ਜਲੰਧਰ, 5 ਅਪ੍ਰੈਲ (ਸ਼ਿਵ)-ਸ਼ਹਿਰ ਵਿਚ ਗਈ ਨਿਗਮ ਜ਼ੋਨਾਂ ਦੇ ਬਾਹਰ ਠੇਕੇਦਾਰਾਂ ਵਲੋਂ ਪੁੱਟੀਆਂ ਗਈਆਂ ਪੁਰਾਣੀਆਂ ਇੰਟਰਲਾਕ ਟਾਈਲਾਂ ਨੂੰ ਜ਼ੋਨਾਂ ਦੇ ਬਾਹਰ ਹੀ ਸੁੱਟ ਕੇ ਉਥੇ ਕਬਜ਼ੇ ਕਰ ਲਏ ਗਏ ਹਨ, ਜਿਸ ਕਰਕੇ ਲੋਕਾਂ ਨੂੰ ਇਸ ਨਾਲ ਪੇ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਨਗਰ ਨਿਗਮ ਦੇ ਜ਼ੋਨ ਵੀਰ ਬਬਰੀਕ ਚÏਕ ਵਿਖੇ ਖ਼ੁਦ ਹੀ ਪੁਰਾਣੀਆਂ ਟਾਈਲਾਂ ਸੁੱਟੀਆਂ ਗਈਆਂ ਹਨ | ਕਈ ਗਲੀਆਂ, ਪਾਰਕਾਂ 'ਚੋਂ ਟਾਈਲਾਂ ਪੁੱਟ ਕੇ ਜ਼ੋਨ ਦੇ ਬਾਹਰ ਸੁੱਟ ਦਿੱਤੀਆਂ ਗਈਆਂ ਹਨ | ਪਿਛਲੇ ਤਿੰਨ ਮਹੀਨਿਆਂ ਤੋਂ ਨਾ ਹੀ ਇਨ੍ਹਾਂ ਨੂੰ ਕਿਤੇ ਵਰਤੋਂ ਵਾਸਤੇ ਲਾਇਆ ਜਾ ਰਿਹਾ ਨਾ ਹੀ ਇਸ ਨੂੰ ਕਿਤੇ ਆਪਣੇ ਗੋਦਾਮ 'ਚ ਰੱਖਿਆ ਜਾ ਰਿਹਾ | ਜਿਹੜੀ ਅੱਧੀ ਸੜਕ ਤੋਂ ਜ਼ਿਆਦਾ ਹਿੱਸਾ ਟਾਈਲਾਂ ਨੇ ਘੇਰ ਲਿਆ ਹੈ | ਲੋਕਾਂ ਦਾ ਕਹਿਣਾ ਹੈ ਕਿ ਪੁਰਾਣੀਆਂ ਟਾਈਲਾਂ ਅੱਧੀ ਸੜਕ 'ਤੇ ਪਈਆਂ ਹਨ ਤੇ ਲੋਕ ਪੇ੍ਰਸ਼ਾਨ ਹੋ ਰਹੇ ਹਨ |
ਲੰਮਾ ਪਿੰਡ ਵਰਕਸ਼ਾਪ ਦੀ ਅਜੇ ਠੀਕ ਨਹੀਂ ਕੀਤੀ ਕੰਧ
ਜਲੰਧਰ, 5 ਅਪ੍ਰੈਲ (ਸ਼ਿਵ)-ਲੰਬਾ ਪਿੰਡ ਚੌਕ ਦੇ ਕੋਲ ਲੰਬੇ ਸਮੇਂ ਤੋਂ ਨਿਗਮ ਦੀ ਵਰਕਸ਼ਾਪ ਦੀ ਇਕ ਪਾਸੇ ਤੋੜੀ ਗਈ ਕੰਧ ਨੂੰ ਅਜੇ ਤੱਕ ਠੀਕ ਨਹੀਂ ਕੀਤਾ ਗਿਆ ਹੈ, ਜਿਸ ਕਰਕੇ ਸਾਮਾਨ ਦੀ ਚੋਰੀ ਹੋਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਯੂਨੀਅਨ ਆਗੂ ਸ਼ੰਮੀ ਲੂਥਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਡਿੱਗੀਆਂ ਹੋਈਆਂ ਇੱਟਾਂ ਇਕੱਠੀਆਂ ਕਰਵਾਈਆਂ ਤਾਂ ਹੋਰ ਕੰਮ ਲਈ ਮਜ਼ਦੂਰਾਂ ਨੂੰ 40 ਹਜ਼ਾਰ ਰੁਪਏ ਕੋਲੋਂ ਖ਼ਰਚਿਆ ਹੈ ਪਰ ਇਸ ਦੇ ਬਾਵਜੂਦ ਨਿਗਮ ਦੇ ਅਫ਼ਸਰ ਇਸ ਕੰਧ ਨੂੰ ਬਣਾਉਣ ਲਈ ਕੋਈ ਖਰਚਾ ਕਰਨ ਲਈ ਤਿਆਰ ਨਹੀਂ ਹਨ | ਸ਼ਹਿਰ 'ਚ ਵਿਕਾਸ ਦੀ ਗੱਲ ਕਹੀ ਜਾ ਰਹੀ ਹੈ ਪਰ ਨਿਗਮ ਨੂੰ ਆਪਣੀ ਜਾਇਦਾਦ ਦੀ ਕੋਈ ਚਿੰਤਾ ਨਹੀਂ ਹੈ |
ਨਿਗਮ ਜ਼ੋਨਾਂ ਦੇ ਬਾਹਰ ਪੁਰਾਣੀ ਇੰਟਰਲਾਕ ਟਾਈਲਾਂ ਸੱੁਟ ਕੇ ਨਿਗਮ ਆਪ ਹੀ ਕਰ ਰਿਹਾ ਕਬਜ਼ੇ
ਅਜੀਤ ਡੈਸਕ
06-04-2026