ਨਵੀਂ ਦਿੱਲੀ, 6 ਅਪ੍ਰੈਲ (ਪੀ.ਟੀ.ਆਈ.)-ਫਰਵਰੀ ਮਹੀਨੇ ਦੌਰਾਨ ਸੁਪਰੀਮ ਕੋਰਟ ਵਿਚ ਦਾਇਰ ਇਕ ਸਟੇਟਸ ਰਿਪੋਰਟ ਦੇ ਅਨੁਸਾਰ, ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਰਿਲਾਇੰਸ ਅਨਿਲ ਅੰਬਾਨੀ ਗਰੁੱਪ ਵਿਰੁੱਧ ਦਾਇਰ ਸੱਤ ਮਾਮਲਿਆਂ ਵਿਚ ਕੁੱਲ 73,000 ਕਰੋੜ ਰੁਪਏ ਦੇ ਬੈਂਕ ਕਰਜ਼ਾ ਘੁਟਾਲਿਆਂ ਦੀ ਜਾਂਚ ਕਰ ਰਹੀ ਹੈ | ਸੀ.ਬੀ.ਆਈ. ਨੇ ਅਦਾਲਤ ਨੂੰ ਦੱਸਿਆ ਕਿ ਉਹ ਸੱਤ ਮਾਮਲਿਆਂ ਦੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ ਅਤੇ ਕੁਝ ਸਰਕਾਰੀ ਅਧਿਕਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ | ਸੀ.ਬੀ.ਆਈ. ਅਤੇ ਇਸਦੀ ਵਿੱਤੀ ਜਾਂਚ ਸ਼ਾਖਾ, ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਦਾਇਰ ਸਥਿਤੀ ਰਿਪੋਰਟਾਂ ਦੀ ਸਮੀਖਿਆ ਕਰਨ ਤੋਂ ਬਾਅਦ, ਸੁਪਰੀਮ ਕੋਰਟ ਨੇ 23 ਮਾਰਚ ਨੂੰ ਇਕ ਆਦੇਸ਼ ਜਾਰੀ ਕੀਤਾ | ਸੀ.ਬੀ.ਆਈ. ਜਾਂਚ ਦਾ ਹਵਾਲਾ ਦਿੰਦੇ ਹੋਏ, ਸੁਪਰੀਮ ਕੋਰਟ ਦੇ ਆਦੇਸ਼ ਵਿਚ ਕਿਹਾ ਗਿਆ ਹੈ, ਹੋਰ ਮਾਮਲਿਆਂ ਵਿਚ ਨੁਕਸਾਨ ਵੀ ਕਈ ਹਜ਼ਾਰ ਕਰੋੜ ਰੁਪਏ ਵਿਚ ਹੈ, ਜੋ ਕਿ ਲਗਭਗ 73,006 ਕਰੋੜ ਰੁਪਏ ਹੈ¢ ਅਦਾਲਤ ਨੇ ਅਗਲੀ ਸੁਣਵਾਈ 30 ਅਪ੍ਰੈਲ ਲਈ ਨਿਰਧਾਰਤ ਕੀਤੀ ਹੈ¢