ਜਲੰਧਰ, 7 ਅਪ੍ਰੈਲ (ਜਸਪਾਲ ਸਿੰਘ)-ਐਲ. ਕੇ. ਸੀ. ਟੀ. ਸੀ. ਵਿਖੇ ਇਕ ਅੰਤਰ-ਕਾਲਜ/ਸਕੂਲ ਟੈੱਕ-ਫੈਸਟ 'ਟੈਕ-ਸਿੰਫੋਨਿਕ 2026' ਕਰਵਾਇਆ, ਜਿਸ 'ਚ ਵੱਖ-ਵੱਖ ਕਾਲਜਾਂ/ਸੰਸਥਾਵਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਤੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਸਮਾਗਮ ਦੀ ਸ਼ੁਰੂਆਤ ਐਲ. ਕੇ. ਸੀ. ਟੀ. ਸੀ. ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਰਵਾਇਤੀ ਸਵਾਗਤ ਨਾਚ ਨਾਲ ਹੋਈ | ਪ੍ਰਸਿੱਧ ਸੰਸਥਾਵਾਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਮੁਕਾਬਲੇ 'ਚ ਹਿੱਸਾ ਲਿਆ | ਇਸ ਮੌਕੇ ਰੰਗੋਲੀ ਮੁਕਾਬਲਾ, ਸਲਾਦ ਮੇਕਿੰਗ, ਬਹਿਸ, ਸੋਲੋ ਡਾਂਸ, ਬੈਸਟ ਆਊਟ ਆਫ ਵੇਸਟ, ਬਲਰ ਗੇਮ, ਬਿਜ਼ਨਸ ਪਲਾਨ, ਪ੍ਰਾਜੈਕਟ ਡਿਸਪਲੇਅ, ਸੀਏਡੀ ਹੰਟ ਤੇ ਕੋਲਾਜ ਮੇਕਿੰਗ ਮੁਕਾਬਲੇ ਕਰਵਾਏ ਗਏ | ਇਸ ਮੌਕੇ ਸੁਖਬੀਰ ਸਿੰਘ ਚੱਠਾ (ਡਾਇਰੈਕਟਰ ਏ. ਏ., ਕੇ. ਸੀ. ਐਲ. ਗਰੁੱਪ), ਡਾ. ਆਰ. ਐਸ. ਦਿਓਲ (ਡਾਇਰੈਕਟਰ-ਐਲ. ਕੇ. ਸੀ. ਟੀ. ਸੀ.), ਡਾ. ਐਸ. ਕੇ. ਸੂਦ (ਡਾਇ. ਡਾਇਰੈਕਟਰ ਏ. ਏ. ਕੇ. ਸੀ. ਐਲ. ਗਰੁੱਪ), ਡਾ. ਇੰਦਰਪਾਲ ਸਿੰਘ (ਡੀਨ ਰਿਸਰਚ ਐਂਡ ਐਗਜ਼ਾਮੀਨੇਸ਼ਨ), ਡਾ. ਪੂਜਾ ਭਸੀਨ (ਡੀਨ ਅਕਾਦਮਿਕ) ਤੇ ਡਾ. ਨਿਧੀ ਚੋਪੜਾ (ਡੀਨ ਵਿਦਿਆਰਥੀ ਭਲਾਈ) ਨੇ ਜੇਤੂਆਂ ਨੂੰ ਇਨਾਮ ਦਿੱਤੇ | ਮੁਕਾਬਲਿਆਂ 'ਚ ਸੀ. ਟੀ. ਗਰੁੱਪ ਆਫ਼ ਇੰਸਟੀਚਿਊਸ਼ਨ ਮਕਸੂਦਾਂ ਤੇ ਜੀ. ਐਨ. ਡੀ. ਯੂ. ਕੈਂਪਸ ਜਲੰਧਰ ਨੇ ਓਵਰਆਲ ਟਰਾਫੀ ਹਾਸਿਲ ਕੀਤੀ, ਜਦਕਿ ਪਹਿਲੀ ਰਨਰਅੱਪ ਪੁਜ਼ੀਸ਼ਨ ਐਲਕੇਸੀ ਕੋ-ਐਜੂਕੇਸ਼ਨਲ ਕਾਲਜ ਤੇ ਕਈ ਹੋਰ ਸੰਸਥਾਵਾਂ ਨੂੰ ਵਿਅਕਤੀਗਤ ਸ਼੍ਰੇਣੀਆਂ ਵਿਚ ਉੱਤਮਤਾ ਲਈ ਮਾਨਤਾ ਦਿੱਤੀ ਗਈ | ਡਾ. ਆਰ. ਐਸ. ਦਿਓਲ (ਡਾਇਰੈਕਟਰ ਐਲ. ਕੇ. ਸੀ. ਟੀ. ਸੀ.) ਨੇ ਇਸ ਅੰਤਰ-ਕਾਲਜ ਮੁਕਾਬਲੇ ਨੂੰ ਇਕ ਸ਼ਾਨਦਾਰ ਤੇ ਯਾਦਗਾਰੀ ਪ੍ਰੋਗਰਾਮ ਬਣਾਉਣ ਵਿਚ ਯੋਗਦਾਨ ਪਾਉਣ ਵਾਲੇ ਹਰੇਕ ਵਿਅਕਤੀ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਡਾ. ਨਿਧੀ ਚੋਪੜਾ, ਸ੍ਰੀਮਤੀ ਪਾਰੁਲ ਨੰਦਾ, ਸ੍ਰੀਮਤੀ ਸਿਲਕੀ ਖੁਰਾਨਾ ਤੇ ਵਿਦਿਆਰਥੀ ਮੌਜੂਦ ਸਨ |