ਜਲੰਧਰ, 10 ਮਾਰਚ (ਜਸਪਾਲ ਸਿੰਘ)-ਦੋਆਬਾ ਕਾਲਜ ਦੇ ਦੀਪਤੀ ਸੇਲ ਫਾਰ ਵੁਮੈਨ ਡਿਵੈਲਪਮੈਂਟ ਤੇ ਪਿ੍ਵੇਂਸ਼ਨ ਆਫ ਸੈਕਸੁਅਲ ਹਰਾਸਮੈਂਟ ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਣ 'ਗਿਵ ਟੂ ਗੇਨ'-ਅÏਰਤਾਂ ਦੇ ਲਈ ਸਿੱਖਿਆ, ਸਾਮਾਜਿਕ ਭਾਗੀਦਾਰੀ ਤੇ ਬਰਾਬਰ ਮੌਕੇ ਪ੍ਰਦਾਨ ਕਰਨ ਦੇ ਵਿਸ਼ੇ 'ਤੇ ਸੈਮੀਨਾਰ ਦਾ ਆਯੋਜਨ ਕੀਤਾ | ਇਸ ਮੌਕੇ ਪ੍ਰਵੀਨ ਅਬਰੋਲ ਪ੍ਰਧਾਨ ਐਨ. ਜੀ. ਓ. ਦਿਵਯ ਦਿ੍ਸ਼ਟੀ ਜਲੰਧਰ ਤੇ ਮੀਨਾ ਕੇ. ਪਵਾਰ ਪ੍ਰਸਿੱਧ ਭਾਰਤੀ ਵੈਟਲਿਫਟਰ ਤੇ ਇੰਚਾਰਜ ਐਜੂਕੇਸ਼ਨ ਸੈੱਲ ਜਲੰਧਰ ਬਤੌਰ ਰਿਸੋਰਸ ਪਰਸਨ ਹਾਜ਼ਰ ਹੋਈ | ਇਸ ਮੌਕੇ ਪ੍ਰਵੀਨ ਅਬਰੋਲ ਨੇ ਅÏਰਤਾਂ ਦੀ ਪਹਿਚਾਣ, ਸਵੈ-ਸਵਿਕਾਰ ਤੇ ਆਤਮ ਵਿਸ਼ਵਾਸ ਦੇ ਮਹੱਤਵ 'ਤੇ ਜ਼ੋਰ ਦਿੱਤਾ | ਉਨ੍ਹਾਂ ਨੇ ਸਮਾਜ ਵਿਚ ਮਹਿਲਾਵਾਂ ਦੇ ਸਾਹਮਣੇ ਆਉਣ ਵਾਲੀ ਜ਼ਿੰਮੇਵਾਰੀਆਂ ਤੇ ਚੁਣੌਤੀਆਂ 'ਤੇ ਵੀ ਚਾਨਣਾ ਪਾਇਆ ਅਤੇ ਮਹਿਲਾ ਸਿੱਖਿਆ ਤੇ ਸਸ਼ਕਤੀਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ | ਮੀਨਾ ਕੇ. ਪਵਾਰ ਨੇ ਵਿਦਿਆਰਥੀਆਂ ਦੇ ਨਾਲ ਆਪਣੇ ਜ਼ਿੰਦਗੀ ਦੇ ਪ੍ਰੇਰਣਾਦਾਯਕ ਅਨੁਭਵਾਂ ਨੂੰ ਸਾਂਝਾ ਕੀਤਾ | ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੇ ਸਾਧਾਰਣ ਤੇ ਆਰਥਿਕ ਰੂਪ ਨਾਲ ਕਮਜ਼ੋਰ ਪਰਿਵਾਰ 'ਚੋਂ ਨਿਕਲ ਸਖ਼ਤ ਮਿਹਨਤ, ਦਿ੍ੜ ਸੰਕਲਪ ਤੇ ਸਮਰਪਣ ਦੇ ਜ਼ੋਰ 'ਤੇ ਜੀਵਨ ਵਿਚ ਸਫ਼ਲਤਾ ਪ੍ਰਾਪਤ ਕੀਤੀ | ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਤਮ ਨਿਰਭਰ, ਆਤਮ ਵਿਸ਼ਵਾਸੀ ਤੇ ਦਿ੍ੜ ਸੰਕਲਪ ਬਣਨ ਦੇ ਲਈ ਪ੍ਰੇਰਿਤ ਕੀਤਾ ਅਤੇ ਆਪਣੇ ਸੁਪਨਿਆਂ ਨੂੰ ਸਾਹਿਤ ਤੇ ਨਿਰੰਤਰ ਪੂਰਾ ਕਰਨ ਦਾ ਸੰਦੇਸ਼ ਦਿੱਤਾ | ਪਿ੍ੰ. ਡਾ. ਪ੍ਰਦੀਪ ਭੰਡਾਰੀ ਨੇ ਕਿਹਾ ਕਿ 'ਗਿਵ ਟੂ ਗੇਨ' ਥੀਮ ਦੇ ਅੰਤਰਗਤ ਸਮਾਜ ਵਿਚ ਸਾਰੇ ਖੇਤਰਾਂ 'ਚ ਮਹਿਲਾਵਾਂ ਦੀ ਸਾਮਾਨਤਾ 'ਤੇ ਆਧਾਰਿਤ ਭਾਗੀਦਾਰੀ ਹੋਣੀ ਚਾਹੀਦੀ ਹੈ | ਪ੍ਰੋਗਰਾਮ ਦੇ ਅੰਤ 'ਚ ਪ੍ਰਸ਼ਨ ਉੱਤਰ ਸੈਸ਼ਨ ਕਰਵਾਇਆ | ਇਸ ਮੌਕੇ ਪਿ੍ੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਗਰਿਮਾ ਚੌਢਾ ਤੇ ਪ੍ਰੋ. ਪਰਮਜੀਤ ਕੌਰ-ਸੰਯੋਜਕਾਂ ਨੇ ਦੋਵੇਂ ਰਿਸੋਰਸ ਪਰਸਨ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |