11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਅਲਾਟੀ ਨੂੰ 20 ਲੱਖ ਦੀ ਅਦਾਇਗੀ ਕਰਨ ਦੇ ਆਦੇਸ਼

Ad Position 21
No active advertisement
ਅਜੀਤ ਡੈਸਕ 08-04-2026

ਜਲੰਧਰ, 7 ਅਪ੍ਰੈਲ (ਸ਼ਿਵ)-ਖਪਤਕਾਰ ਕਮਿਸ਼ਨ ਨੇ ਬੀਬੀ ਭਾਨੀ ਕੰਪਲੈਕਸ 'ਚ ਸਹੂਲਤਾਂ ਵਾਲਾ ਫਲੈਟ ਨਾ ਦੇਣ ਦੇ ਮਾਮਲੇ ਵਿਚ ਅਲਾਟੀ ਦੇ ਹੱਕ 'ਚ ਫ਼ੈਸਲਾ ਦਿੱਤਾ ਹੈ ਤੇ ਟਰੱਸਟ ਨੂੰ ਅਲਾਟੀ ਲਈ 20 ਲੱਖ ਦੀ ਅਦਾਇਗੀ ਕਰਨ ਦੇ ਆਦੇਸ਼ ਦਿੱਤੇ ਹਨ | ਜਲੰਧਰ ਨਿਵਾਸੀ ਅਸ਼ੋਕ ਕੁਮਾਰ ਨੂੰ 2010 ਵਿਚ ਫਲੈਟ ਅਲਾਟ ਹੋਇਆ ਸੀ | ਟਰੱਸਟ ਨੇ ਅਲਾਟੀ ਨੂੰ 2012 'ਚ ਇਸ ਦਾ ਕਬਜ਼ਾ ਦੇਣਾ ਸੀ | ਇਸ ਲਈ ਉਸ ਨੇ ਟਰੱਸਟ ਨੂੰ ਬਣਦੀ 8.25 ਲੱਖ ਦੀ ਅਦਾਇਗੀ ਕਰ ਦਿੱਤੀ ਸੀ ਪਰ ਟਰੱਸਟ ਨੇ ਅਲਾਟੀ ਨੂੰ ਕਬਜ਼ਾ ਨਹੀਂ ਦਿੱਤਾ ਅਤੇ ਨਾ ਹੀ ਫਲੈਟ ਵਿਚ ਕਿਸੇ ਤਰ੍ਹਾਂ ਦੀ ਕੋਈ ਸਹੂਲਤਾਂ ਮੌਜੂਦ ਸੀ | ਅਲਾਟੀ ਅਸ਼ੋਕ ਕੁਮਾਰ ਨੇ ਇਸ ਮਾਮਲੇ ਵਿਚ ਖਪਤਕਾਰ ਕਮਿਸ਼ਨ 'ਚ ਕੇਸ ਕਰ ਦਿੱਤਾ ਸੀ | ਹੁਣ ਅਲਾਟੀ ਦੇ ਹੱਕ ਵਿਚ ਖਪਤਕਾਰ ਕਮਿਸ਼ਨ ਨੇ ਫ਼ੈਸਲਾ ਦਿੱਤਾ ਹੈ ਜਿਸ 'ਚ ਸਾਰੀ ਰਕਮ 9 ਫੀਸਦੀ ਵਿਆਜ, 20 ਹਜ਼ਾਰ ਰੁਪਏ ਮੁਆਵਜ਼ਾ ਤੇ 10 ਹਜ਼ਾਰ ਰੁਪਏ ਕਾਨੂੰਨੀ ਖ਼ਰਚੇ ਸਮੇਤ ਵਾਪਸ ਕਰਨ ਲਈ ਕਿਹਾ ਹੈ | ਇਹ ਰਕਮ ਕਰੀਬ 20 ਲੱਖ ਬਣਦੀ ਹੈ | ਟਰੱਸਟ ਬੀਬੀ ਭਾਨੀ ਕੰਪਲੈਕਸ ਸਮੇਤ ਕਈ ਕਾਲੋਨੀਆਂ ਦੇ ਕੇਸ ਹਾਰ ਚੁੱਕਾ ਹੈ ਜਿਸ ਦੀ 75 ਕਰੋੜ ਤੋਂ ਜ਼ਿਆਦਾ ਦੀ ਅਦਾਇਗੀ ਅਲਾਟੀਆਂ ਨੂੰ ਕਰਨੀ ਹੈ |

Ad Position 22
No active advertisement
ਪਿਛਲੀ ਖ਼ਬਰ ਵਧੀਕ ਡਿਪਟੀ ਕਮਿਸ਼ਨਰ ਵਲੋਂ ਕਣਕ ਦੀ ਖਰੀਦ ਨੂੰ ਲੈ ਕੇ ਸੰਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਅਗਲੀ ਖ਼ਬਰ ਹੁਕਮਨਾਮੇ ਨੂੰ ਸਾਜਿਸ਼ ਕਰਾਰ ਦੇਣਾ ਸੁਖਬੀਰ ਦੀ ਇਕ ਹੋਰ ਵੱਡੀ ਗ਼ਲਤੀ-ਵਡਾਲਾ
Ad Position 24