08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਐਨ.ਆਈ.ਏ. ਵਲੋਂ ਭਾਰਤ-ਪਾਕਿ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰਾਂ ਦੀ ਤਸਕਰੀ ਦੀ ਜਾਂਚ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 07-04-2026
ਨਵੀਂ ਦਿੱਲੀ, 6 ਅਪ੍ਰੈਲ (ਏਜੰਸੀ)-ਰਾਸ਼ਟਰੀ ਜਾਂਚ ਏਜੰਸੀ (ਐਨ. ਆਈ. ਏ.) ਨੇ ਭਾਰਤ-ਪਾਕਿਸਤਾਨ ਸਰਹੱਦ ਪਾਰ ਡਰੋਨ ਰਾਹੀਂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਤਸਕਰੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ | ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ 'ਚ ਅੱਤਵਾਦੀ ਹਮਲੇ ਕਰਨ ਦੇ ਉਦੇਸ਼ ਨਾਲ ਇਕ ਵੱਡੀ ਸਾਜਿਸ਼ ਦਾ ਸ਼ੱਕ ਹੈ | ਉਨ੍ਹਾਂ ਕਿਹਾ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਕਾਰਵਾਈ ਕਰਦੇ ਹੋਏ ਅੱਤਵਾਦ ਵਿਰੋਧੀ ਏਜੰਸੀ ਨੇ ਪਾਕਿਸਤਾਨ ਸਥਿਤ ਅੱਤਵਾਦੀ ਸੰਚਾਲਕ ਜਸਵੀਰ ਚÏਧਰੀ, ਉਸਦੇ ਭਾਰਤੀ ਸਾਥੀ ਸ਼ੁਭਮ ਕੁਮਾਰ ਅਤੇ ਹੋਰ ਅਣਪਛਾਤੇ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕਰਨ ਲਈ ਇਕ ਕੇਸ ਦਰਜ ਕੀਤਾ ਹੈ | ਇਹ ਕੇਸ ਅਸਲ 'ਚ ਇਸ ਸਾਲ ਫਰਵਰੀ 'ਚ ਪੰਜਾਬ ਪੁਲਿਸ ਦੁਆਰਾ ਦਰਜ ਕੀਤਾ ਗਿਆ ਸੀ | ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮਿ੍ਤਸਰ ਨੂੰ ਭਰੋਸੇਯੋਗ ਜਾਣਕਾਰੀ ਮਿਲੀ ਸੀ ਕਿ ਚÏਧਰੀ ਦੇ ਨਿਰਦੇਸ਼ਾਂ 'ਤੇ, ਉਸਦੇ ਭਾਰਤੀ ਸਾਥੀਆਂ ਨੇ ਭਾਰਤ-ਪਾਕਿਸਤਾਨ ਸਰਹੱਦ ਪਾਰ ਡਰੋਨ ਰਾਹੀਂ ਸੁੱਟੇ ਗਏ ਹਥਿਆਰਾਂ, ਗੋਲਾ ਬਾਰੂਦ ਅਤੇ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸਾਂ (ਆਈ. ਈ. ਡੀਜ਼) ਦੀ ਇਕ ਵੱਡੀ ਖੇਪ ਪ੍ਰਾਪਤ ਕੀਤੀ, ਜਿਸ ਦਾ ਮਕਸਦ ਪੰਜਾਬ, ਦਿੱਲੀ ਅਤੇ ਦੇਸ਼ ਦੇ ਹੋਰ ਹਿੱਸਿਆਂ 'ਚ ਵੱਖ-ਵੱਖ ਥਾਵਾਂ 'ਤੇ ਧਮਾਕੇ ਕਰਨ ਦਾ ਸੀ | ਇਸ ਸੰਬੰਧੀ ਸੂਬਾ ਪੁਲਿਸ ਨੇ 10 ਫਰਵਰੀ ਨੂੰ ਐਫ.ਆਈ.ਆਰ. ਦਰਜ ਕੀਤੀ ਸੀ | ਆਪਣੇ ਆਦੇਸ਼ 'ਚ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਇਹ ਮਾਮਲਾ ਇਕ ਵਿਦੇਸ਼ੀ ਤੱਤ ਦੁਆਰਾ ਭਾਰਤ 'ਚ ਹਥਿਆਰਾਂ, ਗੋਲਾ ਬਾਰੂਦ ਤੇ ਵਿਸਫੋਟਕਾਂ ਦੀ ਵਰਤੋਂ ਨਾਲ ਅੱਤਵਾਦੀ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਰਚੀ ਗਈ ਇਕ ਅਪਰਾਧਿਕ ਸਾਜ਼ਿਸ਼ ਨਾਲ ਸੰਬੰਧਿਤ ਹੈ |

Ad Position 22
No active advertisement
ਪਿਛਲੀ ਖ਼ਬਰ ਮੁੰਬਈ 'ਚ ਗੈਸ ਕਿੱਲਤ ਅਗਲੀ ਖ਼ਬਰ ਤੇਲ ਅਤੇ ਗੈਸ ਤੋਂ ਬਾਅਦ ਹੁਣ ਸ਼ੁਰੂ ਹੋਇਆ ਅਮੋਨੀਆ ਸੰਕਟ <br/>
Ad Position 24