ਜਲੰਧਰ, 2 ਅਪ੍ਰੈਲ (ਡਾ. ਜਤਿੰਦਰ ਸਾਬੀ)-ਨੈਸ਼ਨਲ ਆਈ ਕੇਅਰ ਤੇ ਲੇਸਿਕ ਹੱਬ ਵਲੋਂ 5 ਅਪ੍ਰੈਲ ਨੂੰ ਕਰਵਾਈ ਜਾ ਰਹੀ ਮੈਰਾਥਨ ਦੌੜ ਰਫਤਾਰ ਦੇ ਸੂਰਮੇ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਸ ਸੰਬੰਧੀ ਡਾ. ਪਿਯੂਸ਼ ਸੂਦ, ਡਾ. ਰੂਚੀ ਗੌੜ ਤੇ ਰਾਜੇਸ਼ ਬਾਹਰੀ ਨੇ ਦੱਸਿਆ ਕਿ ਇਸ ਮੈਰਾਥਨ ਦੌੜ 'ਚ ਤਿੰਨ ਈਵੈਂਟਸ 'ਚ ਬੱਚਿਆਂ ਲਈ ਇਕ ਵਿਸ਼ੇਸ਼ ਈਵੈਂਟਸ 3 ਕਿੱਲੋਮੀਟਰ ਹੋਵੇਗਾ | ਦੌੜ 'ਚ 21 ਕਿੱਲੋਮੀਟਰ ਦੌੜ ਸਵੇਰੇ 5.30 ਵਜੇ, 10 ਕਿੱਲੋਮੀਟਰ ਦੌੜ ਸਵੇਰੇ 6 ਵਜੇ, 5 ਕਿੱਲੋਮੀਟਰ ਦੌੜ ਸਵੇਰੇ 6.30 ਵਜੇ, 3 ਕਿੱਲੋਮੀਟਰ ਦੌੜ ਸਵੇਰੇ 6.45 'ਤੇ ਸ਼ੁਰੂ ਹੋਵੇਗੀ | ਮੈਰਾਥਨ ਦੌੜ ਦਾ ਉਦੇਸ਼ ਨਸ਼ਾ ਰਹਿਤ ਸਮਾਜ, ਬੇਟੀ ਬਚਾਓ ਤੇ ਬੇਟੀ ਪੜ੍ਹਾਓ, ਵਰਲਡ ਆਈ-ਡੋਨੇਸ਼ਨ ਤੇ ਵੋਮੈਨ ਇਮਪਾਵਰਮੈਂਟ ਹੈ | ਦੌੜ ਸ਼ੁਰੂ ਹੋਣ ਤੋਂ ਪਹਿਲਾਂ ਐਸ਼ਲੇ ਗਰੁੱਪ ਤੇ ਰਾਜਨ ਸਿਆਲ ਵਲੋਂ ਸਾਰੇ ਦੌੜਾਕਾਂ ਨਾਲ ਵਾਰਮ ਅੱਪ ਸ਼ੈਸ਼ਨ ਹੋਵੇਗਾ | ਇਹ ਮੈਰਾਥਨ ਦੌੜ ਸਪੋਰਟਸ ਕਾਲਜ ਤੋਂ ਸ਼ੁਰੂ ਹੋਵੇਗੀ ਤੇ ਕਪੂਰਥਲਾ ਚੌਕ, ਵਰਕਸ਼ਾਪ ਚੌਕ, ਡੀ. ਏ. ਵੀ. ਕਾਲਜ, ਸਬਜ਼ੀ ਮੰਡੀ ਮਕਸੂਦਾ, ਸੂਰਾਨੱਸੀ ਦਾ 21 ਕਿੱਲੋਮੀਟਰ ਦਾ ਰਸਤਾ ਤਹਿ ਕਰਕੇ ਵਾਪਸ ਸਪੋਰਟਸ ਕਾਲਜ ਜਲੰਧਰ ਵਿਖੇ ਸਮਾਪਤ ਹੋਵੇਗੀ | ਡਾ. ਪਿਯੂਸ਼ ਸੂਦ ਨੇ ਦੱਸਿਆ 5 ਅਪ੍ਰੈਲ ਨੂੰ ਹੋਣ ਵਾਲੀ ਦੌੜ ਦੀ ਰਜਿਸ਼ਟ੍ਰੇਸ਼ਨ ਰਾਹੀਂ ਇਕੱਠੀ ਹੋਣ ਵਾਲੀ ਰਾਸ਼ੀ ਨਾਲ 100 ਜ਼ਰੂਰਤਮੰਦ ਮਰੀਜ਼ਾਂ ਦੀਆਂ ਅੱਖਾਂ ਦਾ ਮੁਫਤ ਕੈਟਿਰਿਕ ਅਪ੍ਰੇਸ਼ਨ ਨੈਸ਼ਨਲ ਆਈ-ਕੇੇਅਰ ਹਸਪਤਾਲ ਵਿਖੇ ਕੀਤੇ ਜਾਣਗੇ | ਪਹਿਲੇ, ਦੂਜੇ, ਤੀਜੇ ਸਥਾਨ 'ਤੇ 21 ਕਿੱਲੋਮੀਟਰ, 10 ਕਿੱਲੋਮੀਟਰ ਤੇ 5 ਕਿੱਲੋਮੀਟਰ ਦੌੜ ਦੇ ਜੇਤੂਆਂ ਨੂੰ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਦੌੜ ਨੂੰ ਨਗਰ ਨਿਗਮ ਜਲੰੰਧਰ, ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਸਕੂਲ, ਕਾਲਜਾਂ ਤੋਂ ਸਾਰੀਆਂ ਸੰਸਥਾਂਵਾ ਨੂੰ ਇਸ ਦੌੜ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ ਤੇ ਸਾਰਿਆਂ ਨੇ ਇਸ ਦੌੜ ਨੂੰ ਸਫਲ ਬਣਾਉਣ ਦਾ ਹਰ ਸੰੰਭਵ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ ਹੈ | ਇਸ ਮੌਕੇ ਤੁਲਿਕਾ, ਪੁਨੀਤ ਚੱਢਾ, ਰਮਨ ਅਰੋੜਾ, ਰਾਜੂ ਧੀਰ, ਪਰਮਵੀਰ ਸਿੰਘ ਤੇ ਹੋਰ ਹਾਜ਼ਰ ਸਨ |