ਜਲੰਧਰ, 10 ਮਾਰਚ (ਡਾ. ਜਤਿੰਦਰ ਸਾਬੀ)-74ਵੀਂ ਸਰਬ ਭਾਰਤੀ ਪੁਲਿਸ ਅਥਲੈਟਿਕਸ ਕਲੱਸਟਰ 2025-26 ਦੇ ਖੇਡ ਮੁਕਾਬਲੇ ਜੋ ਜਲੰਧਰ ਵਿਖੇ ਕਰਵਾਏ ਜਾ ਰਹੇ ਹਨ, ਇਨ੍ਹਾਂ ਖੇਡਾਂ 'ਚ ਤੀਜੇ ਦਿਨ ਕਰਵਾਏ ਖੇਡ ਮੁਕਾਬਲਿਆਂ 'ਚੋਂ ਪੰਜਾਬ ਪੁਲਿਸ ਦੇ ਅਥਲੀਟਾਂ ਦੀ ਸਰਦਾਰੀ ਰਹੀ | ਸਪੋਰਟਸ ਕਾਲਜ ਜਲੰਧਰ ਦੇ ਅਥਲੈਟਿਕਸ ਸਿੰਥੈਟਿਕਸ ਟਰੈਕ 'ਤੇ ਕਰਵਾਏ ਗਏ ਮਰਦਾਂ ਦੇ 4 *400 ਮੀਟਰ ਰਿਲੇਅ ਮੁਕਾਬਲੇ 'ਚੋਂ ਪੰਜਾਬ ਪੁਲਿਸ ਨੇ ਪਹਿਲਾ, ਤਾਮਿਲਨਾਡੂ ਨੇ ਦੂਜਾ ਤੇ ਯੂ. ਪੀ. ਪੁਲਿਸ ਨੇ ਤੀਜਾ ਸਥਾਨ ਹਾਸਿਲ ਕੀਤਾ | ਮਹਿਲਾਵਾਂ ਦੇ 4* 400 ਮੀਟਰ ਰਿਲੇਅ ਵਰਗ 'ਚੋਂ ਯੂ. ਪੀ. ਪੁਲਿਸ ਨੇ ਪਹਿਲਾ, ਕੇਰਲਾ ਪੁਲਿਸ ਨੇ ਦੂਜਾ ਤੇ ਪੰਜਾਬ ਪੁਲਿਸ ਨੇ ਤੀਜਾ ਸਥਾਨ ਹਾਸਿਲ ਕੀਤਾ | ਡਕੈਥਲਿਨ ਦੇ ਮੁਕਾਬਾਲੇ 'ਚੋਂ ਮਰਦਾਂ ਦੀ ਬੀ. ਐਸ. ਐਫ. ਟੀਮ ਨੇ ਪਹਿਲਾ, ਪੰਜਾਬ ਪੁਲਿਸ ਨੇ ਦੂਜਾ ਤੇ ਸੀ. ਆਈ. ਐਸ. ਐਫ. ਨੇ ਤੀਜਾ ਸਥਾਨ ਹਾਸਿਲ ਕੀਤਾ | ਜੈਵਲਿਨ ਥਰੋਅ ਮਰਦਾਂ ਦੇ ਮੁਕਾਬਲੇ 'ਚੋਂ ਸੀ. ਆਈ. ਐਸ. ਐਫ. ਨੇ ਪਹਿਲਾ, ਰਾਜਸਥਾਨ ਪੁਲਿਸ ਨੇ ਦੂਜਾ ਤੇ ਮਹਾਰਾਸ਼ਟਰਾ ਪੁਲਿਸ ਨੇ ਤੀਜਾ ਸਥਾਨ ਹਾਸਿਲ ਕੀਤਾ | 4 ਗੁਣਾ 400 ਮੀਟਰ ਮਿਕਸ ਰੀਲੇਅ 'ਚੋਂ ਯੂ. ਪੀ. ਪੁਲਿਸ ਨੇ ਪਹਿਲਾ, ਪੰਜਾਬ ਪੁਲਿਸ ਨੇ ਦੂਜਾ ਤੇ ਓਡੀਸ਼ਾ ਪੁਲਿਸ ਨੇ ਤੀਜਾ ਸਥਾਨ ਹਾਸਿਲ ਕੀਤਾ | ਮਰਦਾਂ ਦੀ 3000 ਮੀਟਰ ਸਟੀਪਲ ਚੇਜ ਦੇ ਮੁਕਾਬਲੇ 'ਚੋਂ ਯੂ. ਪੀ. ਪੁਲਿਸ ਨੇ ਪਹਿਲਾ, ਐਸ. ਐਸ. ਬੀ. ਨੇ ਦੂਜਾ ਤੇ ਸੀ. ਆਰ. ਪੀ. ਐਫ. ਨੇ ਤੀਜਾ ਸਥਾਨ ਹਾਸਿਲ ਕੀਤਾ | ਸਾਈਕਲਿੰਗ ਦੀ 120 ਕਿੱਲੀਮੀਟਰ ਵਿਆਕਤੀਗਤ ਰੋਡ ਰੇਸ ਮਰਦਾਂ ਦੇ ਮੁਕਾਬਲੇ 'ਚੋਂ ਕਰਨਾਟਕਾ ਨੇ ਪਹਿਲਾ, ਯੂ. ਪੀ. ਪੁਲਿਸ ਨੇ ਦੂਜਾ ਤੇ ਐਸ. ਐਸ. ਬੀ. ਨੇ ਤੀਜਾ ਸਥਾਨ ਹਾਸਿਲ ਕੀਤਾ | ਮਹਿਲਾਵਾਂ ਦੀ 84 ਕਿੱਲੋਮੀਟਰ ਵਿਆਕਤੀਗਤ ਰੋਡ ਰੇਸ ਦੇ ਮੁਕਾਬਲੇ 'ਚੋਂ ਯੂ. ਪੀ. ਪੁਲਿਸ ਨੇ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਮੁੱਖ ਮਹਿਮਾਨ ਗੁਰਤੇਜਿੰਦਰ ਸਿੰਘ ਔਲਖ ਕਮਾਂਡੈਟ ਕਮ ਸਪੋਰਟਸ ਸਕੱਤਰ ਪੰਜਾਬ ਪੁਲਿਸ ਤੇ ਰਾਜ ਕੁਮਾਰ ਕਮਾਂਡੈਟ ਤੀਜੀ ਬਟਾਲੀਅਨ ਨੇ ਕੀਤੀ | ਇਸ ਮੌਕੇ ਗੁਰਕ੍ਰਿਪਾਲ ਸਿੰਘ ਢਿੱਲੋਂ ਡੀ. ਐਸ. ਪੀ. ਸਹਾਇਕ ਸਪੋਰਟਸ ਸਕੱਤਰ ਪੰਜਾਬ ਪੁਲਿਸ, ਡੀ. ਐਸ. ਪੀ. ਗੁਰਮੁੱਖ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜਰ ਸਨ |