14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਡਾ. ਅੰਬੇਡਕਰ ਦੇ ਬੁੱਤ ਦਾ ਨਿਰਾਦਰ ਕਰਨ ਦੀ ਨਿਖੇਧੀ

Ad Position 21
No active advertisement
ਅਜੀਤ ਡੈਸਕ 02-04-2026
ਗੁਰਾਇਆ, 1 ਅਪ੍ਰੈਲ (ਬਲਵਿੰਦਰ ਸਿੰਘ)- ਅੰਬੇਡਕਰ ਸੈਨਾ ਆਫ਼ ਇੰਡੀਆ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਗੁਲਸ਼ਨ ਮਸੰਦਪੁਰ ਨੇ ਗੜ੍ਹਸ਼ੰਕਰ ਦੇ ਨੂਰਪੁਰ ਜੱਟਾਂ ਪਿੰਡ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੱੁਤਾਂ ਦਾ ਨਿਰਾਦਰ ਕਰਨ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕੀਤੀ ਹੈ | ਗੁਲਸ਼ਨ ਮਸੰਦਪੁਰ ਨੇ ਕਿਹਾ ਕਿ ਗੱਲ ਬਰਦਾਸ਼ਤ ਤੋਂ ਬਾਹਰ ਹੋ ਗਈ ਹੈ ਕਿ ਹਰ ਸਾਲ ਪੰਜਾਬ ਅੰਦਰ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤਾਂ ਦਾ ਅਪਮਾਨ ਵਧ ਰਿਹਾ ਹੈ | ਮੁੱਖ ਦੋਸ਼ੀ ਅਮਰੀਕਾ 'ਚ ਬੈਠਾ ਹੈ, ਜਿਸ ਨੰੂ ਕਾਬੂ ਕਰਨ 'ਚ ਪੰਜਾਬ ਸਰਕਾਰ ਫ਼ੇਲ੍ਹ ਰਹੀ ਹੈ | ਉਨ੍ਹਾਂ ਕਿਹਾ ਹੁਸ਼ਿਆਰਪੁਰ ਦੇ ਪਿੰਡ ਨੂਰਪੁਰ ਜੱਟਾਂ 'ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੇ ਨਿਰਾਦਰ ਦੀ ਘਟਨਾ ਨੇ ਸਮੁੱਚੇ ਸਮਾਜ ਦੇ ਹਿਰਦਿਆਂ ਨੂੰ ਵਲੂੰਧਰਿਆ ਹੈ | ਮਸੰਦਪੁਰ ਨੇ ਅੱਗੇ ਕਿਹਾ ਜੇਕਰ ਇਨ੍ਹਾਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਫ਼ੇਲ੍ਹ ਰਹਿੰਦੀ ਹੈ ਤਾਂ ਸਾਨੂੰ ਸਖ਼ਤ ਫ਼ੈਸਲੇ ਲੈਣ ਲਈ ਮਜਬੂਰ ਹੋਣਾ ਪਵੇਗਾ |
Ad Position 22
No active advertisement
ਪਿਛਲੀ ਖ਼ਬਰ ਓ.ਐਸ.ਡੀ. ਰਵਿੰਦਰ ਟੁਰਨਾ ਵਲੋਂ ਸਾਬਕਾ ਮੰਤਰੀ ਲਾਲ ਸਿੰਘ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਅਗਲੀ ਖ਼ਬਰ ਢੱਕ ਮਜਾਰਾ ਦੀਆਂ ਸੰਗਤਾਂ ਨੇ ਕੀਤੀ ਗੁਰਧਾਮਾਂ ਦੀ ਯਾਤਰਾ
Ad Position 24