08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਜਲੰਧਰ ਰੇਲਵੇ ਸਟੇਸ਼ਨ ਦੇ ਪਾਣੀ, ਸੀਵਰੇਜ ਦੀ 87 ਲੱਖ ਬਕਾਇਆ ਰਕਮ ਵਸੂਲੀ

Ad Position 21
No active advertisement
ਅਜੀਤ ਡੈਸਕ 07-04-2026
ਜਲੰਧਰ, 6 ਅਪ੍ਰੈਲ (ਸ਼ਿਵ)-ਮੇਅਰ ਵਨੀਤ ਧੀਰ, ਕਮਿਸ਼ਨਰ ਸੰਦੀਪ ਰਿਸ਼ੀ ਤੇ ਸੰਯੁਕਤ ਕਮਿਸ਼ਨਰ ਡਾ. ਸੁਮਨਦੀਪ ਕੌਰ ਦੇ ਨਿਰਦੇਸ਼ਾਂ ਅਨੁਸਾਰ, ਫਲੈਗ ਸਕਾਊਟ ਅਸਟੇਟ ਅਫਸਰ-ਕਮ-ਚੀਫ ਟੈਕਸ ਕਲੈਕਟਰ ਅਸ਼ਵਨੀ ਗਿੱਲ ਤੇ ਸੁਪਰਡੈਂਟ ਵਾਟਰ ਰੇਟ ਹਰਪ੍ਰੀਤ ਵਾਲੀਆਂ ਦੀ ਦੇਖ-ਰੇਖ ਹੇਠ ਜ਼ੋਨ ਨੰਬਰ 5 ਵਿਚ ਕਾਰਵਾਈ ਕੀਤੀ ਗਈ | ਇਸ ਦੌਰਾਨ ਜ਼ੋਨ ਨੰਬਰ 5 'ਚ ਰੇਲਵੇ ਸਟੇਸ਼ਨ ਜਲੰਧਰ ਤੋ ਬਕਾਇਆ ਸੀਵਰੇਜ ਤੇ ਪਾਣੀ ਦੀ 87 ਲੱਖ ਰੁਪਏ ਦੀ ਰਕਮ ਵਸੂਲ ਕੀਤੀ ਗਈ | ਇਹ ਕਾਰਵਾਈ ਜ਼ੋਨ ਨੰਬਰ 5 ਦੇ ਏਰੀਆ ਇੰਚਾਰਜ ਇੰਸਪੈਕਟਰ ਯੋਗੇਸ਼ ਸ਼ਰਮਾ, ਇੰਸਪੈਕਟਰ ਹਰਜੀਤ ਬੌਬੀ, ਸੰਜੀਵ ਮੋਦਗਿਲ, ਪਰਮਿੰਦਰ ਸਿੰਘ, ਸੰਨ੍ਹੀ ਨਾਹਰ, ਰਜਿੰਦਰ ਸਭਰਵਾਲ ਤੇ ਬਿੱਲ ਡਿਸਟ੍ਰੀਬਿਊਟਰ ਅਜੇ ਕੁਮਾਰ, ਕੁਨਾਲ, ਗੌਰਵ ਵਲੋਂ ਅਮਲ 'ਚ ਲਿਆਂਦੀ ਗਈ | ਮੇਅਰ ਵਨੀਤ ਧੀਰ ਨੇ ਸਟਾਫ਼ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਪਾਣੀ, ਸੀਵਰੇਜ ਦੀ ਵਸੂਲੀ ਵਧਾਉਣ ਦੀ ਹਦਾਇਤ ਦਿੰਦੇ ਹੋਏ ਮੁਹਿੰਮ ਤੇਜ਼ ਕਰਨ ਲਈ ਕਿਹਾ ਤੇ ਡਿਫਾਲਟਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਹਦਾਇਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਤੱਟ ਰੱਖਿਆ ਲਈ ਤਿਆਰ ਹੋ ਰਹੇ 14 ਸਵਦੇਸ਼ੀ ਪੈਟਰੋਲ ਬੇੜੇ <br/> ਅਗਲੀ ਖ਼ਬਰ ਧੋਗੜੀ ਰੋਡ ਕੋਲ ਤਾਰਾਂ ਚੋਰੀ ਹੋਣ ਨਾਲ ਟਿਊਬਵੈੱਲ ਤੋਂ ਪਾਣੀ ਸਪਲਾਈ ਬੰਦ
Ad Position 24