ਜਲੰਧਰ, 7 ਮਾਰਚ (ਜਸਪਾਲ ਸਿੰਘ)-ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਵਿਖੇ ਕਾਲਜ ਦੇ ਫਿਜੀਓਥੀਰੈਪੀ ਵਿਭਾਗ ਵਲੋਂ ਫਿਜੀਓਥਰੈਪੀ ਦੀ ਕਲੀਨੀਕਲ ਪ੍ਰੈਕਟਿਸ ਮੌਕੇ ਤੇ ਚੁਣੌਤੀਆਂ ਵਿਸ਼ੇ 'ਤੇ ਵਿਸ਼ੇਸ਼ ਲੈਕਚਰ ਕਰਵਾਇਆ, ਜਿਸ ਵਿਚ ਡਾ. ਜਸਪ੍ਰੀਤ ਸਿੰਘ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਐਂਡ ਰਿਸਰਚ ਤੋਂ ਵਿਸ਼ੇਸ਼ ਤੌਰ 'ਤੇ ਕਾਲਜ ਪਹੁੰਚੇ | ਕਾਲਜ ਪਿ੍ੰਸੀਪਲ ਡਾਕਟਰ ਰਛਪਾਲ ਸਿੰਘ ਸੰਧੂ, ਵਿਭਾਗ ਮੁਖੀ ਡਾਕਟਰ ਰਾਜੂ ਸ਼ਰਮਾ ਤੇ ਵਿਭਾਗ ਸਮੂਹ ਅਧਿਆਪਕਾਂ ਵਲੋਂ ਫੁੱਲਾਂ ਦੇ ਗੁਲਦਸਤਾ ਭੇਟ ਕੀਤਾ | ਕਾਲਜ ਪਿ੍ੰਸੀਪਲ ਡਾਕਟਰ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਅਜਿਹੇ ਵਿਸ਼ੇਸ਼ ਮੌਕਿਆਂ ਦਾ ਲਾਭ ਉਠਾਉਣਾ ਚਾਹੀਦਾ ਹੈ | ਇਨ੍ਹਾਂ ਲੈਕਚਰਾਂ ਤੋਂ ਵਿਸ਼ੇਸ਼ ਸੇਧ ਮਿਲਦੀ ਹੈ ਤੇ ਉਨ੍ਹਾਂ ਅੱਜ ਇਸ ਲੈਕਚਰ ਦੇ ਮੁੱਖ ਮਹਿਮਾਨ ਡਾ. ਜਸਪ੍ਰੀਤ ਸਿੰਘ ਦਾ ਧੰਨਵਾਦ ਵੀ ਕੀਤਾ ਤੇ ਇਹ ਦੱਸਦਿਆਂ ਮਾਣ ਮਹਿਸੂਸ ਕੀਤਾ ਕਿ ਡਾਕਟਰ ਵਿਜ ਲਾਇਲਪੁਰ ਖਾਲਸਾ ਕਾਲਜ ਦੇ ਫਜ਼ੀਓਥਰੇਪੀ ਵਿਭਾਗ ਦੇ ਪਹਿਲੇ ਬੈਚ ਦੇ ਵਿਦਿਆਰਥੀ ਹਨ | ਉਪਰੰਤ ਮੁੱਖ ਵਕਤਾ ਡਾਕਟਰ ਜਸਪ੍ਰੀਤ ਵਿਜ ਨੇ ਫਿਜ਼ੀਓਥਰੈਪੀ ਦੇ ਵਿਦਿਆਰਥੀਆਂ ਨੂੰ ਕਲੀਨੀਕਲ ਪ੍ਰੈਕਟਿਸ ਦੌਰਾਨ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ, ਬਾਰੇ ਜਾਣਕਾਰੀ ਸਾਂਝੀ ਕੀਤੀ | ਸਮਾਗਮ ਦਾ ਸੰਚਾਲਨ ਬੀ. ਪੀ. ਟੀ. ਤੀਜਾ ਸਾਲ ਦੀਆਂ ਵਿਦਿਆਰਥਣਾਂ ਅਵਰੀਨ ਤੇ ਅਵਲੀਨ ਵਲੋਂ ਬਖੂਬੀ ਕੀਤਾ |