08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਤੇਲ ਅਤੇ ਗੈਸ ਤੋਂ ਬਾਅਦ ਹੁਣ ਸ਼ੁਰੂ ਹੋਇਆ ਅਮੋਨੀਆ ਸੰਕਟ <br/>

Ad Position 21
No active advertisement
ਅਜੀਤ ਡੈਸਕ 07-04-2026

3,900 ਰੁਪਏ ਦਾ ਸਿਲੰਡਰ ਹੁਣ 7,000 ਰੁਪਏ 'ਚ ਉਪਲਬਧ
ਅੰਮਿ੍ਤਸਰ, 6 ਅਪ੍ਰੈਲ (ਸੁਰਿੰਦਰ ਕੋਛੜ)-ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਜੰਗ ਦਾ ਪ੍ਰਭਾਵ ਪੈਟਰੋਲ, ਡੀਜ਼ਲ ਤੇ ਰਸੋਈ ਗੈਸ ਤੋਂ ਬਾਅਦ ਹੁਣ ਕੋਲਡ ਸਟੋਰੇਜ਼ ਉਦਯੋਗ ਅਤੇ ਖੇਤੀਬਾੜੀ ਅਰਥਵਿਵਸਥਾ 'ਤੇ ਵੀ ਸਪੱਸ਼ਟ ਵਿਖਾਈ ਦੇ ਰਿਹਾ ਹੈ | ਅਮੋਨੀਆ ਦੀਆਂ ਕੀਮਤਾਂ ਦੇ ਦੁੱਗਣੇ ਹੋਣ ਨਾਲ ਪੰਜਾਬ ਸਮੇਤ ਗੁਆਂਢੀ ਸੂਬਿਆਂ ਦੇ ਸੈਂਕੜੇ ਕੋਲਡ ਸਟੋਰੇਜ ਦਾ ਸੰਚਾਲਨ ਪ੍ਰਭਾਵਿਤ ਹੋ ਰਿਹਾ ਹੈ | ਇਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਆਲੂ ਉਤਪਾਦਨ ਵਾਲੇ ਜ਼ਿਲਿ੍ਹਆਂ ਦੇ ਹੋਣ ਦੀ ਉਮੀਦ ਹੈ | ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਅੰਮਿ੍ਤਸਰ, ਤਰਨ ਤਾਰਨ, ਜਲੰਧਰ, ਫ਼ਿਰੋਜ਼ਪੁਰ, ਲੁਧਿਆਣਾ ਅਤੇ ਮੁਹਾਲੀ ਆਦਿ 'ਚ ਚੱਲ ਰਹੇ 644 ਤੋਂ 700 ਕੋਲਡ ਸਟੋਰੇਜ ਪੂਰੇ ਸੀਜ਼ਨ ਦੌਰਾਨ ਕਈ ਟਨ ਅਮੋਨੀਆ ਗੈਸ ਦੀ ਖਪਤ ਕਰਦੇ ਹਨ | ਕੁਝ ਸੂਬਿਆਂ ਦੇ ਕੋਲਡ ਸਟੋਰੇਜ ਕਾਰੋਬਾਰੀਆਂ ਮੁਤਾਬਿਕ ਉਨ੍ਹਾਂ ਨੂੰ ਮਾਰਚ ਦੇ ਅੱਧ-ਵਿਚਾਲੇ ਅਮੋਨੀਆ ਦੀ ਘਾਟ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਸਪਲਾਈ 'ਚ ਕੁਝ ਸੁਧਾਰ ਹੋਇਆ ਹੈ | ਹਾਲਾਂਕਿ, ਅਮੋਨੀਆ ਹੁਣ ਲਗਭਗ 125 ਰੁਪਏ ਪ੍ਰਤੀ ਕਿੱਲੋਗਰਾਮ 'ਤੇ ਉਪਲਬਧ ਹੈ, ਜਦੋਂ ਕਿ ਇਸ ਦੀ ਆਮ ਕੀਮਤ 60 ਤੋਂ 65 ਰੁਪਏ ਪ੍ਰਤੀ ਕਿੱਲੋਗ੍ਰਾਮ ਹੈ | ਪੰਜਾਬ ਸਮੇਤ ਬਹੁਤ ਸਾਰੇ ਸੂਬਿਆਂ 'ਚ ਅਮੋਨੀਆ ਗੈਸ ਸਿਲੰਡਰਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ | ਇਸ ਬਾਰੇ ਕੋਲਡ ਸਟੋਰੇਜ ਆਪ੍ਰੇਟਰਾਂ ਦੇ ਹਵਾਲੇ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਵਪਾਰ ਅਤੇ ਟਰੇਡ ਵਿੰਗ ਦੀ ਕੋਰ ਕਮੇਟੀ ਦੇ ਸੂਬਾਈ ਮੀਤ ਪ੍ਰਧਾਨ ਰਜਿੰਦਰ ਸਿੰਘ ਮਰਵਾਹਾ ਨੇ 'ਅਜੀਤ' ਨੂੰ ਦੱਸਿਆ ਕਿ ਇਕ ਕੋਲਡ ਸਟੋਰ ਆਲੂ ਸਟੋਰੇਜ ਲਈ ਪ੍ਰਤੀ ਸੀਜ਼ਨ ਲਗਭਗ 1,800 ਕਿੱਲੋਗ੍ਰਾਮ ਅਮੋਨੀਆ ਗੈਸ ਦੀ ਵਰਤੋਂ ਕਰਦਾ ਹੈ | ਉਨ੍ਹਾਂ ਨੇ ਦੱਸਿਆ ਕਿ ਜੰਗ ਕਾਰਨ ਅਮੋਨੀਆ ਗੈਸ ਦੀਆਂ ਕੀਮਤਾਂ 'ਚ ਵਾਧਾ ਸਿੱਧੇ ਤੌਰ 'ਤੇ ਕੋਲਡ ਸਟੋਰੇਜ ਸਹੂਲਤਾਂ ਦੇ ਕੰਮਕਾਜ ਨੂੰ ਪ੍ਰਭਾਵਿਤ ਕਰ ਰਿਹਾ ਹੈ | ਉਨ੍ਹਾਂ ਨੇ ਦੱਸਿਆ ਕਿ ਮੌਜੂਦਾ ਸਮੇਂ 60 ਕਿੱਲੋਗਰਾਮ ਦਾ ਅਮੋਨੀਆ ਗੈਸ ਸਿਲੰਡਰ 7500 ਰੁਪਏ ਵਿਚ ਮਿਲ ਰਿਹਾ ਹੈ | ਹਾਲਾਂਕਿ, ਪਹਿਲਾਂ ਇਸ ਦੀ ਕੀਮਤ 3900 ਰੁਪਏ ਸੀ | ਉਨ੍ਹਾਂ ਨੇ ਮੰਗ ਕੀਤੀ ਕਿ ਕੋਲਡ ਸਟੋਰੇਜ ਨੂੰ ਉਦਯੋਗ ਵਜੋਂ ਨਹੀਂ ਬਲਕਿ ਖੇਤੀਬਾੜੀ ਨਾਲ ਸੰਬੰਧਿਤ ਇਕ ਜ਼ਰੂਰੀ ਸੇਵਾ ਵਜੋਂ ਵੇਖਿਆ ਜਾਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਐਨ.ਆਈ.ਏ. ਵਲੋਂ ਭਾਰਤ-ਪਾਕਿ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਦੀ ਜਾਂਚ ਸ਼ੁਰੂ <br/> ਅਗਲੀ ਖ਼ਬਰ ਅਨਿਲ ਅੰਬਾਨੀ ਗਰੁੱਪ ਦੀ ਜਾਂਚ 'ਚ 73,000 ਕਰੋੜ ਤੋਂ ਵੱਧ ਦਾ ਘੁਟਾਲਾ-ਸੀ.ਬੀ.ਆਈ. <br/>
Ad Position 24