08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਭਾਰਤੀ ਤੱਟ ਰੱਖਿਆ ਲਈ ਤਿਆਰ ਹੋ ਰਹੇ 14 ਸਵਦੇਸ਼ੀ ਪੈਟਰੋਲ ਬੇੜੇ <br/>

Ad Position 21
No active advertisement
ਅਜੀਤ ਡੈਸਕ 07-04-2026

ਨਵੀਂ ਦਿੱਲੀ, 6 ਅਪ੍ਰੈਲ (ਏਜੰਸੀ)-ਭਾਰਤੀ ਤੱਟ ਰੱਖਿਅਕ ਬਲ (ਆਈ.ਸੀ.ਜੀ.) ਦੀ ਸਮੁੰਦਰੀ ਤਾਕਤ ਨੂੰ ਵਧਾਉਣ ਲਈ 14 ਫਾਸਟ ਪੈਟਰੋਲ ਬੇੜੇ (ਐਫ.ਪੀ.ਵੀ.) ਪ੍ਰਾਜੈਕਟ 'ਚ ਅਹਿਮ ਤਰੱਕੀ ਹੋਈ ਹੈ | ਮੁੰਬਈ ਸਥਿਤ ਮਝਗਾਂਵ ਡਾਕ ਸ਼ਿਪਬਿਲਡਰਜ਼ ਲਿਮਟਡ (ਐਮ. ਡੀ. ਐਲ.) 'ਚ ਸੋਮਵਾਰ ਨੂੰ ਐਫ.ਪੀ.ਵੀ.-4 ਦੀ ਕੀਲ ਲੇਇੰਗ ਅਤੇ ਐਫ.ਪੀ.ਵੀ.-7 ਦੀ ਪਲੇਟ ਕਟਿੰਗ ਸੈਰੇਮਨੀ ਕਰਵਾਈ ਗਈ | ਇਸ ਸਮਾਗਮ 'ਚ ਤੱਟ ਰੱਖਿਅਕ ਬਲ ਦੇ ਸੀਨੀਅਰ ਅਧਿਕਾਰੀ ਤੇ ਐਮ.ਡੀ.ਐਲ. ਦੀ ਪ੍ਰਤੀਨਿਧੀ ਮੌਜੂਦ ਸਨ | ਇਹ ਪ੍ਰਾਜੈਕਟ ਜਨਵਰੀ 2024 'ਚ ਐਮ.ਡੀ.ਐਲ. ਨੂੰ ਸੌਂਪਿਆ ਗਿਆ ਸੀ, ਜਿਸ ਤਹਿਤ ਕੁਲ 14 ਆਧੁਨਿਕ ਪੈਟਰੋਲ ਬੇੜੇ ਬਣਾਏ ਜਾ ਰਹੇ ਹਨ | ਇਹ ਸਾਰੇ ਬੇੜੇ 340 ਟਨ ਦੇ ਹੋਣਗੇ ਅਤੇ ਵਾਟਰ-ਜੈੱਟ ਪ੍ਰੋਪਲੇਸ਼ਨ ਤਕਨੀਕ ਨਾਲ ਚੱਲਣਗੇ | ਇਨ੍ਹਾਂ ਜਹਾਜ਼ਾਂ ਨੂੰ ਤੱਟੀ ਸੁਰੱਖਿਆ, ਖੋਜ ਤੇ ਰਾਹਤ ਆਪ੍ਰੇਸ਼ਨ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਵਰਗੇ ਅਹਿਮ ਕੰਮਾਂ ਲਈ ਡਿਜਾਇਨ ਕੀਤਾ ਗਿਆ ਹੈ | ਇਸ ਪ੍ਰਾਜੈਕਟ 'ਚ ਸਵਦੇਸ਼ੀ ਤਕਨੀਕ 'ਤੇ ਖਾਸ ਜ਼ੋਰ ਦਿੱਤਾ ਗਿਆ ਹੈ | ਇਨ੍ਹਾਂ 14 ਨਵੇਂ ਜਹਾਜ਼ਾਂ ਦੇ ਸ਼ਾਮਿਲ ਹੋਣ ਨਾਲ ਭਾਰਤੀ ਤੱਟ ਰੱਖਿਅਕ ਬਲ ਦੀ ਹਿੰਦ ਮਹਾਂਸਾਗਰ ਖੇਤਰ 'ਚ ਮੌਜੂਦਗੀ ਤੇ ਨਿਗਰਾਨੀ ਸਮਰੱਥਾ ਵਧੇਗੀ |

Ad Position 22
No active advertisement
ਪਿਛਲੀ ਖ਼ਬਰ ਐਲ.ਪੀ.ਜੀ. ਨਾਲ ਭਰੇ ਦੋ ਹੋਰ ਭਾਰਤੀ ਜਹਾਜ਼ਾਂ ਨੇ ਪਾਰ ਕੀਤਾ ਹੋਰਮੁਜ਼ <br/> ਅਗਲੀ ਖ਼ਬਰ ਜਲੰਧਰ ਰੇਲਵੇ ਸਟੇਸ਼ਨ ਦੇ ਪਾਣੀ, ਸੀਵਰੇਜ ਦੀ 87 ਲੱਖ ਬਕਾਇਆ ਰਕਮ ਵਸੂਲੀ
Ad Position 24