17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਕੌਂਸਲਰ 'ਤੇ ਵਿਆਹ ਸਮਾਗਮ ਦੌਰਾਨ ਹਮਲੇ ਦੇ ਦੋਸ਼, ਕੇਸ ਦਰਜ

Ad Position 21
No active advertisement
ਅਜੀਤ ਡੈਸਕ 03-04-2026
ਮਕਸੂਦਾਂ, 2 ਅਪ੍ਰੈਲ (ਸੌਰਵ ਮਹਿਤਾ)-ਸ਼ਹਿਰ ਦੇ ਗੁਰੂ ਰਵਿਦਾਸ ਨਗਰ ਇਲਾਕੇ ਵਿਚ ਇਕ ਵਿਆਹ ਸਮਾਗਮ ਦੌਰਾਨ ਹੋਏ ਝਗੜੇ ਨੇ ਉਸ ਵੇਲੇ ਗੰਭੀਰ ਰੂਪ ਧਾਰ ਲਿਆ ਜਦੋਂ ਇਕ ਕੌਂਸਲਰ 'ਤੇ ਨੌਜਵਾਨ ਨੂੰ ਰਿਵਾਲਵਰ ਦੇ ਬੱਟ ਨਾਲ ਵਾਰ ਕਰ ਕੇ ਜ਼ਖ਼ਮੀ ਕਰਨ ਦੇ ਦੋਸ਼ ਲੱਗੇ ਹਨ | ਪੁਲਿਸ ਨੇ ਮਾਮਲੇ ਦੀ ਜਾਂਚ ਉਪਰੰਤ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ | ਪੁਲਿਸ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਯੁਗੇਸ਼ ਉਰਫ ਹਨੀ ਵਿਰਦੀ (39), ਵਾਸੀ ਨਿਊ ਗੁਰੂ ਨਾਨਕ ਨਗਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ 7 ਮਾਰਚ 2026 ਨੂੰ ਉਹ ਆਪਣੇ ਭਰਾ ਨਵਦੀਪ ਵਿਰਦੀ ਨਾਲ ਇਕ ਵਿਆਹ ਸਮਾਗਮ ਵਿਚ ਸ਼ਾਮਿਲ ਹੋਣ ਲਈ ਗਿਆ ਹੋਇਆ ਸੀ | ਰਾਤ ਕਰੀਬ 9:30 ਵਜੇ ਜਦੋਂ ਉਹ ਜਾਗੋ ਸਮਾਗਮ ਵੱਲ ਵਧ ਰਹੇ ਸਨ ਤਾਂ ਡੀਜੇ ਕੋਲ ਪਹਿਲਾਂ ਹੀ ਤਕਰਾਰ ਚੱਲ ਰਹੀ ਸੀ | ਇਸ ਦੌਰਾਨ ਮੌਕੇ 'ਤੇ ਪਹੁੰਚੇ ਕੌਂਸਲਰ ਨੀਰਜ ਜੱਸਲ ਉਰਫ ਕਾਲੂ ਨੇ ਯੁਗੇਸ਼ ਨਾਲ ਬਹਿਸ ਕਰਦੇ ਹੋਏ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ | ਦੋਸ਼ ਹੈ ਕਿ ਗੁੱਸੇ ਵਿਚ ਆ ਕੇ ਕੌਂਸਲਰ ਨੇ ਪਹਿਲਾਂ ਉਸ ਦੇ ਮੂੰਹ 'ਤੇ ਥੱਪੜ ਮਾਰਿਆ ਅਤੇ ਫਿਰ ਆਪਣੀ ਲਾਇਸੰਸੀ ਰਿਵਾਲਵਰ ਕੱਢ ਕੇ ਯੁਗੇਸ਼ ਦੇ ਮੱਥੇ ਤੇ ਨੱਕ 'ਤੇ ਵਾਰ ਕੀਤਾ | ਹਮਲੇ ਨਾਲ ਯੁਗੇਸ਼ ਦੇ ਮੱਥੇ 'ਚੋਂ ਖੂਨ ਵਗਣ ਲੱਗ ਪਿਆ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ | ਦੱਸਣ ਮੁਤਾਬਿਕ ਜ਼ਖ਼ਮੀ ਹੋਏ ਯੋਗੇਸ਼ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਵਲੋਂ ਤੁਰੰਤ ਸਿਵਲ ਹਸਪਤਾਲ ਜਲੰਧਰ ਲਿਜਾਇਆ, ਜਿਥੇ ਡਾਕਟਰਾਂ ਨੇ ਉਸ ਦੇ ਮੱਥੇ 'ਤੇ ਲੱਗੀਆਂ ਦੋ ਸੱਟਾਂ 'ਤੇ ਕੁਲ ਸੱਤ ਟਾਂਕੇ ਲਗਾਏ | ਡਾਕਟਰਾਂ ਵਲੋਂ ਉਸ ਦੀ ਸੀਟੀ ਸਕੈਨ ਕਰਵਾਉਣ ਲਈ ਕਿਹਾ ਗਿਆ | ਪੁਲਿਸ ਨੇ ਮਾਮਲੇ ਦੀ ਤਸਦੀਕ ਦੌਰਾਨ ਗਵਾਹਾਂ ਦੇ ਬਿਆਨ ਦਰਜ ਕੀਤੇ ਤੇ ਖੁਫੀਆ ਜਾਂਚ ਵੀ ਕੀਤੀ | ਇਸ ਸੰਬੰਧੀ ਥਾਣਾ ਡਵੀਜਨ ਨੰਬਰ 1 ਵਿਚ ਦੋਸ਼ੀ ਖ਼ਿਲਾਫ਼ ਮੁੱਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਪੁਲਿਸ ਤੇ ਡਰੱਗ ਵਿਭਾਗ ਦੀ ਟੀਮ ਨੇ ਮੈਡੀਕਲ ਸਟੋਰ ਤੋਂ ਪਾਬੰਦੀਸ਼ੁਦਾ ਦਵਾਈਆਂ ਕੀਤੀਆਂ ਬਰਾਮਦ, ਦੁਕਾਨਦਾਰ ਗਿ੍ਫ਼ਤਾਰ ਅਗਲੀ ਖ਼ਬਰ ਡਾ. ਕੁਲਾਰ ਓਬੈਸਿਟੀ ਐਂਡ ਮੈਟਾਬੋਲਿਕ ਸਰਜਰੀ ਸੁਸਾਇਟੀ ਆਫ਼ ਇੰਡੀਆ ਦੇ ਬਣੇ ਪ੍ਰਧਾਨ
Ad Position 24