17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਪੁਲਿਸ ਤੇ ਡਰੱਗ ਵਿਭਾਗ ਦੀ ਟੀਮ ਨੇ ਮੈਡੀਕਲ ਸਟੋਰ ਤੋਂ ਪਾਬੰਦੀਸ਼ੁਦਾ ਦਵਾਈਆਂ ਕੀਤੀਆਂ ਬਰਾਮਦ, ਦੁਕਾਨਦਾਰ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 03-04-2026
ਜਲੰਧਰ, 2 ਅਪ੍ਰੈਲ (ਐੱਮ. ਐੱਸ. ਲੋਹੀਆ)-ਪੁਲਿਸ ਤੇ ਡਰੱਗ ਵਿਭਾਗ ਦੀ ਟੀਮ ਵਲੋਂ ਭਾਰਗੋ ਕੈਂਪ ਦੇ ਮੇਨ ਬਾਜ਼ਾਰ 'ਚ ਕੀਤੀ ਸਾਂਝੀ ਕਾਰਵਾਈ ਦੌਰਾਨ ਐੱਸ. ਐੱਸ. ਮੈਡੀਕੋਜ਼ ਨਾਂਅ ਹੇਠ ਚੱਲ ਰਹੀ ਦਵਾਈਆਂ ਦੀ ਦੁਕਾਨ 'ਤੇ ਕਾਰਵਾਈ ਕਰਦੇ ਹੋਏ ਪਾਬੰਦੀਸ਼ੁਦਾ ਦਵਾਈਆਂ ਬਰਾਮਦ ਕੀਤੀਆਂ ਹਨ | ਏ. ਸੀ. ਪੀ. (ਪੱਛਮੀ) ਆਤਿਸ਼ ਭਾਟੀਆ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਨੂੰ ਸੂਤਰਾਂ ਤੋਂ ਜਾਣਕਾਰੀ ਮਿਲੀ ਸੀ ਕਿ ਐੱਸ. ਐੱਸ. ਮੈਡੀਕੋਜ਼ ਦੇ ਮਾਲਕ ਸੰਨੀ ਪੁੱਤਰ ਹੰਸਰਾਜ ਵਲੋਂ ਪਾਬੰਦੀਸ਼ੁਦਾ ਦਵਾਈਆਂ ਵੇਚੀਆਂ ਜਾ ਰਹੀਆਂ ਹਨ | ਉਨ੍ਹਾਂ ਵਲੋਂ ਅੱਜ ਡਰੱਗ ਇੰਸਪੈਕਟਰ ਅਮਿਤ ਬੰਸਲ ਨੂੰ ਨਾਲ ਲੈ ਕੇ ਦੁਕਾਨ ਦੀ ਜਾਂਚ ਕੀਤੀ ਗਈ, ਤਾਂ ਉੱਥੋਂ ਪਾਬੰਦੀਸ਼ੁਦਾ ਦੋ ਤਰ੍ਹਾਂ ਦੀਆਂ ਕਰੀਬ 525 ਗੋਲੀਆਂ ਬਰਾਮਦ ਹੋਈਆਂ ਹਨ | ਉਨ੍ਹਾਂ ਵਲੋਂ ਦੁਕਾਨਦਾਰ ਤੋਂ ਇਸ ਦੇ ਰਿਕਾਰਡ ਦੀ ਮੰਗ ਕੀਤੀ ਗਈ, ਤਾਂ ਉਹ ਰਿਕਾਰਡ ਪੇਸ਼ ਨਹੀਂ ਕਰ ਸਕਿਆ | ਥਾਣਾ ਮੁਖੀ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਬਰਾਮਦ ਹੋਈਆਂ ਦਵਾਈਆਂ ਨੂੰ ਕਬਜ਼ੇ 'ਚ ਲੈ ਕੇ ਦੁਕਾਨਦਾਰ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਖ਼ਿਲਾਫ਼ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਨੈਸ਼ਨਲ ਆਈ ਕੇਅਰ ਲੇਸਿਕ ਹੱਬ ਦੀ ਹਾਫ਼ ਮੈਰਾਥਨ ਦੌੜ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ-ਡਾ. ਪਿਊਸ਼ ਸੂਦ ਅਗਲੀ ਖ਼ਬਰ ਕੌਂਸਲਰ 'ਤੇ ਵਿਆਹ ਸਮਾਗਮ ਦੌਰਾਨ ਹਮਲੇ ਦੇ ਦੋਸ਼, ਕੇਸ ਦਰਜ
Ad Position 24