ਨਵੀਂ ਦਿੱਲੀ, 6 ਅਪ੍ਰੈਲ (ਉਪਮਾ ਡਾਗਾ ਪਾਰਥ)- ਐਲ.ਪੀ.ਜੀ. ਸੰਕਟ ਦਰਮਿਆਨ ਸਰਕਾਰ ਨੇ ਰਾਹਤ ਦੀ ਖ਼ਬਰ ਦਿੰਦਿਆਂ ਕਿਹਾ ਕਿ ਐਲ.ਪੀ.ਜੀ. ਨਾਲ ਭਰੇ ਦੋ ਹੋਰ ਭਾਰਤੀ ਜਹਾਜ਼ਾਂ - ਗ੍ਰੀਨ ਸਾਨਵੀ ਅਤੇ ਗ੍ਰੀਨ ਆਸਾ ਨੇ ਹੋਰਮੁਜ਼ ਜਲਡਮਰੂ ਪਾਰ ਕਰ ਲਿਆ ਹੈ | ਜਹਾਜ਼ਰਾਨੀ ਅਤੇ ਜਲਮਾਰਗ ਮੰਤਰਾਲੇ ਦੇ ਵਧੀਕ ਸਕੱਤਰ ਮੁਕੇਸ਼ ਮੰਗਲ ਨੇ ਕਿਹਾ ਕਿ ਪਿਛਲੇ ਦੋ ਦਿਨਾਂ 'ਚ ਐਲ.ਪੀ.ਜੀ. ਲੈ ਕੇ ਜਾ ਰਹੇ ਭਾਰਤੀ ਝੰਡੇ ਵਾਲੇ ਦੋ ਜਹਾਜ਼ਾਂ ਨੇ ਹੋਰਮੁਜ਼ ਜਲਡਮਰੂ ਸੁਰੱਖਿਅਤ ਤਰੀਕੇ ਨਾਲ ਪਾਰ ਕਰ ਲਿਆ ਹੈ | ਇਸ ਤੋਂ ਇਲਾਵਾ ਪੱਛਮੀ ਫਾਰਸੀ ਖਾੜੀ ਇਲਾਕੇ 'ਚ ਇਸ ਵੇਲੇ ਭਾਰਤੀ ਝੰਡੇ ਵਾਲੇ 16 ਜਹਾਜ਼ ਮੌਜੂਦ ਹਨ, ਜਿਨ੍ਹਾਂ 'ਚ ਕੁੱਲ 433 ਭਾਰਤੀ ਨਾਵਿਕ ਸਵਾਰ ਹਨ | ਮੰਤਰਾਲਾ ਨਾਵਿਕਾਂ ਦੀ ਸਮੁੰਦਰੀ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਵਿਦੇਸ਼ ਮੰਤਰਾਲੇ, ਭਾਰਤੀ ਮਿਸ਼ਨ ਅਤੇ ਸਮੁੰਦਰੀ ਖੇਤਰ ਨਾਲ ਜੁੜੀਆਂ ਹੋਰ ਧਿਰਾਂ ਨਾਲ ਸੰਪਰਕ 'ਚ ਹੈ | ਖਪਤਕਾਰ ਮਾਮਲਿਆਂ, ਅਨਾਜ ਅਤੇ ਜਨਤਕ ਵੰਡ ਮੰਤਰਾਲੇ ਦੇ ਅਨਾਜ ਅਤੇ ਜਨਤਕ ਵੰਡ ਵਿਭਾਗ 'ਚ ਸੰਯੁਕਤ ਸਕੱਤਰ ਸੀ. ਸ਼ਿਖਾ ਨੇ ਕਿਹਾ ਕਿ ਸਾਡੇ ਕੋਲ ਕਣਕ ਅਤੇ ਚੌਲਾਂ ਦਾ ਲੋੜੀਂਦਾ ਬਫਰ ਸਟਾਕ ਹੈ | ਕਣਕ ਦਾ 222 ਐਲ.ਐਮ.ਐਲ. ਸਟਾਕ ਹੈ ਜਦਕਿ ਚੌਲਾਂ ਦਾ 380 ਐਲ.ਐਮ.ਟੀ. ਸਟਾਕ ਹੈ, ਜੋ ਜਨਤਕ ਵੰਡ ਦੀਆਂ ਜ਼ਰੂਰਤਾਂ ਅਤੇ ਕਿਸੇ ਵੀ ਹੰਗਾਮੀ ਹਾਲਾਤਾਂ ਨਾਲ ਨਜਿੱਠਣ ਲਈ ਕਾਫੀ ਹੈ |
ਐਲ.ਪੀ.ਜੀ. ਨਾਲ ਭਰੇ ਦੋ ਹੋਰ ਭਾਰਤੀ ਜਹਾਜ਼ਾਂ ਨੇ ਪਾਰ ਕੀਤਾ ਹੋਰਮੁਜ਼ <br/>
ਅਜੀਤ ਡੈਸਕ
07-04-2026