ਨਵੀਂ ਦਿੱਲੀ, 6 ਅਪ੍ਰੈਲ (ਉਪਮਾ ਡਾਗਾ ਪਾਰਥ)-ਐਨ. ਸੀ. ਪੀ. (ਸ਼ਰਦ ਧੜੇ) ਦੇ ਨੇਤਾ ਸ਼ਰਦ ਪਵਾਰ ਅਤੇ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਸਮੇਤ ਰਾਜ ਸਭਾ ਦੇ 19 ਨਵੇਂ ਮੈਂਬਰਾਂ ਨੇ ਸੰਸਦ ਮੈਂਬਰਾਂ ਵਜੋਂ ਸਹੁੰ ਚੁੱਕੀ | ਰਾਜ ਸਭਾ ਦੇ ਚੇਅਰਮੈਨ ਸੀ. ਪੀ. ਰਾਧਾਕ੍ਰਿਸ਼ਨਣ ਨੇ ਉਨ੍ਹਾਂ ਨੂੰ ਸਹੁੰ ਚੁਕਵਾਈ ਅਤੇ ਇਸ ਦੌਰਾਨ ਉੱਪ ਚੇਅਰਮੈਨ ਹਰੀਵੰਸ਼ ਅਤੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਵੀ ਮੌਜੂਦ ਸਨ | ਨਵੇਂ ਚੁਣੇ ਗਏ ਮੈਂਬਰਾਂ 'ਚੋਂ ਮਹਾਰਾਸ਼ਟਰ ਦੇ 5, ਤਾਮਿਲਨਾਡੂ ਦੇ 6, ਪੱਛਮੀ ਬੰਗਾਲ ਦੇ 5 ਅਤੇ ਓਡੀਸ਼ਾ ਦੇ 3 ਮੈਂਬਰ ਸ਼ਾਮਿਲ ਸਨ | ਜ਼ਿਆਦਾਤਰ ਮੈਂਬਰਾਂ ਨੇ ਆਪੋ-ਆਪਣੀਆਂ ਖੇਤਰੀ ਭਾਸ਼ਾਵਾਂ 'ਚ ਸਹੁੰ ਚੁੱਕੀ | ਸ਼ਰਦ ਪਵਾਰ ਵ੍ਹੀਲ ਚੇਅਰ 'ਤੇ ਸਦਨ 'ਚ ਆਏ ਸਨ |
ਸ਼ਰਦ ਪਵਾਰ, ਅਠਾਵਲੇ ਸਮੇਤ 19 ਨਵੇਂ ਰਾਜ ਸਭਾ ਮੈਂਬਰਾਂ ਨੇ ਸਹੁੰ ਚੁੱਕੀ
ਅਜੀਤ ਡੈਸਕ
07-04-2026