03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸ਼ਹਿਰ 'ਚ ਵਧਦੇ ਜਾ ਰਹੇ ਵਾਧੂ ਤਾਰਾਂ ਦੇ ਭਾਰ ਕਰਕੇ ਡਿੱਗ ਸਕਦੇ ਹਨ ਕਈ ਬਿਜਲੀ ਦੇ ਖੰਭੇ

Ad Position 21
No active advertisement
ਅਜੀਤ ਡੈਸਕ 10-03-2026
ਜਲੰਧਰ, 9 ਮਾਰਚ (ਚੰਦੀਪ ਭੱਲਾ)-ਡੀ. ਸੀ. ਹਿਮਾਂਸ਼ੂ ਅਗਰਵਾਲ ਵਲੋਂ ਸ਼ਹਿਰ 'ਚ ਵਧਦੇ ਜਾ ਰਹੇ ਤਾਰਾਂ ਦੇ ਜਾਲ ਨੂੰ ਖ਼ਤਮ ਕਰਨ ਲਈ ਪੀ. ਐੱਸ. ਪੀ. ਸੀ. ਐਲ. ਤੇ ਹੋਰ ਨਿੱਜੀ ਕੰਪਨੀਆਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਹਿਰ ਭਰ 'ਚੋਂ ਵਾਧੂ ਤਾਰਾਂ ਨੂੰ ਹਟਾਉਣ ਲਈ ਕਿਹਾ ਗਿਆ ਹੈ ਪਰ ਇਸ ਦੇ ਬਾਅਦ ਵੀ ਇਨ੍ਹਾਂ ਵਾਧੂ ਲਟਕ ਰਹੀਆਂ ਤਾਰਾਂ ਦੀ ਗਿਣਤੀ ਘੱਟ ਹੋਣ ਦੀ ਥਾਂ ਲਗਾਤਾਰ ਵਧਦੀਆਂ ਜਾ ਰਹੀ ਹੈ, ਜਿਸ ਦੀ ਪ੍ਰੇਸ਼ਾਨੀ ਵੱਖ-ਵੱਖ ਕਲੋਨੀਆਂ ਨੇ ਲੋਕਾਂ ਨੂੰ ਝੱਲਣੀ ਪੈ ਰਹੀ ਹੈ ਕਿਉਂਕਿ ਸੜਕ ਤੇ ਗਲੀਆਂ ਵਿਚਕਾਰ ਲਟਕ ਰਹੀਆਂ ਇਨ੍ਹਾਂ ਤਾਰਾਂ ਕਰਕੇ ਕਈ ਵਾਰ ਦੁਪਹਿਆ ਵਾਹਨ ਚਾਲਕ ਹਾਦਸਿਆਂ ਦੇ ਸ਼ਿਕਾਰ ਹੋ ਚੁੱਕੇ ਹਨ ਕਿਉਂ ਕਿ ਕਈ ਤਾਰਾਂ ਇਸੇ ਤਰ੍ਹਾਂ ਟੁੱਟ ਕੇ ਸੜਕ 'ਚ ਲਟਕੀਆਂ ਰਹੀਆਂ ਹਨ | ਸ਼ਹਿਰ ਦੇ ਦਿਓਲ ਨਗਰ, ਨਿਊ ਦਿਓਲ ਨਗਰ, ਰਾਜੂ ਕਾਲੋਨੀ, ਦਸਮੇਸ਼ ਨਗਰ, ਨਿਊ ਦਸਮੇਸ਼ ਨਗਰ, ਤਿਲਕ ਨਗਰ, ਮਾਡਲ ਹਾਊਸ, ਬਸਤੀਆਂ ਖੇਤਰ ਤੇ ਹੋਰ ਇਲਾਕਿਆਂ ਦੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਕੋਈ ਵੀ ਤਾਰ ਟੁੱਟ ਜਾਂਦੀ ਹੈ ਤੇ ਇਨ੍ਹਾਂ ਨਿੱਜੀ ਕੰਪਨੀਆਂ ਦੇ ਕਰਮਚਾਰੀ ਆ ਕੇ ਨਵੀਂ ਤਾਰ ਪਾ ਜਾਂਦੇ ਹਨ ਤੇ ਪੁਰਾਣੀ ਤਾਰ ਉਸੇ ਤਰ੍ਹਾਂ ਟੁੱਟੀ ਹਾਲਤ 'ਚ ਗਲੀਆਂ 'ਚ ਲਟਕਦੀ ਛੱਡ ਜਾਂਦੇ ਹਨ ਜੋ ਬਾਅਦ 'ਚ ਹਾਦਸਿਆਂ ਦਾ ਕਾਰਨ ਬਣਦੀਆਂ ਹਨ ਤੇ ਇਸੇ ਤਰ੍ਹਾਂ ਹੀ ਟੁੱਟੀਆਂ ਤਾਰਾਂ ਦੇ ਗੁੱਛੇ ਬਣ ਕੇ ਲਟਕਦੇ ਸ਼ਹਿਰ ਦੇ ਕਈ ਇਲਾਕਿਆਂ 'ਚ ਆਮ ਵੇਖੇ ਜਾ ਸਕਦੇ ਹਨ | ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਇਲਾਕਿਆਂ 'ਚ ਨਿੱਜੀ ਕੰਪਨੀਆਂ ਵਲੋਂ ਪਾਈਆਂ ਜਾ ਰਹੀਆਂ ਇੰਟਰਨੈੱਟ ਦੀਆਂ ਤਾਰਾਂ ਪੀ. ਐੱਸ. ਪੀ. ਸੀ. ਐਲ ਦੇ ਖੰਭਿਆਂ 'ਤੇ ਲਗਾਈਆਂ ਜਾਂਦੀਆਂ ਹਨ, ਜਿਸ ਦੇ ਭਾਰ ਨਾਲ ਹੁਣ ਅੱਧੇ ਤੋਂ ਵੱਧ ਖੰਭੇ ਡਿੱਗਣ ਦੀ ਕਗਾਰ 'ਤੇ ਹਨ ਜੇਕਰ ਕੋਈ ਵੀ ਖੰਭਾ ਡਿੱਗ ਜਾਂਦਾ ਹੈ ਤੇ ਉਸ ਨਾਲ ਆਮ ਲੋਕਾਂ ਦਾ ਹੀ ਨੁਕਸਾਨ ਹੋਵੇਗਾ ਤੇ ਇਸ ਨਾਲ ਕਿਸੇ ਨੂੰ ਗੰਭੀਰ ਸੱਟ ਵੀ ਲੱਗ ਸਕਦੀ ਹੈ ਤੇ ਜਾਂ ਕਿਸੇ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਹੈ | ਲੋਕਾਂ ਨੇ ਡੀ. ਸੀ. ਹਿਮਾਂਸ਼ੂ ਅਗਰਵਾਲ ਤੋਂ ਮੰਗ ਕਰਦੇ ਹੋਏ ਕਿਹਾ ਕਿ ਇਨ੍ਹਾਂ ਕੰਪਨੀਆਂ 'ਤੇ ਸਖ਼ਤੀ ਕੀਤੀ ਜਾਵੇ ਤੇ ਵਾਧੂ ਤਾਰਾਂ ਦੇ ਜੰਜਾਲ ਨੂੰ ਉਨ੍ਹਾਂ ਦੇ ਇਲਾਕਿਆਂ 'ਚੋਂ ਖ਼ਤਮ ਕਰਵਾਇਆ ਜਾਵੇ ਤੇ ਨਾਲ ਹੀ ਪੀ. ਐੱਸ. ਪੀ. ਸੀ. ਐਲ ਨੂੰ ਹੁਕਮ ਕੀਤਾ ਜਾਵੇ ਕਿ ਇਨ੍ਹਾਂ ਵਾਧੂ ਤਾਰਾਂ ਦਾ ਭਾਰ ਨਾਲ ਡਿੱਗਣ ਦੀ ਕਗਾਰ 'ਤੇ ਪਹੁੰਚੇ ਖੰਭਿਆਂ ਨੂੰ ਬਦਲਿਆ ਜਾਵੇ ਤਾਂ ਕਿ ਇਸ ਨਾਲ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਨੂੰ ਰੋਕਿਆ ਜਾ ਸਕੇ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਡੇਰਾ ਸੰਤਗੜ੍ਹ ਵਿਖੇ ਮਹਾਂਪੁਰਖਾਂ ਦੀ ਯਾਦ ਨੂੰ ਸਮਰਪਿਤ ਕਰਵਾਇਆ ਕੀਰਤਨ ਦਰਬਾਰ ਅਗਲੀ ਖ਼ਬਰ ਇਕ ਨਜ਼ਰ ਏਧਰ ਵੀ...! <br/> ਸ਼ਹਿਰ 'ਚ ਵਧਦੇ ਜਾ ਰਹੇ ਵਾਧੂ ਤਾਰਾਂ ਦੇ ਭਾਰ ਕਰਕੇ ਡਿੱਗ ਸਕਦੇ ਹਨ ਕਈ ਬਿਜਲੀ ਦੇ ਖ...
Ad Position 24