ਮਹਿਤਪੁਰ, 1 ਅਪ੍ਰੈਲ (ਲਖਵਿੰਦਰ ਸਿੰਘ)-ਮਨਦੀਪ ਸਿੰਘ ਲੇਖਾਕਾਰ ਨੂੰ 58 ਸਾਲ ਦੀ ਉਮਰ ਪੂਰੀ ਹੋਣ ਉਪਰੰਤ ਪੰਜਾਬ ਸਰਕਾਰ ਪੰਜਾਬ ਮੰਡੀ ਬੋਰਡ ਮਾਰਕੀਟ ਕਮੇਟੀ ਮੈਂਬਰ ਲੇਖਾਕਾਰ ਸੇਵਾਵਾਂ ਤੋਂ ਸੇਵਾ ਮੁਕਤ ਕੀਤਾ ਗਿਆ | ਜਿਸ ਦੌਰਾਨ ਆਏ ਸਾਰੇ ਮਹਿਮਾਨਾਂ ਵਲੋਂ ਮਨਦੀਪ ਸਿੰਘ ਲੇਖਾਕਾਰ ਨੂੰ ਸਨਮਾਨਿਤ ਕੀਤਾ | ਆੜ੍ਹਤੀਆ ਐਸੋਸੀਏਸ਼ਨ ਵਲੋਂ ਮਨਦੀਪ ਸਿੰਘ ਲੇਖਾਕਾਰ ਨੂੰ ਜੇ.ਕੇ ਰਿਸੋਰਟ ਮਹਿਤਪੁਰ ਵਿਖੇ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ ਜਿਸ ਦੌਰਾਨ ਉਹਨਾਂ ਨੂੰ ਸਨਮਾਨ ਚਿੰਨ ਤੇ ਗਿਫ਼ਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤਜਿੰਦਰ ਕੁਮਾਰ ਡਿਪਟੀ ਜ਼ਿਲਾ ਮੰਡੀ ਅਫ਼ਸਰ ਵਾਧੂ ਚਾਰਜ ਸਕੱਤਰ ਮਾਰਕੀਟ ਕਮੇਟੀ ਮਹਿਤਪੁਰ, ਅੰਮਿ੍ਤਪਾਲ ਸਿੰਘ ਮੰਡੀ ਸੁਪਰਵਾਈਜ਼ਰ, ਜਸਵਿੰਦਰ ਸਿੰਘ ਮੰਡੀ ਸੁਪਰਵਾਈਜ਼ਰ, ਹਰਪ੍ਰੀਤ, ਪਰਮਿੰਦਰ ਕੋਦਰ, ਪ੍ਰਦੀਪ, ਨਬੀ ਸਿੱਧੂ, ਬਲਵਿੰਦਰ ਸਿੰਘ ਪ੍ਰਧਾਨ ਆੜਤੀਆ ਐਸੋਸੀਏਸ਼ਨ, ਅੰਮਿ੍ਤਪਾਲ ਸਿੰਘ ਖਹਿਰਾ, ਜਸਵਿੰਦਰ ਸਿੰਘ ਮਾਲੋਵਾਲ, ਜਗਦੀਸ਼ ਮਿਗਲਾਨੀ, ਹਨੀ ਮਿਗਲਾਨੀ, ਰਿੰਕੂ ਮਿਗਲਾਨੀ, ਅਜੇ ਸੂਦ ਪਰਮਜੀਤ ਸਿੰਘ ਭਾਟੀਆ, ਤਰਸੇਮ ਸਿੰਘ ਬਾਲੋਕੀ, ਜਤਿੰਦਰ ਸਮਰਾ, ਸੁਖਮਨ ਪ੍ਰੀਤ ਸਿੰਘ ਮੱਟੂ, ਕੁਲਦੀਪ ਸਿੰਘ, ਨਰਿੰਦਰ ਸਿੰਘ ਆਦਿ ਹਾਜ਼ਰ ਸਨ |