72ਵੀਂ ਇੰਟਰ ਸਰਵਸਿਜ਼ ਹਾਕੀ ਚੈਂਪੀਅਨਸ਼ਿਪ ਜਲੰਧਰ ਵਿਖੇ ਸ਼ੁਰੂ
ਅਜੀਤ ਡੈਸਕ
11-03-2026
ਜਲੰਧਰ, 10 ਮਾਰਚ (ਡਾ. ਜਤਿੰਦਰ ਸਾਬੀ)-72ਵੀਂ ਇੰਟਰ ਸਰਵਸਿਜ਼ ਹਾਕੀ ਚੈਂਪੀਅਨਸ਼ਿਪ ਜੋ ਆਰਮੀ ਸਪੋਰਟਸ ਕੰਟਰੋਲ ਬੋਰਡ ਦੀ ਅਗਵਾਈ ਹੇਠ 9 ਤੋਂ 13 ਮਾਰਚ ਤੱਕ ਕਰਵਾਈ ਜਾ ਰਹੀ ਹੈ ਤੇ ਵਾਜਰਾ ਹਾਕੀ ਐਸਟਰੋਟਰਫ ਸਟੇਡੀਅਮ ਆਰਮੀ ਹਾਕੀ ਨੇਡ ਜਲੰਧਰ ਕੈਂਟ ਵਿਖੇ ਸ਼ੁਰੂ ਹੋਈ | ਚੈਂਪੀਅਨਸ਼ਿਪ 'ਚ ਇੰਟਰ ਸਰਵਸਿਜ਼ ਦੀਆਂ ਸੈਨਾਵਾਂ ਦੇ ਖਿਡਾਰੀ ਹਿੱਸਾ ਲੈ ਰਹੇ ਹਨ ਤੇ ਟੂਰਨਾਮੈਂਟ 'ਚ 4 ਟੀਮਾਂ ਆਰਮੀ ਰੈੱਡ, ਆਰਮੀ ਗਰੀਨ, ਇੰਡੀਅਨ ਨੇਵੀ ਤੇ ਇੰਡੀਅਨ ਏਅਰ ਫੋਰਸ ਦੀਆਂ ਟੀਮਾਂ ਦੇ ਵੱਖ-ਵੱਖ ਗੇੜ ਦੇ ਮੁਕਾਬਲੇ ਕਰਵਾਏ ਜਾਣਗੇ | ਚੈਂਪੀਅਨਸ਼ਿਪ ਦਾ ਉਦਘਾਟਨ ਲੈਫਟੀਨੈਟ ਜਨਰਲ ਅਜੇ ਚਾਂਦਪੁਰੀਆ ਏ. ਵੀ. ਐਸ. ਐਮ. ਜੀ. ਓਸੀ ਵਾਜਰਾ ਕੋਰ ਨੇ ਕੀਤਾ | ਇਸ ਮੌਕੇ ਸੀਨੀਅਰ ਫੌਜੀ ਅਧਿਕਾਰੀ, ਸੈਨਿਕ, ਤਜਰਬੇਕਾਰ ਹਾਕੀ ਖਿਡਾਰੀ, ਪੰਜਾਬ ਸਰਕਾਰ ਤੇ ਭਾਰਤੀ ਹਾਕੀ ਭਾਈਚਾਰੇ ਦੇ ਅਧਿਕਾਰੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |