ਫਿਲੌਰ, 7 ਮਾਰਚ (ਵਿਪਨ ਗੈਰੀ)-ਲੰਬੇ ਸਮੇਂ ਤੋਂ ਸੂਬੇ ਅੰਦਰ ਕੋਰਟ ਕੰਪਲੈਕਸਾਂ 'ਚ ਬਣੇ ਵਕੀਲਾਂ ਦੇ ਚੈਂਬਰਾਂ 'ਚ ਲੱਗੇ ਮੀਟਰ ਕਮਰਸ਼ੀਅਲ ਕੈਟਾਗਰੀ 'ਚ ਚੱਲ ਰਹੇ ਸਨ, ਜਿਸ ਨੂੰ ਲੈ ਕੇ ਪੰਜਾਬ ਲੀਗਲ ਸੈੱਲ 'ਆਪ' ਦੇ ਵਫ਼ਦ ਵਲੋਂ ਇਕ ਵਿਸ਼ੇਸ਼ ਮੀਟਿੰਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨਾਲ ਕੀਤੀ ਗਈ ਤੇ ਮੀਟਰਾਂ ਨੂੰ ਘਰੇਲੂ ਸ਼੍ਰੇਣੀ 'ਚ ਪਾਉਣ ਲਈ ਮੰਗ ਰੱਖੀ | ਜਿਸ ਮਗਰੋਂ ਪੰਜਾਬ ਸਰਕਾਰ ਨੇ ਪੰਜਾਬ ਦੇ ਸਮੂਹ ਕੋਰਟ ਕੰਪਲੈਕਸਾਂ ਦੇ ਚੈਂਬਰਾਂ 'ਚ ਲੱਗੇ ਮੀਟਰਾਂ ਨੂੰ ਘਰੇਲੂ ਸ਼੍ਰੇਣੀ ਵਿਚ ਸ਼ਾਮਿਲ ਕਰ ਦਿੱਤਾ | ਸਰਕਾਰ ਦੇ ਇਸ ਸ਼ਲਾਘਾਯੋਗ ਉਪਰਾਲੇ ਲਈ ਐਡਵੋਕੇਟ ਜਸਵਿੰਦਰ ਸਿੰਘ ਭੱਟੀ (ਵਾਈਸ ਪ੍ਰਧਾਨ ਪੰਜਾਬ ਲੀਗਲ ਸੈੱਲ) 'ਆਪ' ਨੇ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ |