11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਹੁਕਮਨਾਮੇ ਨੂੰ ਸਾਜਿਸ਼ ਕਰਾਰ ਦੇਣਾ ਸੁਖਬੀਰ ਦੀ ਇਕ ਹੋਰ ਵੱਡੀ ਗ਼ਲਤੀ-ਵਡਾਲਾ

Ad Position 21
No active advertisement
ਅਜੀਤ ਡੈਸਕ 08-04-2026
ਜਲੰਧਰ, 7 ਅਪ੍ਰੈਲ (ਜਸਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੁਖਬੀਰ ਸਿੰਘ ਬਾਦਲ ਵਲੋਂ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਹੋਏ ਆਦੇਸ਼ਾਂ ਨੂੰ ਸਾਜਿਸ਼ ਕਰਾਰ ਦੇਣਾ ਬਹੁਤ ਹੀ ਮੰਦਭਾਗੀ ਗੱਲ ਹੈ ਤੇ ਅਜਿਹਾ ਕਰਕੇ ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਇਤਿਹਾਸ, ਪਰੰਪਰਾਵਾਂ ਤੇ ਮਰਿਆਦਾ ਬਾਰੇ ਕੋਈ ਜਾਣਕਾਰੀ ਨਹੀਂ ਹੈ | ਜਥੇਦਾਰ ਵਡਾਲਾ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਉਸ ਦਿਨ ਅਕਾਲੀ ਸਰਕਾਰਾਂ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰ ਝੁਕਾ ਕੇ ਮੰਨ ਲੈਂਦਾ ਤੇ ਮੁਕਤਸਰ ਦੀ ਧਰਤੀ 'ਤੇ ਜਾ ਕੇ ਸਾਰੇ ਦੋਸ਼ਾਂ ਤੋਂ ਮੁਨਕਰ ਨਾ ਹੁੰਦਾ ਤਾਂ ਪ੍ਰਮਾਤਮਾ ਨੇ ਸਾਰੇ ਗੁਨਾਹ ਮੁਆਫ ਕਰ ਦੇਣੇ ਸਨ | ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਸੱਚੇ ਮਨ ਨਾਲ ਸੇਵਾ ਕਰਦਾ ਤਾਂ ਸਾਰੇ ਗੁਨਾਹ ਬਖਸ਼ੇ ਜਾਣੇ ਸਨ ਤੇ ਗੁਰੂ ਵਲੋਂ ਬਖਸ਼ੇ ਹੋਏ ਨੂੰ ਲੋਕਾਂ ਨੇ ਵੀ ਪ੍ਰਵਾਨ ਕਰ ਲੈਣਾ ਸੀ ਪਰ ਅਜਿਹਾ ਕਰਨ ਦੀ ਬਜਾਏ ਉਹ ਅੱਜ ਵੀ ਹੁਕਮਨਾਮੇ ਨੂੰ ਮੰਨਣ ਤੋਂ ਇਨਕਾਰੀ ਹੋ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਨਿਮਰਤਾ ਵਿਚ ਆ ਕੇ ਕਹਿ ਦਿੰਦਾ ਕਿ ਉਸ ਨੇ ਗੁਰੂ ਤੋਂ ਆਪਣੀ ਭੁੱਲ ਬਖਸ਼ਾ ਲਈ ਹੈ ਤੇ ਹੁਣ ਸੰਗਤ ਵੀ ਉਸ ਨੂੰ ਮੁਆਫ ਕਰ ਦੇਵੇ ਤਾਂ ਏਨੇ ਨਾਲ ਹੀ ਉਸ ਦੇ ਹੱਕ ਵਿਚ ਹਮਦਰਦੀ ਦੀ ਲਹਿਰ ਚੱਲ ਪੈਣੀ ਸੀ ਪਰ ਉਹ ਹੰਕਾਰ ਦੇ ਘੋੜੇ 'ਤੇ ਸਵਾਰ ਹੋ ਗਿਆ ਅਤੇ ਧਾਰਮਿਕ ਸਜ਼ਾ ਭੁਗਤਣ ਲਈ ਸੈਂਕੜੇ ਗੱਡੀਆਂ ਦੇ ਕਾਫਲੇ ਵਿਚ ਪਹੁੰਚਦਾ ਰਿਹਾ |
Ad Position 22
No active advertisement
ਪਿਛਲੀ ਖ਼ਬਰ ਅਲਾਟੀ ਨੂੰ 20 ਲੱਖ ਦੀ ਅਦਾਇਗੀ ਕਰਨ ਦੇ ਆਦੇਸ਼ ਅਗਲੀ ਖ਼ਬਰ ਨਿਰਮਲ ਕੁਟੀਆ ਜੋਹਲਾਂ ਵਿਖੇ ਗੁਰੂ ਤੇਗ਼ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਸਮਾਗਮ
Ad Position 24