ ਅਨੁਸਾਰ ਹਰਸ਼ (19) ਪੁੱਤਰ ਸਵ. ਕੁਲਵੰਤ ਰਾਏ ਉਰਫ਼ ਲੱਬੀ ਵਾਸੀ ਪਿੰਡ ਛੋਕਰਾਂ ਜੋ ਕਿ ਬੰਗਾ ਵਿਖੇ ਕੰਮ ਕਰਦਾ ਸੀ | ਬੀਤੀ ਰਾਤ ਰੋਜ਼ਮਰਾ ਦੀ ਤਰ੍ਹਾਂ ਹੀ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਕੰਮ ਤੋਂ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਬੰਗਾ ਅੱਪਰਾ ਮੁੱਖ ਸੜਕ 'ਤੇ ਪਿੰਡ ਹਕੀਮਪੁਰ ਦੇ ਨਜ਼ਦੀਕ ਇਕ ਸੜਕ ਹਾਦਸੇ ਦੌਰਾਨ ਉਸ ਦੀ ਮੌਤ ਹੋ ਗਈ | ਮੁਕੰਦਪੁਰ ਪੁਲਿਸ ਨੇ ਸਿਵਲ ਹਸਪਤਾਲ ਮੁਕੰਦਪੁਰ ਵਿਖੇ ਹਰਸ਼ ਦੇ ਮਿ੍ਤਕ ਸਰੀਰ ਦਾ ਪੋਸਟਮਾਰਟਮ ਕਰਵਾ ਕੇ ਮਿ੍ਤਕ ਦੇਹ ਵਾਰਸਾਂ ਦੇ ਹਵਾਲੇ ਕਰ ਦਿੱਤੀ | ਗਮਗੀਨ ਮਹੌਲ 'ਚ ਗ੍ਰਾਮ ਪੰਚਾਇਤ ਛੋਕਰਾਂ, ਪਿੰਡ ਵਾਸੀਆਂ ਤੇ ਮਿ੍ਤਕ ਦੇ ਪਰਿਵਾਰ ਵਲੋਂ ਮਿ੍ਤਕ ਦੇਹ ਦਾ ਸਸਕਾਰ ਕਰ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਤਹਿਤ 'ਦੌੜਦਾ ਪੰਜਾਬ-2 ਤੇ 17ਵੀਂ ਸੀ. ਟੀ. ਹਾਫ ਮੈਰਾਥਨ ਦੌੜ ਅੱਜ ਅਗਲੀ ਖ਼ਬਰ ਉਦਯੋਗਪਤੀ ਤੇ ਸਮਾਜ ਸੇਵਕ ਲਾਇਨ ਸਵਰਨਜੀਤ ਸਿੰਘ ਬਗਲੀ ਨੂੰ ਸ਼ਰਧਾਂਜਲੀਆਂ ਭੇਟ
Ad Position 24