ਜਲੰਧਰ, 7 ਅਪ੍ਰੈਲ (ਸ਼ਿਵ)- ਆਰ. ਟੀ. ਓ. ਬਲਜਿੰਦਰ ਸਿੰਘ ਢਿੱਲੋਂ ਨੇ ਅੱਜ ਸਟਾਫ਼ ਦੇ ਨਾਲ ਮੀਟਿੰਗ ਕਰਕੇ ਉਨਾਂ ਨੂੰ ਲੋਕਾਂ ਦੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦੀ ਹਦਾਇਤ ਦਿੱਤੀ ਹੈ | ਇਸ ਮੌਕੇ ਆਰ. ਟੀ. ਓ. ਨੇ ਦੱਸਿਆ ਕਿ ਉਨਾਂ ਲੋਕਾਂ ਦੀਆਂ ਫਾਈਲਾਂ ਵਾਪਸ ਜਾਂਦੀਆਂ ਹਨ ਜਿਨਾਂ ਦੇ ਕੋਈ ਇਤਰਾਜ਼ ਲੱਗੇ ਹੰੁਦੇ ਹਨ | ਉਨਾਂ ਦੇ ਮੋਬਾਈਲ ਫ਼ੋਨ 'ਤੇ ਵੀ ਇਸ ਬਾਰੇ ਸੰਦੇਸ਼ ਭੇਜੇ ਜਾਂਦੇ ਹਨ ਕਿ ਉਨਾਂ ਦੀ ਫਾਈਲ ਵਾਪਸ ਭੇਜੀ ਗਈ ਹੈ ਤੇ ਉਹ ਉਸ ਵਿਚ ਲੱਗੇ ਇਤਰਾਜ਼ ਨੂੰ ਠੀਕ ਕਰਕੇ ਫਾਈਲਾਂ ਦੁਬਾਰਾ ਜਮਾਂ ਕਰਵਾਉਣ | ਜਦੋਂ ਕਈ ਲੋਕ ਇਸ ਇਤਰਾਜ਼ ਨੂੰ ਦੂਰ ਨਹੀਂ ਕਰਦੇ ਤਾਂ ਕੰਮ ਲੰਬਿਤ ਹੋ ਜਾਂਦੇ ਹਨ | ਬਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਲੋਕਾਂ ਦੇ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾ ਰਹੇ ਹਨ | ਇਸ ਮੌਕੇ ਏ. ਆਰ. ਟੀ. ਓ. ਵਿਸ਼ਾਲ ਗੋਇਲ ਤੇ ਹੋਰ ਵੀ ਹਾਜਰ ਸਨ |