ਜਲੰਧਰ, 7 ਅਪ੍ਰੈਲ (ਐੱਮ. ਐੱਸ. ਲੋਹੀਆ)-ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਜਲੰਧਰ ਸ਼ਹਿਰ 'ਚ ਸਜਾਏ ਜਾ ਰਹੇ 'ਅੰਮਿ੍ਤ ਵੇਲਾ ਨਗਰ ਕੀਰਤਨ' ਸੰਬੰਧੀ ਪ੍ਰਬੰਧਕਾਂ ਵਲੋਂ ਵਪਾਰਿਕ ਜਥੇਬੰਦੀਆਂ ਨਾਲ ਸੰਪਰਕ ਕਰਕੇ ਇਸ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ | ਪ੍ਰਬੰਧਕਾਂ ਨੇ ਜਾਣਕਾਰੀ ਦਿੱਤੀ ਕਿ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਜਲੰਧਰ ਤੋਂ ਸਿੰਘ ਸਭਾਵਾਂ, ਸਿੱਖ ਐਕਸ਼ਨ ਕਮੇਟੀ, ਐਂਟੀ ਕ੍ਰਾਈਮ ਐਂਟੀ ਕਰਪਸ਼ਨ ਸੁਸਾਇਟੀ, ਧਾਰਮਿਕ ਰਾਜਨੀਤਿਕ, ਵਪਾਰਿਕ ਜਥੇਬੰਦੀਆਂ ਤੇ ਸਮੂਹ ਸੰਗਤ ਦੇ ਸਹਿਯੋਗ ਨਾਲ 11 ਅਪ੍ਰੈਲ ਨੂੰ ਅੰਮਿ੍ਤ ਵੇਲੇ ਸਵੇਰੇ 5 ਵਜੇ ਤੋਂ ਪੁਰਾਤਨ ਰੂਟ 'ਤੇ ਆਰੰਭ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਦੇ ਸੰਬੰਧ 'ਚ ਵੱਖ-ਵੱਖ ਬਜ਼ਾਰਾਂ ਦੇ ਮੁਖੀਆਂ ਨੂੰ ਸੰਗਤ ਦੀ ਆਓ ਭਗਤ ਤੇ ਪਾਲਕੀ ਸਾਹਿਬ 'ਤੇ ਫੁੱਲਾਂ ਦੀ ਵਰਖਾ ਕਰਨ ਸੰਬੰਧੀ ਬੇਨਤੀ ਪੱਤਰ ਦਿੱਤੇ ਗਏ ਹਨ | ਵਪਾਰਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਅੰਮਿ੍ਤ ਵੇਲਾ ਨਗਰ ਕੀਰਤਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੰਮਿ੍ਤ ਵੇਲੇ ਨਗਰ ਕੀਰਤਨ ਸਜਾਉਣ ਨਾਲ ਟ੍ਰੈਫ਼ਿਕ ਦੀ ਪ੍ਰੇਸ਼ਾਨੀ ਤੇ ਵਪਾਰ ਦੇ ਨੁਕਸਾਨ ਤੋਂ ਵੀ ਬਚਾਅ ਹੋਵੇਗਾ, ਇਸ ਨਾਲ ਵਪਾਰੀ ਵਰਗ ਵੀ ਪਾਲਕੀ ਸਾਹਿਬ ਨਾਲ ਚੱਲ ਕੇ ਸੰਗਤੀ ਰੂਪ 'ਚ ਸ਼ਾਮਿਲ ਹੋ ਸਕੇਗਾ | ਪ੍ਰਬੰਧਕਾਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਦੀਵਾਨ ਅਸਥਾਨ ਤੋਂ ਸਵੇਰੇ 5 ਵਜੇ ਆਰੰਭ ਹੋਵੇਗਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ 'ਚ ਪੁਰਾਤਨ ਰੂਟ 'ਤੇ ਸਜੇਗਾ | ਸੰਗਤ ਗੁਰੂ ਜੱਸ ਗਾਇਣ ਕਰਦੇ ਹੋਏ ਪਾਲਕੀ ਸਾਹਿਬ ਦੇ ਨਾਲ ਪੂਰੇ ਰਸਤੇ ਪੈਦਲ ਚਲੇਗੀ | ਪਾਲਕੀ ਸਾਹਿਬ ਨਾਲ ਭਾਈ ਕੁਲਵਿੰਦਰ ਸਿੰਘ (ਖਰੜ ਵਾਲੇ) ਆਸਾ ਜੀ ਦੀ ਵਾਰ ਤੋਂ ਆਰੰਭ ਕਰਕੇ ਸਮਾਪਤੀ ਤੱਕ ਕੀਰਤਨ ਦੀ ਹਾਜ਼ਰੀ ਭਰਨਗੇ | ਇਸ ਮੌਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਪਰਮਿੰਦਰ ਸਿੰਘ (ਦਸਮੇਸ਼ ਨਗਰ), ਦਵਿੰਦਰ ਸਿੰਘ ਰਿਆਤ, ਪ੍ਰਬੰਧਕ ਕਮੇਟੀ ਗੁਰਦੁਆਰਾ ਦੀਵਾਨ ਅਸਥਾਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ, ਕੌਂਸਲਰ ਸ਼ੈਰੀ ਚੱਢਾ, ਜਤਿੰਦਰ ਪਾਲ ਸਿੰਘ ਹਜੂਰੀਆ, ਅਮਿਤ ਸਹਿਗਲ ਪ੍ਰਧਾਨ ਇਲਰਕਟ੍ਰੀਕਲ ਐਸੋਸੀਏਸ਼ਨ, ਜਸਵੰਤ ਸਿੰਘ ਅਰੋੜਾ, ਦਲਜੀਤ ਸਿੰਘ ਰਾਏ, ਕਮਲਪ੍ਰੀਤ ਸਿੰਘ ਓਬਰਾਏ (ਪ੍ਰਧਾਨ ਮੀਨਾ ਬਜ਼ਾਰ), ਸੁਰੇਸ਼ ਗੁਪਤਾ, ਦਿਲਬਾਗ ਸਿੰਘ ਰਿੰਕੂ, ਹਰਜੀਤ ਸਿੰਘ ਬਾਬਾ, ਚਰਨਜੀਤ ਸਿੰਘ ਮਿੰਟਾ, ਗੁਰਜੀਤ ਸਿੰਘ ਟੱਕਰ, ਬਾਵਾ ਗਾਬਾ, ਨਵਦੀਪ ਸਿੰਘ ਗੁਲਾਟੀ, ਅਕਸ਼ੈ ਗੁਪਤਾ, ਨਿਤੀਸ਼ ਮਹਿਤਾ, ਇਸ਼ੂ ਕਾਲੜਾ, ਜਸਕੀਰਤ ਸਿੰਘ ਜੱਸੀ, ਪਲਵਿੰਦਰ ਸਿੰਘ ਭਾਟੀਆ, ਹਰਮਨਜੋਤ ਸਿੰਘ, ਗੁਰਨੀਤ ਸਿੰਘ, ਅਨਮੋਲ ਸਿੰਘ, ਜਸਦੀਪ ਭਸੀਨ, ਭਵਜੋਤ ਸਿੰਘ, ਹਰਪ੍ਰੀਤ ਸਿੰਘ, ਗਗਨ ਸਿੰਘ, ਪ੍ਰਭਗੁਣ ਸਿੰਘ, ਹਰਮਨ ਮੱਕੜ, ਅਜਮੇਰ ਸਿੰਘ, ਜਹਿਜੋਤ ਸਿੰਘ ਤੇ ਹੋਰ ਹਾਜ਼ਰ ਸਨ |