14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਗੈਸ ਸਿਲੰਡਰਾਂ ਦੀ ਮਾੜੀ ਸਪਲਾਈ ਦੇ ਚਲਦਿਆਂ ਖਪਤਕਾਰਾਂ ਵਲੋਂ ਕਰਤਾਰਪੁਰ-ਕਿਸ਼ਨਗੜ੍ਹ ਰੋਡ ਜਾਮ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026
ਕਰਤਾਰਪੁਰ, 28 ਮਾਰਚ (ਜਨਕ ਰਾਜ ਗਿੱਲ)-ਕਰਤਾਰਪੁਰ ਸ਼ਹਿਰ ਦੀ ਇਕਲੌਤੀ ਭਾਰਤ ਗੈਸ ਏਜੰਸੀ ਕਰਤਾਰਪੁਰ ਵਲੋਂ ਘਰੇਲ਼ੂ ਗੈਸ ਸਿਲੰਡਰਾਂ ਦੀ ਸਮੇਂ ਸਿਰ ਸਪਲਾਈ ਨਾ ਮਿਲੇ ਜਾਣ ਦੇ ਵਿਰੋਧ 'ਚ ਸੈਂਕੜਿਆਂ ਦੀ ਗਿਣਤੀ 'ਚ ਖਪਤਕਾਰਾਂ ਵਲੋਂ ਕਰਤਾਰਪੁਰ-ਕਿਸ਼ਨਗੜ ਰੋਡ 'ਤੇ ਲਗਾਤਾਰ ਇਕ ਘੰਟਾ ਜਾਮ ਲਗਾਇਆ ਤੇ ਰੋਸ ਪ੍ਰਦਰਸ਼ਨ ਕੀਤਾ | ਮੌਕੇ 'ਤੇ ਪੁੱਜੀ ਥਾਣਾ ਕਰਤਾਰਪੁਰ ਦੀ ਪੁਲਿਸ ਤੇ ਪੀ. ਸੀ. ਆਰ. ਟੀਮ ਵਲੋਂ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ ਪਰ ਮਾਮਲਾ ਭਖਦਾ ਦੇਖਦੇ ਹੋਏ ਗੈਸ ਏਜੰਸੀ ਦੇ ਕਰਿੰਦੇ ਜਿਥੇ ਪਹਿਲਾਂ ਗਦਾਮ ਬੰਦ ਕੀਤਾ ਉਥੇ ਨਾਲ ਹੀ ਸ਼ਹਿਰ 'ਚ ਸਥਿਤ ਦਫਤਰ ਨੂੰ ਤਾਲਾ ਲਾ ਕੇ ਖਿਸਕ ਗਏ | ਇਸ ਮੌਕੇ ਦਵਿੰਦਰ ਕੌਰ, ਸੁਨੀਤਾ ਰਾਣੀ, ਪਰਮਜੀਤ ਕੌਰ, ਸੁਖਦੇਵ ਰਾਜ, ਸੰਤੋਸ਼ ਕੁਮਾਰ, ਸੰਤੋਖ ਸਿੰਘ, ਨਿਰਮਲ ਕੌਰ, ਬਲਵਿੰਦਰ ਸਿੰਘ, ਕਾਂਤਾ ਰਾਣੀ, ਜੰਨਤ, ਮੰਨਤ, ਮਾਣੋਂ, ਪ੍ਰਦੀਪ ਕੁਮਾਰ, ਅਜੈ ਕੁਮਾਰ ਤੇ ਮੌਕੇ 'ਤੇ ਮੌਜੂਦ ਬਾਕੀ ਲੋਕਾਂ ਦਾ ਕਹਿਣਾ ਸੀ ਕਿ ਭਾਰਤ ਗੈਸ ਏਜੰਸੀ ਦੇ ਬੁਕਿੰਗ ਹੈਲਪ ਲਾਈਨ ਨੰਬਰ 'ਤੇ ਉਨ੍ਹਾਂ ਵਲੋਂ ਕਰੀਬ 1 ਡੇਢ ਮਹੀਨਾਂ ਪਹਿਲਾਂ ਗੈਸ ਸਿਲੰਡਰ ਦੀ ਬੁਕਿੰਗ ਕਰਵਾਈ ਗਈ ਹੈ ਅਤੇ ਕੰਪਨੀ ਵਲੋਂ ਸਾਨੂੰ ਮੈਸੇਜ਼ ਮਿਲਦਾ ਹੈ ਕਿ ਤੁਹਾਡੇ ਗੈਸ ਦੀ ਡਲੀਵਰੀ ਏਜੰਸੀ ਵਲੋਂ ਕਰ ਦਿੱਤੀ ਗਈ ਹੈ ਜਦਕਿ ਏਜੰਸੀ ਦੀ ਕਥਿਤ ਲਾਪ੍ਰਵਾਰੀ ਦੇ ਚਲਦਿਆਂ ਉਨ੍ਹਾਂ ਨੂੰ ਅੱਜ ਤੱਕ ਗੈਸ ਸਿਲੰਡਰ ਪ੍ਰਾਪਤ ਨਹੀਂ ਹੋਏ ਹਨ | ਭਾਰਤ ਗੈਸ ਏਜੰਸੀ ਦੇ ਪ੍ਰਬੰਧਕਾਂ 'ਚ ਮੈਨੇਜਰ ਜਸਪ੍ਰੀਤ ਸਿੰਘ ਜੱਸੀ ਦੇ ਫੋਨ 'ਤੇ ਸੰਪਰਕ ਕੀਤਾ ਜਾ ਰਿਹਾ ਹੈ ਪਰ ਉਨ੍ਹਾਂ ਵਲੋਂ ਨਾ 'ਤੇ ਫੋਨ ਚੁੱਕਿਆ ਜਾ ਰਿਹਾ ਹੈ ਤੇ ਨਾ ਹੀ ਲੋਕਾਂ ਨੂੰ ਘਰੇਲੂ ਗੈਸ ਦੀ ਲਗਾਤਾਰ ਵੱਧ ਰਹੀ ਪ੍ਰੇਸ਼ਾਨੀ ਦੇ ਕਾਰਨਾ ਵਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ | ਦੂਜੇ ਪਾਸੇ ਜ਼ਿਲ੍ਹਾ ਸਿਵਲ ਤੇ ਖੁਰਾਕ ਸਪਲਾਈ ਵਿਭਾਗ ਜਲੰਧਰ ਤੋਂ ਜ਼ਿਲ੍ਹਾ ਸਿਵਲ ਤੇ ਖੁਰਾਕ ਸਪਲਾਈ ਅਫਸਰ ਮੁਨੀਸ਼ ਕੁਮਾਰ ਤੇ ਇੰਸਪੈਕਟਰ ਸੰਦੀਪ ਮਲਹੋਤਰਾ ਵਲੋਂ ਮੌਕਾ ਦੇਖਿਆ ਅਤੇ ਲੋਕਾਂ ਨਾਲ ਗੱਲਬਾਤ ਕਰ ਜਿਥੇ ਗੈਸ ਏਜੰਸੀ ਪ੍ਰਬੰਧਕਾਂ ਨੂੰ ਝਾੜ ਪਾਈ | ਮੌਕੇ 'ਤੇ ਗੈਸ ਏਜਸੀ ਮਾਲਕ ਵਲੋਂ ਅਧਿਕਾਰੀਆਂ ਦੇ ਨਾਲ ਲੋਕਾਂ ਨੂੰ ਭਰੋਸਾ ਜਤਾਇਆ ਐਤਵਾਰ ਨੂੰ ਗੈਸ ਏਜੰਸੀ ਵਲੋਂ ਘਰੇਲੂ ਗੈਸ ਸਿਲੰਡਰਾਂ ਦਿੱਕਤਾਂ ਨੂੰ ਖਤਮ ਕੀਤਾ ਜਾਵੇਗਾ ਅਤੇ ਲੋਕਾਂ 'ਚ ਘਰੇਲੂ ਗੈਸ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਨਾਗਰਾ 'ਚ ਟੈਕਸੀ ਡਰਾਈਵਰ 'ਤੇ ਜਾਨਲੇਵਾ ਹਮਲਾ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਨਕਦੀ ਲੁੱਟੀ ਅਗਲੀ ਖ਼ਬਰ ਜਮਸ਼ੇਰ ਖਾਸ 'ਚ ਆਟਾ ਚੱਕੀ ਤੋਂ ਐਕਟਿਵਾ ਚੋਰੀ
Ad Position 24