16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-03-2026

ਸੇਂਟ ਸੋਲਜਰ ਲਾਅ ਕਾਲਜ ਦੀ ਪਹਿਲੀ ਯੁਵਾ ਸੰਸਦ 'ਚ ਵਿਦਿਆਰਥੀਆਂ ਨੇ ਦਿਖਾਈ ਕਾਬਲੀਅਤ <br/>

Ad Position 21
No active advertisement
ਅਜੀਤ ਡੈਸਕ 11-03-2026
ਜਲੰਧਰ, 10 ਮਾਰਚ (ਪਵਨ ਖਰਬੰਦਾ)-ਸੇਂਟ ਸੋਲਜਰ ਲਾਅ ਕਾਲਜ ਜਲੰਧਰ ਨੇ 'ਇਕ ਰਾਸ਼ਟਰ, ਇਕ ਚੋਣ' ਵਿਸ਼ੇ 'ਤੇ ਆਪਣੀ ਪਹਿਲੀ ਯੁਵਾ ਸੰਸਦ ਦਾ ਮੁਕਾਬਲਾ ਕਰਵਾਇਆ | ਇਹ ਮੁਕਾਬਲਾ ਕਾਲਜ ਡਾਇਰੈਕਟਰ ਡਾ. ਐੱਸ. ਸੀ. ਸ਼ਰਮਾ ਦੀ ਨਿਗਰਾਨੀ ਹੇਠ ਕਰਵਾਇਆ | ਪੰਜਾਬ, ਉੱਤਰ ਪ੍ਰਦੇਸ਼ ਤੇ ਦਿੱਲੀ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲਗਪਗ 100 ਪ੍ਰਤੀਯੋਗੀਆਂ ਨੇ ਹਿੱਸਾ ਲਿਆ, ਜਿਸ 'ਚ ਦਿੱਲੀ ਯੂਨੀਵਰਸਿਟੀ, ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਜਲੰਧਰ, ਡੀ. ਏ. ਵੀ. ਲਾਅ (ਪੀ. ਜੀ.) ਕਾਲਜ, ਖਾਲਸਾ ਕਾਲਜ ਜਲੰਧਰ, ਸੀ. ਟੀ. ਇੰਸਟੀਚਿਊਟ, ਸਰਦਾਰ ਪਟੇਲ ਸੁਭਾਰਤੀ ਇੰਸਟੀਚਿਊਟ ਆਫ਼ ਲਾਅ ਮੇਰਠ ਯੂ. ਪੀ. ਤੇ ਸੇਂਟ ਸੋਲਜਰ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀ ਸ਼ਾਮਿਲ ਸਨ | ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਵਿਚ ਭਾਰਤੀ ਸੰਸਦ ਦੇ ਕੰਮਕਾਜ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ | ਡਾ. ਰੂਪਮ ਜਗੋਤਾ (ਕਾਨੂੰਨ ਪ੍ਰੋਫੈਸਰ ਤੇ ਸਾਬਕਾ ਡੀਨ, ਜੀ. ਐਨ. ਡੀ. ਯੂ. ਰੀਜਨਲ ਕੈਂਪਸ ਜਲੰਧਰ) ਤੇ ਡਾ. ਸੁਰੂਚੀ ਕੋਹਲੀ (ਸਹਾਇਕ ਪ੍ਰੋਫੈਸਰ, ਕਾਨੂੰਨ ਵਿਭਾਗ, ਜੀ. ਐਨ. ਡੀ. ਯੂ. ਕੈਂਪਸ) ਨੇ ਮੁਕਾਬਲੇ ਦਾ ਫੈਸਲਾ ਕੀਤਾ ਅਤੇ ਕਾਲਜ ਡਾਇਰੈਕਟਰ ਤੇ ਸਟਾਫ਼ ਮੈਂਬਰਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ | ਪ੍ਰਤੀਯੋਗੀਆਂ 'ਚੋਂ ਓਮ ਠਾਕੁਰ ਨੂੰ ਅਮਿਤ ਸ਼ਾਹ ਦੀ ਭੂਮਿਕਾ ਲਈ ਸਰਬੋਤਮ ਸੰਸਦ ਮੈਂਬਰ ਪੁਰਸਕਾਰ ਅਤੇ ਨਕਦ ਇਨਾਮ ਮਿਲਿਆ | ਅੰਕਿਤ ਕੁਮਾਰ ਨੂੰ ਸੰਬਿਤ ਪਾਤਰਾ ਦੀ ਭੂਮਿਕਾ ਲਈ ਉੱਚ ਪ੍ਰਸ਼ੰਸਾ ਪੁਰਸਕਾਰ ਤੇ ਨਕਦ ਇਨਾਮ ਮਿਲਿਆ, ਜਦਕਿ ਗੁਨੀਤ ਕੌਰ ਨੂੰ ਵਿਸ਼ੇਸ਼ ਜ਼ਿਕਰ ਤੇ ਮਹੂਆ ਮੋਇਤਰਾ ਦੀ ਭੂਮਿਕਾ ਲਈ ਨਕਦ ਇਨਾਮ ਦਿੱਤਾ ਗਿਆ | ਸ਼ਵੇਤਾ ਤੇ ਦੀਆ ਤੋਮਰ ਨੂੰ ਅਨੁਰਾਗ ਠਾਕੁਰ ਅਤੇ ਇੰਜੀਨੀਅਰ ਰਾਸ਼ਿਦ ਦੀ ਭੂਮਿਕਾ ਲਈ ਸਨਮਾਨਯੋਗ ਜ਼ਿਕਰ ਮਿਲਿਆ | ਚੇਅਰਮੈਨ ਅਨਿਲ ਚੋਪੜਾ ਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਕਾਲਜ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਦੇ ਰਹਿਣ ਅਤੇ ਅਜਿਹੀਆਂ ਅਕਾਦਮਿਕ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ 72ਵੀਂ ਇੰਟਰ ਸਰਵਸਿਜ਼ ਹਾਕੀ ਚੈਂਪੀਅਨਸ਼ਿਪ ਜਲੰਧਰ ਵਿਖੇ ਸ਼ੁਰੂ ਅਗਲੀ ਖ਼ਬਰ ਸੁਖਮਿੰਦਰ ਸਿੰਘ ਰਾਜਪਾਲ ਵਲੋਂ ਵਿਦਿਆਰਥੀਆਂ 'ਤੇ ਲਾਠੀਚਾਰਜ ਦੀ ਨਿੰਦਾ
Ad Position 24