ਜਲੰਧਰ, 7 ਅਪ੍ਰੈਲ (ਜਸਪਾਲ ਸਿੰਘ)-ਕੰਨਿਆ ਮਹਾਂ ਵਿਦਿਆਲਿਆ (ਕੇ. ਐਮ. ਵੀ.) ਵਲੋਂ 'ਯੂਥ ਫਾਰ ਮਾਈ ਭਾਰਤ' ਅਤੇ 'ਸਵੈ ਤੋਂ ਪਹਿਲਾਂ ਤੁਸੀਂ' ਵਿਸ਼ੇ 'ਤੇ ਆਧਾਰਿਤ ਸੱਤ ਰੋਜ਼ਾ ਐਨ. ਐਸ. ਐਸ. ਕੈਂਪ ਦੀ ਸ਼ੁਰੂਆਤ ਕੀਤੀ ਗਈ | ਕੈਂਪ ਦੇ ਪਹਿਲੇ ਦਿਨ ਦੀ ਸ਼ੁਰੂਆਤ ਪਿ੍ੰਸੀਪਲ ਪ੍ਰੋ. ਡਾ. ਅਤਿਮਾ ਸ਼ਰਮਾ ਦਿਵੇਦੀ ਦੇ ਉਦਘਾਟਨੀ ਭਾਸ਼ਨ ਨਾਲ ਹੋਈ, ਜਿਨ੍ਹਾਂ ਨੇ ਵਲੰਟੀਅਰਾਂ ਨੂੰ ਰਾਸ਼ਟਰੀ ਵਿਕਾਸ ਟੀਚਿਆਂ, ਨਸ਼ਾ ਮੁਕਤ ਭਾਰਤ, ਸਿਹਤਮੰਦ ਸਮਾਜ, ਵਾਤਾਵਰਣ ਦੀ ਸੰਭਾਲ ਅਤੇ ਨੌਜਵਾਨ ਸ਼ਕਤੀਕਰਨ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਨੇ ਰਾਸ਼ਟਰ ਨਿਰਮਾਣ ਵਿਚ ਨੌਜਵਾਨਾਂ ਦੀ ਭੂਮਿਕਾ 'ਤੇ ਜ਼ੋਰ ਦਿੰਦਿਆਂ ਵਲੰਟੀਅਰਾਂ ਨੂੰ ਪੂਰੇ ਉਤਸ਼ਾਹ ਨਾਲ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕੀਤਾ | ਇਸ ਤੋਂ ਬਾਅਦ ਇਕ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਕੈਂਪ ਦੌਰਾਨ ਬੂਟੇ ਲਗਾਉਣ, ਸਫ਼ਾਈ ਤੇ 'ਸਵੀਪ' ਗਤੀਵਿਧੀਆਂ ਤੋਂ ਇਲਾਵਾ 'ਹਰ ਘਰ ਪੀ. ਐਨ. ਜੀ., ਹਰ ਗੱਡੀ ਸੀ. ਐਨ. ਜੀ.' ਵਿਸ਼ੇ 'ਤੇ ਜਾਗਰੂਕਤਾ ਮੁਹਿੰਮ ਵੀ ਚਲਾਈ ਜਾਵੇਗੀ | ਨਗਰ ਨਿਗਮ ਜਲੰਧਰ ਦੇ ਸਹਿਯੋਗ ਨਾਲ 'ਵੇਸਟ-ਟੂ-ਐਨਰਜੀ ਮਾਡਲ' ਵਰਗੇ ਮੁੱਦਿਆਂ 'ਤੇ ਸਮੂਹਿਕ ਚਰਚਾ ਵੀ ਕੀਤੀ ਜਾਵੇਗੀ |