ਕਰਤਾਰਪੁਰ, 1 ਅਪ੍ਰੈਲ (ਪ.ਪ.)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਮਹੀਨਾਵਾਰ ਮੀਟਿੰਗ ਕਰਤਾਰਪੁਰ 'ਚ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਅਤੇ ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਗੰਗਸਰ ਸਾਹਿਬ ਦੇ ਦੀਵਾਨ ਹਾਲ ਵਿੱਚ ਹੋਈ ¢ ਜਿਸ ਵਿੱਚ ਸੈਂਕੜੇ ਕਿਸਾਨਾਂ ਨੇ ਹਿੱਸਾ ਲਿਆ ¢ ਇਸ ਮÏਕੇ ਕਿਸਾਨ ਯੂਨੀਅਨ ਆਗੂਆਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਵਿੱਚ ਆਲੂ ਦੀ ਫ਼ਸਲ ਦੀ ਹੋ ਰਹੀ ਬੇਕਦਰੀ ਦੇ ਹੱਲ ਲਈ ਸਰਕਾਰ ਕਿਸਾਨਾਂ ਦੀ ਬਾਂਹ ਫੜੇ ਅਤੇ ਸਪੈਸਲ ਟਰੇਨਾਂ ਚਲਾ ਕੇ ਆਲੂ ਹੋਰ ਸਟੇਟਾਂ ਨੂੰ ਭੇਜਿਆ ਜਾਵੇ ਅਤੇ ਵਾਹਗਾ ਸਰਹੱਦ ਰਾਹੀਂ ਭਾਰਤ-ਪਾਕਿਸਤਾਨ ਵਪਾਰ ਨੂੰ ਖੋਲਿ੍ਹਆ ਜਾਵੇ ਤਾਂ ਜੋ ਕਿਸਾਨਾਂ ਨੂੰ ਫਸਲਾਂ ਦਾ ਭਾਅ ਪੂਰਾ ਮਿਲ ਸਕੇ ¢ ਇਸ ਮÏਕੇ ਕਿਸਾਨ ਆਗੂਆਂ ਨੇ ਆਖਿਆ ਕਿ ਭਾਵੇਂ ਕਣਕ ਦੀ ਸਰਕਾਰੀ ਖਰੀਦ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ ਪਰ ਸਰਕਾਰੀ ਤÏਰ ਤੇ ਮੰਡੀਆਂ ਵਿੱਚ ਕੋਈ ਪ੍ਰਬੰਧ ਨਹੀਂ ਸਰਕਾਰ ਮੰਡੀਆਂ ਵਿੱਚ ਕਣਕ ਦੀ ਖਰੀਦ ਲਈ ਢੁਕਵੇਂ ਪ੍ਰਬੰਧ ਯਕੀਨੀ ਬਣਾਵੇ ਅਤੇ ਕਿਸਾਨਾਂ ਦੀ ਫ਼ਸਲ ਦੀ ਅਦਾਇਗੀ 48 ਘੰਟੇ ਵਿੱਚ ਕਿਸਾਨ ਦੇ ਖਾਤੇ ਵਿੱਚ ਪਾਉਣੀ ਯਕੀਨੀ ਬਣਾਈ ਜਾਵੇ ¢ ਇਸ ਮÏਕੇ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਬਲਾਕ ਪ੍ਰਧਾਨ ਬਹਾਦਰ ਸਿੰਘ ਮੱਲੀਆਂ, ਸਰਬਜੀਤ ਸਿੰਘ ਬਾਠ, ਚਰਨਜੀਤ ਸਿੰਘ ਕਾਲਾ ਖੇੜਾ,ਨੰਬਰਦਾਰ ਮੋਹਣ ਸਿੰਘ ਆਲਮਪੁਰ,ਨੰਬਰਦਾਰ ਗੁਰਮੇਲ ਸਿੰਘ ਸਰਾਏ ਖਾਸ, ਜਸਪਾਲ ਸਿੰਘ ਕਾਹਲਵਾਂ, ਜਗਜੀਤ ਸਿੰਘ ਜੱਗਾ ਪੱਤੜ ਕਲਾਂ, ਭੁਪਿੰਦਰ ਸਿੰਘ ਕਾਹਲਵਾਂ, ਮੋਹਣ ਲਾਲ ਨੰਬਰਦਾਰ, ਬਲਵਿੰਦਰ ਸਿੰਘ ਨੰਬਰਦਾਰ,ਜੀਤ ਸਿੰਘ ਧੀਰਪੁਰ,ਸੂਬਾ ਸਿੰਘ ਧੀਰਪੁਰ, ਜਰਨੈਲ ਸਿੰਘ ਫÏਜੀ, ਸੰਤੋਖ ਸਿੰਘ ਕਾਲਾ ਖੇੜਾ, ਪਿਆਰਾ ਸਿੰਘ ਕਾਲਾ ਖੇੜਾ, ਸੂਰਤ ਸਿੰਘ ਕੁਦੋਵਾਲ ਆਦਿ ਹਾਜ਼ਰ ਸਨ¢